90 ਸਾਲ ਬੇਬੇ ਨਾਲ ਬਲਾਤਕਾਰ ‘ਚ ਮਿਲੀ ਸੀ ਉਮਰ ਕੈਦ ਦੀ ਸਜ਼ਾ, ਹਾਈ ਕੋਰਟ ਪਹੁੰਚਿਆ ਤਾਂ ਆਹ ਦੇਖੋ ਬਾਹਰ ਆਏ ਅਜਿਹੇ ਤੱਥ ਜਿਸ ਨੇ ਅੰਦਰ ਬੈਠੇ ਹੋਰ ਵਕੀਲਾਂ ਨੂੰ ਵੀ ਹੈਰਾਨ ਕਰਕੇ ਰੱਖ ਦਿੱਤਾ

TeamGlobalPunjab
4 Min Read

[alg_back_button]

 ਹੁਸ਼ਿਆਰਪੁਰ : ਸੂਬੇ ‘ਚ ਜਿੱਥੇ ਇੱਕ ਪਾਸੇ ਬਲਾਤਾਕਾਰ ਦੀਆਂ ਘਟਨਾਵਾਂ ‘ਚ ਲਗਾਤਾਰ ਹੁੰਦੇ ਵਾਧੇ ਨੂੰ ਦੇਖ ਕੇ ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਲਈ ਬਣੀਆਂ ਸੰਸਥਾਵਾਂ ਚਿੰਤਤ ਹਨ ਤੇ ਦੇਸ਼ ਦਾ ਕਨੂੰਨ ਲਗਾਤਾਰ ਸਖਤ ਹੁੰਦਾ ਅਜਿਹੇ ਗੁਨਾਹਾਂ ਲਈ ਸਜ਼ਾ-ਏ-ਮੌਤ ਤੱਕ ਜਾ ਪਹੁੰਚਿਆ ਹੈ ਉੱਥੇ ਦੂਜੇ ਪਾਸੇ ਕੁਝ ਲੋਕ ਇਸ ਸਖਤ ਕਨੂੰਨ ਨੂੰ ਹਥਿਆਰ ਵਾਂਗ ਵਰਤ ਕੇ ਆਪਣੇ ਦੁਸ਼ਮਣਾ ਨਾਲ ਨਿੱਜੀ ਕਿੜਾਂ ਕੱਢ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਕੁਝ ਸਮਾਂ ਪਹਿਲਾਂ ਵੀ ਪ੍ਰਕਾਸ਼ ‘ਚ ਆਇਆ ਸੀ ਜਿਸ ਵਿੱਚ ਇੱਕ 90 ਸਾਲ ਬਜ਼ੁਰਗ ਔਰਤ ਨਾਲ ਬਲਾਤਕਾਰ ਕੀਤੇ  ਜਾਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਚਾਰੇ ਪਾਸੇ ਤ੍ਰਾਹੀ ਤ੍ਰਾਹੀ ਮੱਚ ਗਈ ਸੀ ਤੇ ਪੁਲਿਸ ਨੇ ਵੀ ਇਸ ਕੇਸ ਨੂੰ ਬੜੀ ਸੰਜੀਦਗੀ ਨਾਲ ਲੈਂਦਿਆਂ ਇਸ ਮਾਮਲੇ ਦੇ ਮੁਲਜ਼ਮ ਬਜ਼ੁਰਗ ਰਘਬੀਰ ਸਿੰਘ ਵਿਰੁੱਧ ਬਲਾਤਕਾਰ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਉਸ ਵਿਰੁੱਧ ਅਜਿਹੀ ਕਾਰਵਾਈ ਆਰੰਭੀ ਸੀ ਕਿ ਹੇਠਲੀ ਅਦਾਲਤ ਨੇ ਤਾਂ ਰਘਬੀਰ ਨੂੰ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਤੱਕ ਸੁਣਾ ਦਿੱਤੀ ਸੀ ਪਰ ਜਿਉਂ ਹੀ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜਾ, ਉੱਥੇ ਅਦਾਲਤ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਿਆਂ ਕੇਸ ਅੰਦਰ ਰਘਬੀਰ ‘ਤੇ ਲਾਏ ਗਏ ਦੋਸ਼ਾਂ ‘ਤੇ ਕਈ ਅਜਿਹੇ ਸਵਾਲ ਕੀਤੇ ਜਿਨ੍ਹਾਂ ਦਾ ਜਵਾਬ ਸ਼ਿਕਾਇਤਕਰਤਾ ਕੋਲ ਨਹੀਂ ਸੀ ਤੇ ਆਖਰਕਾਰ ਅਦਾਲਤ ਨੇ ਇਹ ਕਹਿੰਦਿਆਂ ਰਘਬੀਰ ਨੂੰ ਦੋਸ਼ ਮੁਕਤ ਕਰ ਦਿੱਤਾ ਕਿ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ ਸਾਬਤ ਨਹੀਂ ਹੁੰਦੇ ਇਸ ਲਈ ਮੁਲਜ਼ਮ ਨੂੰ ਸ਼ੱਕ ਦੇ ਬਿਨ੍ਹਾਂ ‘ਤੇ ਰਿਹਾਅ ਕੀਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਪੀੜਤ ਦੱਸੀ ਜਾਂਦੀ ਬਜ਼ੁਰਗ ਔਰਤ ਦੇ ਪੁੱਤਰ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਮੁਲਜ਼ਮ ਰਘਬੀਰ ਸਿੰਘ ਨੇ ਨਿੱਜੀ ਰੰਜਿਸ਼ ਦੇ ਚਲਦਿਆਂ ਉਸ ਦੀ ਮਾਂ ਨਾਲ ਬਲਾਤਕਾਰ ਕੀਤਾ ਹੈ। ਇੱਧਰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜੀਵ ਸ਼ਰਮਾਂ ਅਤੇ ਜਸਟਿਸ ਐਚਐਸ ਸਿੱਧੂ ਦੀ ਅਦਾਲਤ ਵੱਲੋਂ ਇਸ ਕੇਸ ਦੀ ਸੁਣਵਾਈ ਦੌਰਾਨ ਜਿਨ੍ਹਾਂ ਪਹਿਲੂਆਂ ‘ਤੇ ਸਵਾਲ ਕੀਤੇ ਗਏ ਉਨ੍ਹਾਂ ਵਿੱਚ ਅਦਾਲਤ ਨੇ ਸ਼ਿਕਾਇਤਕਰਤਾ ਨੂੰ ਇਹ ਪੁੱਛਿਆ ਕਿ ਪੀੜਤ ਬਜ਼ੁਰਗ ਔਰਤ ਨਾ ਤਾਂ ਠੀਕ ਤਰ੍ਹਾਂ ਸੁਣ ਸਕਦੀ ਸੀ ਤੇ ਨਾ ਹੀ ਠੀਕ ਤਰ੍ਹਾਂ ਚੱਲ ਸਕਦੀ ਸੀ ਤੇ ਸ਼ਿਕਾਇਤਕਰਤਾ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਉਹ ਢਾਈ ਵਜੇ ਇਕੱਲੀ ਦੁਪਿਹਰ ਨੂੰ ਮੰਦਰ ਜਾ ਰਹੀ ਸੀ ਜਦਕਿ ਇਹ ਕਿਵੇਂ ਮੰਨਿਆ ਜਾਵੇ ਕਿ ਅਜਿਹੀ ਹਾਲਤ ਵਿੱਚ ਉਹ ਬਜ਼ੁਰਗ ਔਰਤ ਬਿਨਾਂ ਕਿਸੇ ਪਰਿਵਾਰਕ ਮੈਂਬਰ ਦੀ ਮਦਦ ਤੋਂ ਇਕੱਲੀ  ਮੰਦਰ ਜਾਣ ਲਈ ਘਰੋਂ ਨਿੱਕਲ ਗਈ। ਇਸ ਤੋਂ ਇਲਾਵਾ ਅਦਾਲਤ ਨੇ ਇਹ ਜਾਣਨ ਦੀ ਕੋਸ਼ਿਸ਼ ਵੀ ਕੀਤੀ ਕਿ ਪੀੜਤ ਔਰਤ ਦੇ ਪੁੱਤਰ ਦਾ ਇਹ ਦਾਅਵਾ ਹੈ ਕਿ ਉਸ ਨੇ ਬਲਾਤਕਾਰ ਹੁੰਦਿਆਂ ਦੇਖਿਆ ਸੀ ਤੇ ਜਦੋਂ ਮੁਲਜ਼ਮ ਮੌਕੇ ਤੋਂ ਭੱਜ ਗਿਆ ਤਾਂ ਉਸ ਨੇ ਰੌਲਾ ਪਾ ਦਿੱਤਾ। ਅਦਾਲਤ ਨੇ ਇੱਥੇ ਸਵਾਲ ਕੀਤਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਮਾਂ ਨੂੰ ਬਚਾਉਣ ਲਈ ਉਸ ਦਾ ਪੁੱਤਰ ਅਜਿਹੀ ਹਾਲਤ ਵਿੱਚ ਤੁਰੰਤ ਰੌਲਾ ਨਾ ਪਾਵੇ ਤੇ ਮੁਲਜ਼ਮ ਦੇ ਭੱਜ ਜਾਣ ਦਾ ਇੰਤਜਾਰ ਕਰੇ। ਅਦਾਲਤ ਅਨੁਸਾਰ ਇਨ੍ਹਾਂ ਹਾਲਾਤਾਂ ਵਿੱਚ ਮੁਲਜ਼ਮ ‘ਤੇ ਦੋਸ਼ ਸਾਬਤ ਨਹੀਂ ਹੁੰਦੇ। ਲਿਹਾਜਾ ਮੁਲਜ਼ਮ ਰਘਬੀਰ ਸਿੰਘ ਨੂੰ ਸ਼ੱਕ ਦੇ ਅਧਾਰ ‘ਤੇ ਦੋਸ਼ ਮੁਕਤ ਕੀਤਾ ਜਾਂਦਾ ਹੈ।

ਆਪਣੇ ਫੈਸਲੇ ਵਿੱਚ ਅਦਾਲਤ ਨੇ ਕਿਹਾ ਹੈ ਕਿ ਦੋਵਾਂ ਪੱਖਾਂ ਵਿਚਕਾਰ ਇੱਕ ਪਲਾਟ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇੱਥੋਂ ਤੱਕ ਕਿ ਬਲਾਤਕਾਰ ਦੀ ਪੀੜਤ ਦੱਸੀ ਜਾਂਦੀ ਔਰਤ ਦੇ ਸ਼ਰੀਰ ‘ਤੇ ਅਜਿਹੀ ਕਿਸੇ ਤਰ੍ਹਾਂ ਦੀ ਸੱਟ ਜਾਂ ਜ਼ਖਮ ਦੇ ਨਿਸ਼ਾਨ ਨਹੀਂ ਸਨ ਜਿਸ ਤੋਂ ਮੁਲਜ਼ਮ ‘ਤੇ ਲੱਗੇ ਦੋਸ਼ ਸਾਬਤ ਹੁੰਦੇ।

ਦੱਸ ਦਈਏ ਕਿ ਸਤੰਬਰ 2013 ਦੌਰਾਨ ਹੁਸ਼ਿਆਰਪੁਰ ਦੀ ਸੈਸ਼ਨ ਅਦਾਲਤ ਨੇ ਮੁਲਜ਼ਮ ਨੂੰ ਇਸ ਬਲਾਤਕਾਰ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤੇ ਕੁਝ ਸਾਲ ਜੇਲ੍ਹ ਕੱਟਣ ਤੋਂ ਬਾਅਦ ਮੁਲਜ਼ਮ ਨੇ ਸਜ਼ਾ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ।

- Advertisement -

[alg_back_button]

Share this Article
Leave a comment