ਅਮਰੀਕਾ ‘ਚ ਕੋਰੋਨਾਵਾਇਰਸ ਦੇ 8ਵੇਂ ਮਾਮਲੇ ਦੀ ਹੋਈ ਪੁਸ਼ਟੀ

TeamGlobalPunjab
2 Min Read

ਵਾਸ਼ਿੰਗਟਨ: ਬੀਤੇ ਸ਼ਨੀਵਾਰ ਅਮਰੀਕਾ ਦੀ ਮੈਸੇਚਿਉਸੇਟਸ-ਬੋਸਟਨ ਦੀ ਇਕ ਯੂਨੀਵਰਸਿਟੀ ‘ਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਅੱਠਵੇਂ ਕੇਸ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਅਮਰੀਕਾ ‘ਚ ਕੋਰੋਨਾਵਾਇਰਸ ਦੇ 7 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਿਸ ਤੋਂ ਬਾਅਦ ਸੰਯੁਕਤ ਰਾਜ ਦੇ ਅਧਿਕਾਰੀਆਂ ਵੱਲੋਂ ਅਮਰੀਕਾ ‘ਚ ਪਬਲਿਕ ਸਿਹਤ ਐਮਰਜੈਂਸੀ ਐਲਾਨ ਦਿੱਤੀ ਗਈ ਹੈ।

ਸੰਯੁਕਤ ਰਾਜ ਅਮਰੀਕਾ ਨੇ ਪਿਛਲੇ ਦੋ ਹਫਤਿਆਂ ਦੌਰਾਨ ਚੀਨ ਦੀ ਯਾਤਰਾ ਕਰ ਚੁੱਕੇ ਲੋਕਾਂ ਦੀ ਜੋ ਅਮਰੀਕਾ ਦੇ ਸਥਾਈ ਨਾਗਰਿਕਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਹਨ ਉਨ੍ਹਾਂ ਦੇ ਅਮਰੀਕਾ ‘ਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਸਕੱਤਰ ਅਲੈਕਸ ਅਜ਼ਰ ਨੇ ਕਿਹਾ ਕਿ ਜਿਹੜਾ ਵਿਅਕਤੀ ਪਿਛਲੇ ਦੋ ਹਫਤਿਆਂ ‘ਚ ਚੀਨ ਦੇ ਹੁਬੇਈ ਪ੍ਰਾਂਤ ‘ਚ ਰਿਹਾ ਹੈ, ਜੇਕਰ ਉਹ ਅਮਰੀਕਾ ‘ਚ ਦਖਲ ਹੁੰਦਾ ਹੈ ਤਾਂ ਉਸ ਨੂੰ ਦੋ ਹਫਤਿਆਂ ਲਈ ਇੱਕ ਵੱਖਰੇ ਖੇਤਰ ‘ਚ ਰੱਖਿਆ ਜਾਵੇ।

ਸੰਯੁਕਤ ਰਾਜ ਅਮਰੀਕਾ ਦੇ ਸਿਹਤ ਅਧਿਕਾਰੀਆਂ ਨੇ ਚੀਨ ਦੇ ਵੁਹਾਨ ਤੋਂ ਆਏ 195 ਅਮਰੀਕੀਆਂ ਦੇ ਸਮੂਹ ਲਈ ਅਲੱਗ ਹੁਕਮ ਜਾਰੀ ਕੀਤੇ ਹਨ। ਨੈਸ਼ਨਲ ਸੈਂਟਰ ਫਾਰ ਟੀਕਾਕਰਨ ਅਤੇ ਸਾਹ ਰੋਗਾਂ ਦੀ ਡਾਇਰੈਕਟਰ, ਡਾ. ਨੈਨਸੀ ਮੈਸੋਨਿਅਰ ਨੇ ਚੀਨ ਦੇ ਵੁਹਾਨ ਤੋਂ ਆਏ 195 ਅਮਰੀਕੀਆਂ ਦੇ ਸਮੂਹ ਨੂੰ ਫਰਵਰੀ ਦੇ ਅੱਧ ਤਕ ਦੱਖਣੀ ਕੈਲੀਫੋਰਨੀਆ ਦੇ ਇੱਕ ਮਿਲਟਰੀ ਬੇਸ ‘ਚ ਰੱਖਣ ਦੀ ਗੱਲ ਕਹੀ ਹੈ। ਮੈਸੋਨਿਅਰ ਨੇ ਕਿਹਾ ਕਿ ਸਰਕਾਰ ਨੇ 50 ਸਾਲਾਂ ਤੋਂ ਵੱਧ ਸਮੇਂ ਦੌਰਾਨ ਅਜਿਹੇ ਅਲੱਗ ਅਲੱਗ ਹੁਕਮ ਜਾਰੀ ਨਹੀਂ ਕੀਤੇ ਹਨ।

ਅਮਰੀਕੀ ਵਿਦੇਸ਼ੀ ਵਿਭਾਗ ਵੱਲੋਂ ਅਮਰੀਕਾਂ ਦੇ ਨਾਗਰਿਕਾਂ ਨੂੰ ਕੋਰੋਨਾਵਾਰਿਸ ਦੇ ਚਲਦੇ ਚੀਨ ਦੀ ਯਾਤਰਾ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਅਮਰੀਕਾ ਨੇ ਇਹ ਫੈਸਲਾ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਮੌਕੇ ਸਿਹਤ ਐਮਰਜੈਂਸੀ ਦਾ ਐਲਾਨ ਕਰਨ ਤੋਂ ਬਾਅਦ ਲਿਆ ਹੈ।

- Advertisement -

ਤਾਜ਼ਾ ਜਾਣਕਾਰੀ ਅਨੁਸਾਰ ਚੀਨ ‘ਚ ਕੋਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 304 ਹੋ ਗਈ ਹੈ। ਜਦਕਿ ਸੰਕਰਮਿਤ ਮਰੀਜ਼ਾਂ ਦੀ ਗਿਣਤੀ 14 ਹਜ਼ਾਰ ਤੱਕ ਪਹੁੰਚ ਗਈ ਹੈ।

Share this Article
Leave a comment