8 ਸਾਲਾ ਬੱਚਾ ਬਣਿਆ ਦੁਨੀਆ ਦਾ ਸਭ ਤੋਂ ਜ਼ਿਆਦਾ ਕਮਾਉਣ ਵਾਲਾ ਯੂਟਿਊਬਰ

TeamGlobalPunjab
2 Min Read

8 ਸਾਲਾ ਦੇ ਰਿਆਨ ਕਾਜੀ ( Ryan Kaji ) ਯੂਟਿਊਬ ‘ਤੇ ਬੱਚਿਆਂ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਕੰਟੈਂਟ ਕਰਿਏਟਰ ਹੈ। ਫੋਰਬਸ ਮੈਗਜੀਨ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਲਿਸਟ ਦੇ ਮੁਤਾਬਕ 8 ਸਾਲ ਦੇ ਰਿਆਨ ਕਾਜੀ ਨੇ 2019 ਵਿੱਚ ਆਪਣੇ ਯੂਟਿਊਬ ਚੈਨਲ ‘ਤੇ ਸਭ ਤੋਂ ਜ਼ਿਆਦਾ 26 ਮਿਲਿਅਨ ਡਾਲਰ ਕਮਾਏ ਹਨ। ਇਸ ਨਾਲ ਉਹ ਯੂਟਿਊਬ ‘ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਕੰਟੈਂਟ ਕਰਿਏਟਰ ਬਣ ਗਏ ਹਨ। ਦੱਸ ਦੇਈਏ ਰਿਆਨ ਦੇ ਯੂਟਿਊਬ ਚੈਨਲ ਦਾ ਨਾਮ ਰਿਆਨਸ ਵਰਲਡ ( Ryans World ) ਹੈ ਤੇ ਉਸ ਦੇ ਚੈਨਲ ਨੂੰ 22.9 ਮਿਲੀਅਨ ਲੋਕਾਂ ਨੇ ਸਬਸਕਰਾਈਬ ਕੀਤਾ ਹੋਇਆ ਹੈ।

ਦਰਅਸਲ ਰਿਆਨ ਆਪਣੇ ਯੂਟਿਊਬ ਚੈਨਲ ਉੱਤੇ ਸਾਇੰਸ ਨਾਲ ਜੁੜੇ ਵੱਖ-ਵੱਖ ਐਕਸਪੈਰੀਮੈਂਟ ਕਰਦੇ ਹਨ ਤੇ ਬਜ਼ਾਰ ‘ਚ ਆਉਣ ਵਾਲੇ ਨਵੇਂ ਖਿਡੌਣੀਆਂ ਦਾ ਰਿਵੀਊ ਵੀ ਕਰਦੇ ਹਨ। ਇਸ ਤੋਂ ਇਲਾਵਾ ਉਹ ਆਪਣੀ ਆਡੀਅਨਸ ਦੇ ਮਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦਾ ਕੰਟੈਂਟ ਆਪਣੇ ਚੈਨਲ ‘ਤੇ ਪਾਉਂਦੇ ਰਹਿੰਦੇ ਹਨ।

- Advertisement -

ਜਦੋਂ ਸਾਲ 2015 ਵਿੱਚ ਚੈਨਲ ਸ਼ੁਰੂ ਕੀਤਾ ਗਿਆ ਸੀ ਉਦੋਂ ਰਿਆਨ ਸਿਰਫ ਖਿਡੌਣੇ ਦਾ ਰਿਵਿਊ ਹੀ ਕਰਦਾ ਸੀ ਇਸ ਤੋਂ ਬਾਅਦ ਹੁਣ ਰਿਆਨ ਵੱਧ ਰਹੀ ਉਮਰ ਦੇ ਨਾਲ ਚੈਨਲ ‘ਤੇ ਪੜਾਈ ਨੂੰ ਲੈ ਕੇ ਵੀ ਵੱਖ – ਵੱਖ ਤਰ੍ਹਾਂ ਦੀ ਵੀਡੀਓ ਸ਼ੁਰੂ ਕੀਤੀ ਗਈਆਂ ਹਨ।

ਫੋਰਬਸ ਦੀ ਲਿਸਟ ਵਿੱਚ ਰਿਆਨ ਤੋਂ ਬਾਅਦ ਡੂਡ ਪਰਫੈਕਟ ( Dude Perfect ) ਦੂੱਜੇ ਨੰਬਰ ਹਨ ਅਤੇ ਤੀਜੇ ਨੰਬਰ ‘ਤੇ ਰਸ਼ੀਆ ਦੀ ਏਨਸਤਾਸੀਆ ਰੈਡਜ਼ਿਨਕਾਇਆ ( Anastasia Radzinskaya ) ਹਨ , ਜੋ ਸਿਰਫ 5 ਸਾਲ ਦੀ ਹਨ। ਫੋਰਬਸ ਦੇ ਮੁਤਾਬਕ ਜੂਨ 1 , 2018 ਤੋਂ ਜੂਨ 1 , 2019 ਤੱਕ ਡੂਡ ਪਰਫੈਕਟ ਨੇ ਕੁੱਲ 20 ਮਿਲੀਅਨ ਡਾਲਰ ਦੀ ਕਮਾਈ ਕੀਤੀ। ਉਥੇ ਹੀ ਏਨਸਤਾਸੀਆ ਨੇ ਆਪਣੇ ਚੈਨਲ ਤੋਂ18 ਮਿਲੀਅਨ ਡਾਲਰ ਕਮਾਏ।

Share this Article
Leave a comment