ਕੈਨੇਡਾ ‘ਚ 8 ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਪਾਬੰਦੀਸ਼ੁਦਾ ਹਥਿਆਰ ਰੱਖਣ ਦਾ ਮਾਮਲਾ ਦਰਜ

Rajneet Kaur
2 Min Read

ਨਿਊਜ਼ ਡੈਸਕ: ਹੁਣ ਕੈਨੇਡਾ ‘ਚ ਵੀ ਪੰਜਾਬੀ ਨੌਜਵਾਨਾਂ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿਤੇ ਹਨ।ਮਾਪੇ ਆਪਣੇ ਬੱਚਿਆਂ ਨੂੰ ਤਾਂ ਚੰਗੀ ਸਿਖਿਆ ਅਤੇ ਚੰਗਾ ਭੱਵਿਖ ਬਨਾਉਣ ਲਈ ਭੇਜਦੇ ਹਨ ਪਰ ਕਈ ਵਾਰ ਬੱਚੇ ਗਲਤ ਸੰਗਤ ‘ਚ ਪੈ ਕੇ ਗਲਤ ਕਦਮ ਚੁੱਕ ਲੈਂਦੇ ਹਨ।ਜਿਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭੁੱਗਤਣਾ ਪੈਂਦਾ ਹੈ। ਖ਼ਬਰ ਮਿਲੀ ਹੈ ਕਿ  ਪੀਲ ਰੀਜਨਲ ਪੁਲਿਸ ਨੇ 8 ਪੰਜਾਬੀ ਨੌਜਵਾਨਾਂ ਨੂੰ ਪਾਬੰਦੀਸ਼ੁਦਾ ਹੱਥਿਆਰ ਰੱਖ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ  2 ਅਕਤੂਬਰ ਦੀ ਰਾਤ ਪੀਲ ਪੁਲਿਸ ਨੂੰ ਬਰੈਂਪਟਨ ਦੇ ਡੌਨਲਡ ਸਟੀਵਰਟ ਰੋਡ ਅਤੇ ਬ੍ਰਿਸਡੇਲ ਇਲਾਕੇ ‘ਚ ਸਥਿਤ ਇੱਕ ਘਰ ‘ਚ ਗੋਲੀ ਚੱਲਣ ਦੀ ਰਿਪੋਰਟ ਮਿਲੀ ਸੀ। ਜਦੋਂ ਪੁਲਿਸ  ਮੌਕੇ ‘ਤੇ ਪਹੁੰਚੀ ਉਨ੍ਹਾਂ ਨੇ ਘਰ ‘ਚੋਂ 8 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ।ਪੁਲਿਸ ਨੇ ਦਸਿਆ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਫਿਰ 3 ਅਕਤੂਬਰ ਨੂੰ ਘਰ ਦੀ ਤਲਾਸ਼ੀ ਲਈ ਸਰਚ ਵਾਰੰਟ ਜਾਰੀ ਹੋਇਆ ਤਾਂ ਪੁਲਿਸ ਨੂੰ ਉਥੋਂ  9mm ਬੈਰੇਟਾ ਹਥਿਆਰ  ਵੀ ਬਰਾਮਦ ਹੋਇਆ।

ਇਸ ਮਾਮਲੇ ‘ਚ ਪੁਲਿਸ ਨੇ 21 ਸਾਲ ਦੇ ਰਾਜਨਪ੍ਰੀਤ ਸਿੰਘ, 22 ਸਾਲ ਦੇ ਜਗਦੀਪ ਸਿੰਘ, 19 ਸਾਲ ਦੇ ਏਕਮਜੋਤ ਰੰਧਾਵਾ, 26 ਸਾਲ ਦੇ ਮਨਜਿੰਦਰ ਸਿੰਘ, 23 ਸਾਲ ਦੇ ਹਰਪ੍ਰੀਤ ਸਿੰਘ, 22 ਸਾਲ ਦੇ ਰਿਪਨਜੋਤ ਸਿੰਘ, 22 ਸਾਲ ਦੇ ਜਪਨਦੀਪ ਸਿੰਘ ਅਤੇ 26 ਸਾਲ ਦੇ ਲਵਪ੍ਰੀਤ ਸਿੰਘ ਉੱਪਰ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਹਨ। ਰਾਜਨਪ੍ਰੀਤ ਸਿੰਘ ‘ਤੇ ਅਣਗਹਿਲੀ ਨਾਲ ਹਥਿਆਰ ਰੱਖਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਜ਼ਮਾਨਤ ਦੀ ਅਰਜ਼ੀ ਲਈ ਬਰੈਂਪਟਨ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment