ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ, ਸਰਕਾਰ ਨੇ ਮਹਿੰਗਾਈ ਭੱਤੇ ‘ਚ ਕੀਤਾ ਵਾਧਾ

Prabhjot Kaur
2 Min Read

ਨਵੀਂ ਦਿੱਲੀ: ਦੇਸ਼ ਦੇ 50 ਲੱਖ ਤੋਂ ਵੱਧ ਕੇਂਦਰੀ ਕਰਮਚਾਰੀਆਂ ਲਈ ਵੱਡੀ ਖਬਰ ਹੈ। ਕੇਂਦਰ ਸਰਕਾਰ ਨੇ ਅੱਜ ਮਹਿੰਗਾਈ ਭੱਤੇ (DA) ਵਿੱਚ ਵਾਧਾ ਕੀਤਾ ਹੈ। ਇਸ ਨੂੰ 34 ਫੀਸਦੀ ਤੋਂ ਘਟਾ ਕੇ 38 ਫੀਸਦੀ ਕਰ ਦਿੱਤਾ ਗਿਆ ਹੈ। DA ਵਿੱਚ 4 ਫੀਸਦੀ ਦੇ ਵਾਧੇ ਤੋਂ ਬਾਅਦ ਕਰਮਚਾਰੀਆਂ ਦੀ ਤਨਖਾਹ 6840 ਤੋਂ 27,312 ਰੁਪਏ ਤੱਕ ਵਧ ਜਾਵੇਗੀ।

ਇਸ ਫੈਸਲੇ ਨਾਲ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਸਣੇ 62 ਲੱਖ ਪੈਨਸ਼ਨਰਾਂ ਨੂੰ ਮੌਜੂਦਾ ਵਾਧੇ ਦਾ ਲਾਭ ਮਿਲਣ ਦੀ ਸੰਭਾਵਨਾ ਹੈ। ਹੁਣ 4 ਫੀਸਦੀ ਦੇ ਵਾਧੇ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਨੂੰ ਦਿੱਤਾ ਜਾਣ ਵਾਲਾ ਕੁੱਲ ਡੀਏ 38 ਫੀਸਦੀ ਹੋ ਜਾਵੇਗਾ। ਮਹਿੰਗਾਈ ਵਿਚਾਲੇ ਡੀਏ ਵਿੱਚ ਵਾਧੇ ਨਾਲ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੇਗੀ। ਡੀਏ ਵਿੱਚ ਵਾਧੇ ਨਾਲ ਕੇਂਦਰ ਸਰਕਾਰ ਦੇ ਲਗਭਗ 52 ਲੱਖ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਹੋਵੇਗਾ।

ਸੂਬਾ ਸਰਕਾਰਾਂ ਵਲੋਂ ਵੀ ਇਸ ਨੂੰ ਲਾਗੂ ਕਰਨ ਦੀ ਸੰਭਾਵਨਾ ਹੈ। ਮਹਿੰਗਾਈ ਭੱਤਾ (DA) ਸਰਕਾਰੀ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ, ਜਦਕਿ ਮਹਿੰਗਾਈ ਰਾਹਤ (DR) ਪੈਨਸ਼ਨਰਾਂ ਲਈ ਹੁੰਦੀ ਹੈ। DA ਤਨਖ਼ਾਹ ਦਾ ਇੱਕ ਹਿੱਸਾ ਹੈ ਜਿਸ ਦੀ ਗਣਨਾ ਮੁੱਢਲੀ ਤਨਖ਼ਾਹ ਦੇ ਇੱਕ ਖਾਸ ਫੀਸਦ ਵਜੋਂ ਕੀਤੀ ਜਾਂਦੀ ਹੈ ਜਿਸ ਨੂੰ ਬਾਅਦ ‘ਚ ਮੂਲ ਤਨਖਾਹ ਨਾਲ ਜੋੜਿਆ ਜਾਂਦਾ ਹੈ। DA ਨੂੰ ਆਮ ਤੌਰ ‘ਤੇ ਸਰਕਾਰ ਵਲੋਂ ਜਨਵਰੀ ਅਤੇ ਜੁਲਾਈ ਸਾਲ ਵਿੱਚ ਦੋ ਵਾਰ ਸੋਧਿਆ ਜਾਂਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment