ਅਮਰੀਕਾ ‘ਚ ਗੈਰਕਾਨੂੰਨੀ ਤਰੀਕੇ ਨਾਲ ਸਾਲ 2019 ‘ਚ ਫੜੇ ਗਏ ਭਾਰਤੀ ਮੂਲ ਦੇ 7,000 ਤੋਂ ਜ਼ਿਆਦਾ ਲੋਕ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਦੋਸ਼ ਹੇਂਠ ਸਾਲ 2019 ਵਿੱਚ ਭਾਰਤੀ ਮੂਲ ਦੇ 7,720 ਲੋਕਾਂ ਨੂੰ ਫੜਿਆ ਗਿਆ ਹੈ। ਇਨ੍ਹਾਂ ‘ਚੋਂ 272 ਮਹਿਲਾਵਾਂ ਅਤੇ 591 ਨਾਬਾਲਿਗ ਸਨ ਜਿਸ ਦਾ ਖੁਲਾਸਾ ਆਧਿਕਾਰਿਤ ਅੰਕੜਿਆਂ ਨਾਲ ਹੋਇਆ ਹੈ।

ਉੱਤਰੀ ਅਮਰੀਕਾ ਪੰਜਾਬੀ ਐਸੋਸੀਏਸ਼ਨ ( ਐੱਨਏਪੀਏ ) ਦੇ ਕਾਰਜਕਾਰੀ ਨਿਦੇਸ਼ਕ ਸਤਨਾਮ ਸਿੰਘ ਚਹਿਲ ਨੇ ਵੀਰਵਾਰ ਨੂੰ ਦੱਸਿਆ ਕਿ ਵਿੱਤੀ ਸਾਲ 2019 (ਅਕਤੂਬਰ 2018 – ਸਤੰਬਰ 2019) ਦੇ 8,51,508 ਲੋਕਾਂ ਨੂੰ ਫੜਿਆ ਗਿਆ। ਪਹਿਲਾਂ ਦੇ ਵਿੱਤੀ ਸਾਲ ਦੀ ਤੁਲਨਾ ‘ਚ ਇਸ ਵਿੱਚ 115 ਫੀਸਦੀ ਦਾ ਵਾਧਾ ਹੋਇਆ ਅਤੇ 12 ਸਾਲ ਵਿੱਚ ਇਹ ਸਭ ਤੋਂ ਜ਼ਿਆਦਾ ਹੈ।

ਐੱਨਏਪੀਏ ਨੇ ਸੂਚਨਾ ਦੀ ਆਜ਼ਾਦੀ ਕਾਨੂੰਨ ਜ਼ਰੀਏ ਉਪਲੱਬਧ ਕਰਾਏ ਗਏ ਅੰਕੜਿਆਂ ਦੇ ਆਧਾਰ ‘ਤੇ ਦੱਸਿਆ ਹੈ ਕਿ ਅਮਰੀਕੀ ਸਰਹੱਦ ਸੁਰੱਖਿਆ ਅਧਿਕਾਰੀਆਂ ਨੇ ਵਿੱਤੀ ਸਾਲ 2019 ਵਿੱਚ 272 ਔਰਤਾਂ ਅਤੇ 591 ਨਾਬਾਲਿਗਾਂ ਸਣੇ ਭਾਰਤੀ ਮੂਲ ਦੇ 7720 ਲੋਕਾਂ ਨੂੰ ਫੜਿਆ। ਸਾਲ 2017 ਵਿੱਚ 4620 ਭਾਰਤੀਆਂ ਨੂੰ ਫੜਿਆ ਗਿਆ। ਸਾਲ 2014 ਵਿੱਚ 1663, ਸਾਲ 2015 ਵਿੱਚ 3091 ਅਤੇ ਸਾਲ 2016 ਵਿੱਚ 3544 ਲੋਕਾਂ ਨੂੰ ਫੜਿਆ ਗਿਆ।

ਚਹਿਲ ਨੇ ਕਿਹਾ, ‘ਇਹ ਬਹੁਤ ਚਿੰਤਾ ਦੀ ਗੱਲ ਹੈ ਕਿ ਅਮਰੀਕਾ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਸਮੇਂ ਅਮਰੀਕੀ ਸਰਹੱਦ ‘ਤੇ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਨਾਬਾਲਗਾਂ ਨੂੰ ਫੜਿਆ ਗਿਆ।’

- Advertisement -

Share this Article
Leave a comment