75 ਫੁੱਟ ਲੰਬਾ ਤੇ 56 ਟਨ ਵਜਨੀ ਲੋਹੇ ਦਾ ਪੁਲ ਚੋਰਾਂ ਨੇ ਰਾਤੋਂ ਰਾਤ ਕੀਤਾ ਗਾਇਬ

TeamGlobalPunjab
2 Min Read

ਮਾਸਕੋ: ਦੁਨੀਆ ਭਰ ‘ਚ ਚੋਰੀ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ ਜਿਸ ‘ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਜੇਕਰ ਚੋਰੀ ਕਿਸੇ ਛੋਟੀ ਮੋਟੀ ਚੀਜ ਦੀ ਹੋਵੇ ਤਾਂ ਯਕੀਨ ਕਰਨਾ ਆਸਾਨ ਹੈ। ਪਰ ਜੇਕਰ ਕੋਈ ਇਹ ਕਹਿ ਦਵੇ ਕਿ ਚੋਰ ਪੂਰੇ ਦਾ ਪੂਰਾ ਪੁਲ ਚੋਰੀ ਕਰ ਲੈ ਗਿਆ ਹੈ ਤਾਂ ਹਰ ਕੋਈ ਸੋਚਣ ਨੂੰ ਮਜਬੂਰ ਹੋ ਜਾਵੇਗਾ। ਰੂਸ ‘ਚ ਚੋਰੀ ਦੀ ਇਕ ਅਜੀਬ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਸ਼ਾਤਰ ਦਿਮਾਗ ਚੋਰਾਂ ਨੇ 56 ਟਨ ਦੇ ਇੱਕ ਪੁਲ ਨੂੰ ਹੀ ਗਾਇਬ ਕਰ ਦਿੱਤਾ ਤੇ ਚੋਰਾਂ ਨੇ ਇਸਦੀ ਸਥਾਨਕ ਲੋਕਾਂ ਨੂੰ ਭਿਣਕ ਤੱਕ ਨੀ ਲੱਗਣ ਦਿੱਤੀ।

ਮਾਮਲਾ ਰੂਸ ਦੇ ਆਰਕਟਿਕ ਖੇਤਰ ਦਾ ਹੈ ਜਿਸਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇੱਕ ਅੰਗਰੇਜੀ ਅਖਬਾਰ ਦੇ ਮੁਤਾਬਕ ਰੂਸ ਦੇ ਇੱਕ ਖੇਤਰ ‘ਚ ਉਂਬਾ ਨਦੀ ‘ਤੇ ਬਣੇ ਪੁੱਲ ਦਾ 15 ਫੁੱਟ ਹਿੱਸਾ ਗਾਇਬ ਹੋ ਗਿਆ ਹੈ ਦੱਦ ਦੇਈਏ ਇਹ ਪੁੱਲ ਹੁਣ ਵਰਤੋਂ ਵਿੱਚ ਨਹੀਂ ਸੀ। ਮਈ ‘ਚ ਇਸ ਪੁਲ ਦੇ ਵਿਚਕਾਰ ਵਾਲੇ ਹਿੱਸੇ ਨੂੰ ਪਾਣੀ ‘ਚ ਗਿਰਿਆ ਦਿਖਾਇਆ ਗਿਆ ਸੀ ਪਰ ਉਸ ਤੋਂ ਦਸ ਦਿਨ ਬਾਅਦ ਸੋਸ਼ਲ ਮੀਡੀਆ ‘ਤੇ ਹੋਰ ਕਈ ਫੋਟੋਆਂ ਅਪਲੋਡ ਕੀਤੀਆਂ ਗਈਆਂ ਜਿਸ ‘ਚ ਪੁਲ ਦਾ ਕੋਈ ਅਤਾ ਪਤਾ ਨਹੀਂ ਸੀ ਤੇ ਪਾਣੀ ‘ਚ ਗਿਰੇ ਪੁਲ ਦਾ ਮਲਬਾ ਵੀ ਗਾਇਬ ਹੋ ਗਿਆ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੈਟਲ ਚੋਰੀ ਕਰਨ ਵਾਲੇ ਚੋਰਾਂ ਨੇ ਪਹਿਲਾਂ ਪੁਲ ਨੂੰ ਪਾਣੀ ‘ਚ ਗੇਰਿਆ ਤੇ ਫਿਰ ਉਸ ਨੂੰ ਹੌਲੀ ਹੌਲੀ ਗਾਇਬ ਕਰ ਦਿੱਤਾ। ਪੁਲਿਸ ਨ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਖਦਸ਼ਾ ਜਤਾਇਆ ਹੈ ਕਿ ਇਹ ਕੰਮ ਸਕਰੈਪ ਚੋਰੀ ਕਰਨ ਵਾਲਿਆਂ ਦਾ ਹੋ ਸਕਦਾ ਹੈ ਪਰ ਹਾਲੇ ਕਿਸੇ ਦੀ ਪਹਿਚਾਣ ਨਹੀਂ ਹੋਈ ਹੈ।

Share this Article
Leave a comment