ਅਮਰੀਕਾ ‘ਚ ਬਜ਼ੁਰਗ ਵੀ ਕਿਉਂ ਹੋ ਰਹੇ ਨੇ ਹਿੰਸਕ ? 72 ਸਾਲਾ ਵਿਅਕਤੀ ਨੇ ਲਈਆਂ 10 ਜਾਨਾਂ

Prabhjot Kaur
2 Min Read

ਵਾਸ਼ਿੰਗਟਨ: ਅਮਰੀਕਾ ‘ਚ ਲੁਨਰ ਮੁਤਾਬਕ ਮਨਾਏ ਜਾਂਦੇ ਨਵੇਂ ਸਾਲ ਦੇ ਜਸ਼ਨ ਦੌਰਾਨ 72 ਸਾਲਾ ਵਿਅਕਤੀ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਜਦੋਂ ਪੁਲਿਸ ਨੇ ਇਸ ਵਿਅਕਤੀ ਨੂੰ ਘੇਰ ਲਿਆ ਤਾਂ ਉਸ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਅਮਰੀਕਾ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰਦੀਆਂ ਹਨ ਪਰ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਇੰਨੀ ਵੱਡੀ ਉਮਰ ਵਿੱਚ ਇੱਕ ਵਿਅਕਤੀ ਹਿੰਸਕ ਕਿਵੇਂ ਹੋ ਗਿਆ। ਕੀ ਇਸ ਪਿੱਛੇ ਕੋਈ ਮਾਨਸਿਕ ਬਿਮਾਰੀ ਜਾਂ ਕੋਈ ਹੋਰ ਕਾਰਨ ਹੈ?

ਮਨੋਵਿਗਿਆਨੀ ਮਾਹਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਆਪਣੀ ਪਛਾਣ ਦੇ ਸੰਕਟ ਨਾਲ ਜੂਝ ਰਹੇ ਹਨ। ਇਸ ਬਿਮਾਰੀ ਨੂੰ ਪਛਾਣ ਸੰਕਟ ਕਿਹਾ ਜਾਂਦਾ ਹੈ। ਅਜਿਹੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪਛਾਣ ਖਤਮ ਹੋ ਗਈ ਹੈ। ਉਨ੍ਹਾਂ ਵਿੱਚ ਆਪਣੇ ਆਪ ਨੂੰ ਸਭ ਦੇ ਸਾਹਮਣੇ ਲਿਆਉਣ ਦੀ ਇੱਛਾ ਹੁੰਦੀ ਹੈ। ਵਧਦੀ ਉਮਰ ਦੇ ਨਾਲ ਅਜਿਹੇ ਲੋਕਾਂ ਵਿੱਚ ਚਿੰਤਾ ਅਤੇ ਡਿਪ੍ਰੈਸ਼ਨ ਵੀ ਵੱਧ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਮਾਨਸਿਕ ਸਿਹਤ ਵਿਗੜ ਜਾਂਦੀ ਹੈ। ਇਸ ਸਥਿਤੀ ਵਿੱਚ ਇਹ ਲੋਕ ਹਿੰਸਕ ਵੀ ਹੋ ਜਾਂਦੇ ਹਨ ਅਤੇ ਆਪਣੀ ਜਾਂ ਕਿਸੇ ਹੋਰ ਦੀ ਜਾਨ ਵੀ ਲੈ ਸਕਦੇ ਹਨ।

ਬੁਢਾਪਾ ਵੀ ਵੱਡਾ ਕਾਰਨ

ਏਸ ਤੋਂ ਇਲਾਵਾ ਮਾਹਰਾਂ ਦਾ ਕਹਿਣਾ ਹੈ ਕਿ ਵਧਦੀ ਉਮਰ ਕਾਰਨ ਵੀ ਬਜ਼ੁਰਗ ਇਕੱਲੇਪਣ ਦਾ ਸ਼ਿਕਾਰ ਹੋਣ ਲੱਗਦੇ ਹਨ। ਇਸ ਕਾਰਨ ਉਹ ਉਦਾਸ ਰਹਿਣ ਲੱਗਦੇ ਹਨ। ਕਈ ਵਾਰ ਉਸ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ। ਇਸ ਨਾਲ ਸਰੀਰ ‘ਚ ਗੁੱਸਾ ਵਧਦਾ ਹੈ। ਜੇਕਰ ਮਾਨਸਿਕ ਸਿਹਤ ਠੀਕ ਨਾਂ ਹੋਵੇ ਅਤੇ ਵਿਅਕਤੀ ਦਾ ਗੁੱਸਾ ਵੀ ਵਧ ਰਿਹਾ ਹੋਵੇ ਤਾਂ ਇਹ ਵੱਖ-ਵੱਖ ਤਰੀਕਿਆਂ ਨਾਲ ਸਾਹਮਣੇ ਆਉਂਦਾ ਹੈ। ਅਜਿਹੇ ਵਿੱਚ ਉਹ ਕਿਸੇ ਵੀ ਹਿੰਸਕ ਘਟਨਾ ਨੂੰ ਅੰਜਾਮ ਵੀ ਦਿੰਦਾ ਹੈ। ਅਜਿਹੇ ਲੋਕਾਂ ਦੇ ਮਨ ‘ਚ ਖ਼ੁਦਕੁਸ਼ੀ ਕਰਨ ਕਰਨ ਦੇ ਖਿਆਲ ਆਉਣ ਲਗਦੇ ਹਨ ਤੇ ਕਿਸੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਖੁਦਕੁਸ਼ੀ ਕਰ ਲੈਂਦੇ ਹਨ।

- Advertisement -

Share this Article
Leave a comment