ਫਰਾਂਸ ‘ਚ ਫਿਰ ਤੋਂ ਲਾਕਡਾਊਨ ਦਾ ਐਲਾਨ ਹੁੰਦਿਆਂ ਹੀ ਪੈਰਿਸ ਦੀਆਂ ਸੜਕਾਂ ‘ਤੇ ਲੱਗਿਆ 700KM ਲੰਬਾ ਜਾਮ

TeamGlobalPunjab
1 Min Read

ਨਿਊਜ਼ ਡੈਸਕ: ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਫਰਾਂਸ ‘ਚ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ। ਸਰਕਾਰ ਨੇ ਕੋਰੋਨਾ ਦੀ ਦੂਜੀ ਲਹਿਰ ਨਾਲ ਲੜਨ ਲਈ ਇਹ ਕਦਮ ਚੁੱਕਿਆ ਹੈ। ਫਰਾਂਸ ਵਿਚ ਵੀਰਵਾਰ ਸ਼ਾਮ ਨੂੰ ਲਾਕਡਾਊਨ ਦਾ ਐਲਾਨ ਹੋਇਆ, ਜਿਸ ਤੋਂ ਬਾਅਦ ਲੋਕਾਂ ਵਿਚ ਭਾਜੜਾਂ ਪੈ ਗਈਆਂ। ਇਸ ਤੋਂ ਬਾਅਦ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ 700 ਕਿਲੋਮੀਟਰ ਲੰਬਾ ਜਾਮ ਦੇਖਣ ਨੂੰ ਮਿਲਿਆ।

ਲੋਕ ਆਪਣਾ ਸਮਾਨ ਲੈ ਕੇ ਆਪਣੇ ਪਰਿਵਾਰਾਂ ਦੋਸਤਾਂ ਦੇ ਕੋਲ ਅਤੇ ਜ਼ਰੂਰੀ ਸਮਾਨ ਖਰੀਦਣ ਲਈ ਜਾ ਰਹੇ ਸਨ। ਆਲੇ-ਦੁਆਲੇ ਦੇ ਇਲਾਕਿਆਂ ਨੂੰ ਜੋੜ ਕੇ ਵੇਖੀਏ ਤਾਂ ਪਤਾ ਚੱਲਿਆ ਕਿ ਇਹ ਜਾਮ 700 ਕਿਲੋਮੀਟਰ ਤੱਕ ਲੰਬਾ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਲੰਬੇ ਜਾਮ ਦਾ ਕਾਰਨ ਲੱਗਣ ਵਾਲਾ ਨਵਾਂ ਲਾਕਡਾਊਨ ਸੀ ਜਿਸ ਵਜ੍ਹਾ ਕਾਰਨ ਲੋਕਾਂ ਨੂੰ ਇਕ ਮਹੀਨੇ ਤੱਕ ਘਰ ਦੇ ਅੰਦਰ ਰਹਿਣਾ ਹੋਵੇਗਾ।

- Advertisement -

ਲੋਕ ਇਸ ਐਲਾਨ ਦੇ ਪ੍ਰਭਾਵੀ ਹੋਣ ਤੋਂ ਪਹਿਲਾਂ ਹੀ ਆਪਣੀ ਗੱਡੀਆਂ ‘ਚ ਨਿਕਲ ਪਏ ਜਿਸ ਕਾਰਨ ਇਹ ਜਾਮ ਲੱਗਿਆ। ਜਾਮ ਲੱਗਣ ਦਾ ਦੂਜਾ ਵੱਡਾ ਕਾਰਨ ਸੀ ਕਿ ਵੀਕੈਂਡ ‘ਤੇ ਆਉਣ ਵਾਲਾ ਸੈਂਟ ਡੇਅ ਹਾਲੀਡੇਅ ਸੀ, ਇਸ ਲਈ ਲੋਕਾਂ ਨੇ ਜਾਣ ਵਿੱਚ ਜ਼ਿਆਦਾ ਤੇਜ਼ੀ ਵਿਖਾਈ।

Share this Article
Leave a comment