ਮਿਸੀਸਾਗਾ : ਕੈਨੇਡਾ ਦੇ ਮਿਸੀਸਾਗਾ ‘ਚ ਅਗਵਾ ਹੋਏ ਵਿਅਕਤੀ ਦੇ ਮਾਮਲੇ ‘ਚ 6 ਪੰਜਾਬੀਆਂ ਸਣੇ 7 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਸ਼ਹਿਰ ਤੋਂ 10 ਅਪ੍ਰੈਲ ਨੂੰ ਅਗਵਾ ਹੋਏ ਇੱਕ ਵਿਅਕਤੀ ਨੂੰ ਪੁਲਿਸ ਨੇ 14 ਘੰਟੇ ਦੇ ਅੰਦਰ ਲੱਭ ਲਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਆਰੰਭੀ ਜਾਂਚ ਦੇ ਆਧਾਰ ’ਤੇ 7 ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਨੌਜਵਾਨ ਮਿਸੀਸਾਗਾ ਅਤੇ ਬਰੈਂਪਟਨ ਦੇ ਵਸਨੀਕ ਦੱਸੇ ਜਾ ਰਹੇ ਹਨ।
ਪੀਲ ਰੀਜਨਲ ਪੁਲਿਸ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਦੱਸਿਆ ਕਿ 10 ਅਪ੍ਰੈਲ ਨੂੰ ਵਾਪਰੀ ਅਗਵਾ ਦੀ ਘਟਨਾ ਤੋਂ ਬਾਅਦ 11 ਅਪ੍ਰੈਲ ਨੂੰ ਸਵੇਰ ਦੇ 2 ਵਜੇ ਏਅਰਪੋਰਟ ਰੋਡ ਤੇ ਮੌਰਨਿੰਗ ਸਟਾਰ ਡਰਾਈਵ ਇਲਾਕੇ ‘ਚ ਪੀੜਤ ਵਿਅਕਤੀ ਜ਼ਖ਼ਮੀ ਹਾਲਤ ‘ਚ ਮਿਲਿਆ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਪੀੜਤ ਦੇ ਬਿਆਨਾਂ ਅਤੇ ਹੋਰ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਵੱਲੋਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਨ੍ਹਾਂ ਦੇ ਨਾਮ ਹੇਠ ਲਿਖੇ ਹਨ:
ਬਰੈਂਪਟਨ ਦੇ 34 ਸਾਲਾ ਗੁਰਵਿੰਦਰ ਢਿੱਲੋਂ
ਬਰੈਂਪਟਨ ਦੇ 42 ਸਾਲਾ ਮਨਿੰਦਰਜੀਤ ਢੀਂਡਸਾ
ਬਰੈਂਪਟਨ ਦੇ 36 ਸਾਲਾ ਹਰਪਾਲ ਢਿੱਲੋਂ
ਮਿਸੀਸਾਗਾ ਦੇ 23 ਸਾਲਾ ਲਖਵੀਰ ਸਿੰਘ
ਮਿਸੀਸਾਗਾ ਦੇ 29 ਸਾਲਾ ਜਸਪੁਨੀਤ ਬਾਜਵਾ
22 ਸਾਲ ਦੇ ਰਮਨਪ੍ਰੀਤ ਸਿੰਘ
ਬਰੈਂਪਟਨ ਦੇ 34 ਸਾਲਾ ਕਾਲਿਬ ਰਾਹੀ
Seven Arrested in a Mississauga Kidnapping – https://t.co/D4PXMnG6u1 pic.twitter.com/T0iz6SciE4
— Peel Regional Police (@PeelPolice) May 26, 2021