ਸਾਡਾ ਸਰਵੇ ਦਿਖਾ ਰਿਹੈ ਚਮਕੌਰ ਸਾਹਿਬ ਤੋਂ ਹਾਰ ਰਹੇ ਹਨ ਚਰਨਜੀਤ ਚੰਨੀ: ਕੇਜਰੀਵਾਲ

TeamGlobalPunjab
1 Min Read

ਚੰਡੀਗੜ੍ਹ: ਅਰਵਿੰਦ ਕੇਜਰੀਵਾਲ ਨੇ ਈਡੀ ਦੀ ਕਾਰਵਾਈ ਨੂੰ ਲੈ ਕੇ ਇੱਕ ਵਾਰ ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨੂੰ ਘੇਰਿਆ ਹੈ। ਆਪ ਸੁਪਰੀਮੋ ਨੇ ਟਵੀਟ ਕਰ ਲਿਖਿਆ, ‘ਸਾਡਾ ਸਰਵੇ ਦਿਖਾ ਰਿਹਾ ਹੈ ਕਿ ਚੰਨੀ ਜੀ ਚਮਕੌਰ ਸਾਹਿਬ ਤੋਂ ਹਾਰ ਰਹੇ ਹਨ। ED ਦੇ ਅਫਸਰਾਂ ਵਲੋਂ ਮੋਟੀਆਂ-ਮੋਟੀਆਂ ਨੋਟਾਂ ਦੀਆਂ ਗੱਥੀਆਂ ਗਿਣਦੇ ਦੇਖ ਲੋਕ ਸਦਮੇ ‘ਚ ਹਨ।

ਦੱਸਣਯੋਗ ਹੈ ਕਿ ਪੰਜਾਬ ‘ਚ ਈਡੀ ਦੇ ਪਏ ਛਾਪਿਆਂ ਤੋਂ ਬਾਅਦ ਸਿਆਸਤ ਭਖੀ ਹੋਈ ਹੈ। ਈਡੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਘਰੋਂ 8 ਕਰੋੜ ਰੁਪਏ ਸਣੇ ਕੁੱਲ 10 ਕਰੋੜ ਦੀ ਨਗਦੀ ਮਿਲਣ ਦਾ ਦਾਅਵਾ ਕੀਤਾ ਹੈ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਚਰਨਜੀਤ ਚੰਨੀ  ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।

ਬੀਤੇ ਦਿਨੀ ਵੀ ਕੇਜਰੀਵਾਲ ਨੇ ਟਵੀਟ ਕਰਕੇ ਈਡੀ ਦੇ ਛਾਪੇ ਵਿੱਚ ਬਰਾਮਦ ਹੋਈ 6 ਕਰੋੜ ਦੀ ਨਕਦੀ ਦੀ ਤਸਵੀਰ ਸਾਂਝੀ ਕਰਦਿਆਂ ਚੰਨੀ ਵੱਲੋਂ ਖ਼ੁਦ ਨੂੰ ਆਮ ਆਦਮੀ ਦੱਸਣ ‘ਤੇ ਹਮਲਾ ਬੋਲਿਆ ਤੇ ਨਾਲ ਹੀ  ਕਿਹਾ ਕਿ ਇਹ ਪੈਸਾ ਮੁੱਖ ਮੰਤਰੀ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਕੀਤੇ ਭ੍ਰਿਸ਼ਟਾਚਾਰ ਅਤੇ ਲੁੱਟ ਦਾ ਪੈਸਾ ਹੈ, ਕਿਉਂਕਿ ਇੰਨੇ ਬੇਹਿਸਾਬ ਪੈਸੇ ਆਮ ਆਦਮੀ ਕੋਲ ਨਹੀਂ ਹੁੰਦੇ ਹਨ।

- Advertisement -

Share this Article
Leave a comment