ਜੀਟੀਏ ਸਮੇਤ ਓਂਟਾਰੀਓ ਦੇ ਜ਼ਿਆਦਾਤਰ ਹਿੱਸਿਆਂ ‘ਚ ਹੀਟ ਵੇਵ ਦੀ ਚੇਤਾਵਨੀ ਜਾਰੀ

Rajneet Kaur
2 Min Read

ਓਂਟਾਰੀਓ: ਐਨਵਾਇਰਨਮੈਂਟ ਕੈਨੇਡਾ ਨੇ ਗ੍ਰੇਟਰ ਟੋਰੌਂਟੋ ਏਰੀਆ (ਜੀਟੀਏ) ਸਮੇਤ ਓਂਟਾਰੀਓ ਦੇ ਜ਼ਿਆਦਾਤਰ ਹਿੱਸਿਆਂ ਵਿਚ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ‘ਚ ਕਿਹਾ ਗਿਆ ਹੈ ਅਸਲ ਤਾਪਮਾਨ 20 ਡਿਗਰੀ ਤੋਂ 30 ਡਿਗਰੀ ਦੇ ਦਰਮਿਆਨਅਨੁਮਾਨ ਹੈ, ਪਰ ਹੁੰਮਸ ਕਾਰਨ ਤਾਪਮਾਨ 30 ਡਿਗਰੀ ਤੋਂ 40 ਡਿਗਰੀ ਤੱਕ ਮਹਿਸੂਸ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਗਰਮੀ ਦਾ ਜ਼ਿਆਦਾ ਖਤਰਾ ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ, ਬਿਮਾਰ ਲੋਕਾਂ ਅਤੇ ਬਾਹਰ ਕੰਮ ਕਰਨ ਵਾਲਿਆਂ ਨੂੰ ਹੈ। ਓਨਟੇਰਿਓ ਦੀਆਂ ਝੀਲਾਂ ਦੇ ਨਜ਼ਦੀਕੀ ਖੇਤਰਾਂ ‘ਚ ਬਾਕੀ ਖੇਤਰਾਂ ਨਾਲੋਂ ਤਾਪਮਾਨ ਕੁਝ ਠੰਡਾ ਰਹਿ ਸਕਦਾ ਹੈ।ਜ਼ਿਆਦਾ ਪਾਣੀ ਪੀਣ ਅਤੇ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਖਾਣ ਨੂੰ ਤਰਜੀਹ ਦਿੱਤੀ ਹੈ। ਨਾਲ ਹੀ ਏਜੰਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਲਤੂ ਜਾਨਵਰਾਂ ਨੂੰ ਵਾਹਨਾਂ ਵਿਚ ਛੱਡਕੇ ਨਾ ਜਾਣ।ਏਜੰਸੀ ਨੇ ਵਸਨੀਕਾਂ ਨੂੰ ਗਰਮੀ ਦੀਆਂ ਬਿਮਾਰੀਆਂ, ਜਿਵੇਂ ਕਿ ਸੋਜ, ਧੱਫੜ, ਕੜਵੱਲ ਅਤੇ ਬੇਹੋਸ਼ੀ ਦੇ ਪ੍ਰਭਾਵਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਵੀ ਦਿੱਤੀ ਹੈ।

ਐਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਜਦੋਂ ਵਧੇਰੇ ਤਾਪਮਾਨ ਕਰਕੇ ਹੀਟ ਸਟ੍ਰੋਕ ਜਾਂ ਤਪਿਸ਼ ਨਾਲ ਬਿਮਾਰ ਹੋਣ ਦਾ ਖ਼ਤਰਾ ਪੈਦਾ ਹੁੰਦਾ ਹੈ, ਤਾਂ ਹੀਟ ਵਾਰਨਿੰਗ ਜਾਰੀ ਕੀਤੀ ਜਾਂਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment