ਗਰੀਨ ਕਾਰਡ ਲੈਣ ਲਈ ਅਮਰੀਕਾ ‘ਚ ਲੱਗੀ 40 ਲੱਖ ਲੋਕਾਂ ਦੀ ਕਤਾਰ, 2 ਲੱਖ ਭਾਰਤੀ ਵੀ ਸ਼ਾਮਿਲ

TeamGlobalPunjab
2 Min Read

ਵਾਸ਼ਿੰਗਟਨ :  ਅਮਰੀਕਾ ਵਿੱਚ ਨਾਗਰਿਕਤਾ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਸਖਤ ਨਿਯਮਾਂ ਦੇ ਬਾਵਜੂਦ ਮੈਕਸਿਕੋ, ਭਾਰਤ ਅਤੇ ਚੀਨ ਦੇ ਲੋਕਾਂ ਵਿੱਚ ਗਰੀਨ ਕਾਰਡ ਪਾਉਣ ਦੀ ਹੋੜ੍ਹ ਲੱਗੀ ਹੋਈ ਹੈ। ਤਾਜ਼ਾ ਅੰਕੜਿਆਂ  ਮੁਤਾਬਕ, ਪਰਿਵਾਰ ਵੱਲੋਂ ਦੁਆਰਾ ਸਪਾਂਸਰ ( ਫੈਮਿਲੀ ਸਪਾਂਸਰਡ )  ਗਰੀਨ ਕਾਰਡ ਦੀ ਵੇਟਿੰਗ ਲਿਸਟ 40 ਲੱਖ ਪਾਰ ਹੋ ਗਈ ਹੈ। ਜਿਨ੍ਹਾਂ ‘ਚ 2,27,000 ਤੋਂ ਜ਼ਿਆਦਾ ਭਾਰਤੀ ਲੋਕ ਸ਼ਾਮਲ ਹਨ।

ਫਿਲਹਾਲ ਫੈਮਿਲੀ ਸਪਾਂਸਰਡ ਗਰੀਨ ਕਾਰਡ ਲਈ ਲਗਭਗ 40 ਲੱਖ ਲੋਕ ਵੇਟਿੰਗ ਲਿਸਟ ਵਿੱਚ ਹਨ ਜਦਕਿ ਸਰਕਾਰ ਨੇ ਹਰ ਸਾਲ ਸਿਰਫ਼ 2,26,000 ਅਜਿਹੇ ਕਾਰਡ ਜਾਰੀ ਕਰਨ ਦੀ ਆਗਿਆ ਦਿੱਤੀ ਹੋਈ ਹੈ।

ਵੇਟਿੰਗ ਲਿਸਟ ਵਿੱਚ ਸ਼ਾਮਲ ਸਭ ਤੋਂ ਜ਼ਿਆਦਾ 15 ਲੱਖ ਲੋਕ ਅਮਰੀਕਾ ਦੇ ਦੱਖਣ ਵਿੱਚ ਸਥਿਤ ਗੁਆਂਢੀ ਦੇਸ਼ ਮੈਕਸਿਕੋ ਤੋਂ ਹਨ। ਦੂੱਜੇ ਨੰਬਰ ‘ਤੇ ਭਾਰਤ ਹੈ ਜਿਸ ਦੇ 2,27,000 ਲੋਕ ਲਾਈਨ ਵਿੱਚ ਲੱਗੇ ਹਨ। ਉੱਥੇ ਹੀ ਚੀਨ ਇਸ ਮਾਮਲੇ ਵਿੱਚ ਤੀਜੇ ਨੰਬਰ ‘ਤੇ ਹੈ ਜਿਸ ਦੇ 1,80, 000 ਲੋਕ ਗਰੀਨ ਕਾਰਡ ਪਾਉਣ  ਵਿੱਚ ਲੱਗੇ ਹਨ।  ਇਹ ਕਾਰਡ ਪਾਉਣ ਦੇ ਚਾਹਵਾਨ ਜ਼ਿਆਦਾਤਰ ਵੇਟਿੰਗ ਲਿਸਟ ਵਾਲੇ ਲੋਕ ਅਮਰੀਕੀ ਨਾਗਰਿਕਾਂ ਦੇ ਭਰਾ -ਭੈਣ ਹਨ। ਮੌਜੂਦਾ ਕਨੂੰਨ ਦੇ ਤਹਿਤ ਅਮਰੀਕੀ ਨਾਗਰਿਕ ਗਰੀਨ ਕਾਰਡ ਜਾਂ ਸਥਾਈ ਨਿਯਮਕ ਨਿਵਾਸ ਲਈ ਆਪਣੇ ਪਰਿਵਾਰ ਦੇ ਮੈਬਰਾਂ ਨੂੰ ਸਪਾਂਸਰ ਕਰ ਸਕਦੇ ਹਨ।

ਰਾਸ਼ਟਰਪਤੀ ਡੋਨਲਡ ਟਰੰਪ ਅਜਿਹੇ ਕਾਨੂੰਨਦੇ ਖਿਲਾਫ ਹਨ ਤੇ ਉਹ ਖਤਮ ਕਰਨਾ ਚਾਹੁੰਦੇ ਹਨ।  ਉਥੇ ਹੀ ਵਿਰੋਧੀ ਡੈਮੋਕਰੇਟਿਕ ਪਾਰਟੀ ਫੈਮਿਲੀ ਸਪਾਂਸਰਡ ਵਿਵਸਥਾ ਨੂੰ ਖਤਮ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ।

- Advertisement -

ਫੈਮਿਲੀ ਸਪਾਂਸਰਡ ਗਰੀਨ ਕਾਰਡ ਦੇ 40 ਲੱਖ ਐਪਲਿਕੈਂਟਸ ਤੋਂ ਇਲਾਵਾ ਹੋਰ 8,27,000 ਲੋਕ ਸਥਾਈ ਨਿਯਮਕ ਨਿਵਾਸ ਦੀ ਮੰਜ਼ੂਰੀ ਦੀ ਵੇਟਿੰਗ ਲਿਸਟ ਵਿੱਚ ਹਨ। ਇਨ੍ਹਾਂ ਵਿੱਚ ਵੀ ਭਾਰਤ ‘ਚ  ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹਨ।

Share this Article
Leave a comment