ਕੋਰੋਨਾ ਵਾਇਰਸ :ਫਿਰੋਜ਼ਪੁਰ ਤੋਂ ਬਾਅਦ ਸੰਗਰੂਰ ਚ ਕੈਦੀ ਹੋਣਗੇ ਰਿਹਾਅ !

TeamGlobalPunjab
1 Min Read

ਸੰਗਰੂਰ : ਸੂਬੇ ਅੰਦਰ ਵੱਧ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦਿਆਂ ਜੇਲ੍ਹਾਂ ਵਿੱਚੋ ਕੈਦੀਆਂ ਨੂੰ ਵੀ ਰਿਹਾਅ ਕੀਤਾ ਜਾ ਰਿਹਾ ਹੈ। ਬੀਤੀ ਕੱਲ੍ਹ ਜਿਥੇ ਫਿਰੋਜ਼ਪੁਰ ਜੇਲ੍ਹ ਵਿੱਚੋ ਵੱਡੀ ਗਿਣਤੀ ਵਿਚ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ ਉਥੇ ਹੀ ਹੁਣ ਸੰਗਰੂਰ ਦੀਆ ਜੇਲ੍ਹਾਂ ਵਿੱਚੋ ਵੀ ਕੈਦੀਆਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਥੇ 76 ਕੈਦੀ ਰਿਹਾਅ ਕੀਤੇ ਜਾ ਰਹੇ ਹਨ ।
ਦੱਸ ਦੇਈਏ ਕਿ ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸਹਿਤ ਚੇਅਰਮੈਨ ਆਰ ਕੇ ਜੈਨ ਦੇ ਦਿਸ਼ਾ ਨਿਰਦੇਸ਼ਾਂ ਤੇ ਲਿਆ ਗਿਆ ਹੈ। ਇਧਰ ਦੂਜੇ ਪਾਸੇ ਸੰਗਰੂਰ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੀਤਿਕਾ ਵਰਮਾ ਨੇ ਦਸਿਆ ਕਿ ਹਾਈ ਕੋਰਟ ਦੇ ਹੁਕਮਾਂ ਤਹਿਤ ਹਰ ਦਿਨ ਅਦਾਲਤ ਲਗਾਈ ਜਾਵੇਗੀ । ਉਨ੍ਹਾਂ ਕਿਹਾ ਕਿ ਇਸ ਦੌਰਾਨ ਕੈਦੀਆਂ ਦੀ ਕਨੂੰਨੀ ਪ੍ਰਕਿਰਿਆ ਪੂਰੀ ਕਰਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇਗਾ ।ਇਸ ਦੌਰਾਨ ਵੀਡੀਓ ਕਨਫ੍ਰਾਂਸਿੰਗ ਦਾ ਸਹਾਰਾ ਲੈ ਕੇ ਉਨ੍ਹਾਂ ਦੇ ਮਸਲਿਆਂ ਨੂੰ ਨੇਪਰੇ ਚਾੜਿਆ ਜਾਵੇਗਾ। ਇਸ ਦੌਰਾਨ 7 ਸਾਲ ਦੇ ਸਜਾ ਜਾ ਹੋਰ ਮਾਮਲਿਆਂ ਚ ਸਜਾ ਕਟ ਰਹੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।

Share this Article
Leave a comment