ਕੈਨੇਡਾ ਵਿੱਚ ਵੱਧ ਰਿਹਾ ਹੈ ਓਮੀਕ੍ਰੋਨ ਵੇਰੀਐਂਟ ਦਾ ਖਤਰਾ, ਡਾ. ਟੈਮ ਨੇ ਦੇਸ਼ ‘ਚ ਕਮਿਊਨਿਟੀ ਟਰਾਂਸਮਿਸ਼ਨ ਦਾ ਜਤਾਇਆ ਖਦਸ਼ਾ

TeamGlobalPunjab
1 Min Read

ਓਨਟਾਰੀਓ: ਕੈਨੇਡਾ ਦੀ ਉੱਘੀ ਡਾਕਟਰ ਦਾ ਕਹਿਣਾ ਹੈ ਕਿ ਹੁਣ ਕੋਵਿਡ-19 ਵੇਰੀਐਂਟ ਦਾ ਦੇਸ਼ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਤੇਜ਼ੀ ਨਾਲ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।

ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ ਨੇ ਆਖਿਆ ਕਿ ਇਸ ਸਮੇਂ ਓਨਟਾਰੀਓ ਵਿੱਚ ਹਾਲਾਤ ਇੱਕ ਵਾਰੀ ਮੁੜ ਤੇਜ਼ੀ ਨਾਲ ਬਦਲ ਰਹੇ ਹਨ। ਇਸ ਸਮੇਂ ਓਨਟਾਰੀਓ ਵਿੱਚ 21 ਫੀਸਦੀ ਮਾਮਲੇ ਓਮੀਕ੍ਰੋਨ ਦੇ ਹੀ ਮਿਲ ਰਹੇ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੈਨੇਡਾ ਦਾ ਪਬਲਿਕ ਹੈਲਥ ਸਿਸਟਮ ਖਤਰਨਾਕ ਢੰਗ ਨਾਲ ਪਤਲਾ ਪੈ ਚੁੱਕਿਆ ਹੈ। ਭਾਵੇਂ ਪਹਿਲਾਂ ਤੋਂ ਹੀ ਚਰਮਰਾ ਚੁੱਕੇ ਸਿਸਟਮ ਨੇ ਕੋਵਿਡ-19 ਚੁਣੌਤੀ ਨੂੰ ਸਾਂਭ ਲਿਆ ਪਰ ਸਾਨੂੰ ਭਵਿੱਖ ਵਿੱਚ ਸਿਹਤ ਸੰਕਟ ਲਈ ਹੋਰ ਤਿਆਰੀ ਕਰਨ ਦੀ ਲੋੜ ਹੋਵੇਗੀ।

Share this Article
Leave a comment