ਤਾਮਿਲਨਾਡੂ ਦੇ ਥਰਮਲ ਪਾਵਰ ਪਲਾਂਟ ‘ਚ ਧਮਾਕਾ ਹੋਣ ਕਾਰਨ 4 ਮੌਤਾਂ, 17 ਜ਼ਖਮੀ

TeamGlobalPunjab
1 Min Read

ਚੇਨਈ : ਤਾਮਿਲਨਾਡੂ ਦੇ ਕੁਡਾਲੋਰ ਜ਼ਿਲ੍ਹੇ ਦੇ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਪਾਵਰ ਪਲਾਂਟ ‘ਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਪਾਵਰ ਪਲਾਂਟ ਦੇ ਬਾਇਲਰ ‘ਚ ਧਮਾਕਾ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 17 ਹੋਰ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਹਾਦਸੇ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ।

ਦੱਸ ਦਈਏ ਕਿ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਲਿਮਟਡ (ਐਨਐਲਸੀ) ਕੇਂਦਰ ਸਰਕਾਰ ਦੀ ਇੱਕ ਨਵਰਤਨ ਕੰਪਨੀ ਹੈ ਜੋ ਕਿ ਲਿਗਨਾਈਟ ਦੀ ਮਾਇਨਿੰਗ ਕਰਦੀ ਹੈ। ਇਸ ਪਲਾਂਟ ‘ਚ ਕੁੱਲ 3940 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਂਦੀ ਹੈ। ਜਿਸ ਬੋਇਲਰ ‘ਚ ਧਮਾਕਾ ਹੋਇਆ ਸੀ ਉਸ ‘ਚ 1470 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਪਲਾਂਟ ‘ਚ 27 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ।

ਇਸ ਤੋਂ ਪਹਿਲਾਂ ਮਈ ਵਿਚ ਵੀ ਪਲਾਂਟ ਦੇ ਇੱਕ 84 ਮੀਟਰ ਉਚਾਈ ਵਾਲੇ ਬਾਇਲਰ ਵਿੱਚ ਧਮਾਕਾ ਹੋਇਆ ਸੀ। ਉਸ ਸਮੇਂ ਦੌਰਾਨ ਪਲਾਂਟ ਦੇ ਕਰਮਚਾਰੀ ਉਥੋਂ 32 ਮੀਟਰ ਦੀ ਦੂਰੀ ‘ਤੇ ਮੌਜੂਦ ਸਨ। ਧਮਾਕੇ ਤੋਂ ਬਾਅਦ ਅੱਗ ਨੂੰ ਸੀਆਈਐਸਐਫ ਦੇ ਫਾਇਰ ਵਿੰਗ ਵੱਲੋਂ ਕਾਬੂ ਕੀਤਾ ਗਿਆ ਸੀ। ਇਸ ਹਾਦਸੇ ‘ਚ ਪੰਜ ਕਰਮਚਾਰੀਆਂ ਮੌਤ ਹੋ ਗਈ ਸੀ ਅਤੇ ਅੱਠ ਹੋਰ ਜ਼ਖਮੀ ਹੋ ਗਏ ਸਨ।

Share this Article
Leave a comment