ਯੂਕਰੇਨ ਤੋਂ ਭਾਰਤੀਆਂ ਦੀ ਵਾਪਸੀ ਲਈ ਕਿਰਨ ਰਿਜਿਜੂ ਤੇ ਹਰਦੀਪ ਸਿੰਘ ਪੁਰੀ ਦੀ ਨਿਗਰਾਨੀ ਹੇਠ ਦੋ ਉਡਾਨਾਂ ਰਵਾਨਾ

TeamGlobalPunjab
2 Min Read

ਚੰਡੀਗੜ੍ਹ : ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਉਥੇ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਤੇ ਲੋਕ ਫਸੇ ਹੋਏ ਹਨ। ਕੇਂਦਰ ਸਰਕਾਰ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਆਪ੍ਰੇਸ਼ਨ ਗੰਗਾ ਆਪ੍ਰੇਟ ਕਰ ਰਹੀ ਹੈ।  ਮੰਗਲਵਾਰ ਨੂੰ ਭਾਰਤੀਆਂ ਨੂੰ ਲਿਆਉਣ ਲਈ ਸਪਾਈਸ ਜੈੱਟ ਦੀ ਸਪੈਸ਼ਲ ਫਲਾਈਟ ਰਵਾਨਾ ਹੋ ਰਹੀ ਹੈ ਜਿਸ ਵਿਚ ਮੰਤਰੀ ਕਿਰੇਨ ਰਿਜਿਜੂ ਵੀ ਸਵਾਰ ਹੋ ਕੇ ਉਥੇ ਲੋਕਾਂ ਨੂੰ ਬਚਾਉਣ ਜਾ ਰਹੇ ਹਨ।ਇਹ ਉਡਾਨ ਉਨ੍ਹਾਂ ਦੀ ਨਿਗਰਾਨੀ ਹੇਠ ਸਲੋਵਾਕੀਆ ਲਈ ਰਵਾਨਾ ਹੋਵੇਗੀ।

ਇਸ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਅਗਵਾਈ ਵਿਚ ਇਕ ਵਿਸ਼ੇਸ਼ ਇੰਡੀਗੋ ਉਡਾਨ ਪਹਿਲਾਂ ਹੀ ਬੁਡਾਪੇਸਟ ਲਈ ਰਵਾਨਾ ਹੋ ਚੁੱਕੀ ਹੈ।ਇਸ ਵਿਚਕਾਰ ਹਰਦੀਪ ਨੇ ਟਵੀਟ ਕੀਤਾ ਕਿ ਸਾਡੇ ਨੌਜਵਾਨ ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਸਪਾਈਸਜੈਟ ਦੀ ਉਡਾਨ ਨਵੀਂ ਦਿੱਲੀ ਤੋਂ ਬਾਅਦ ਦੁਪਹਿਰ 3.30 ਵਜੇ ਰਵਾਨਾ ਹੋਵੇਗੀ। ਇਹ ਉਡਾਨ ਸਲੋਵਾਕੀਆ ਵਿਖੇ 7.50 ਉਤੇ ਲੈਂਡ ਕਰੇਗਾ। ਇਹ ਜਹਾਜ਼ ਦਿੱਲੀ ਤੋਂ ਸਿੱਧੀ ਕੋਸਾਈਸ ਲਈ ਉਡਾਨ ਭਰੇਗਾ। ਜਹਾਜ਼ ਦੇ 3 ਮਾਰਚ ਨੂੰ ਸਵੇਰੇ 7.40 ਵਜੇ ਭਾਰਤ ਪਰਤਣ ਦੀ ਉਮੀਦ ਹੈ।

ਕੇਂਦਰੀ ਮੰਤਰੀ ਕਿਰੇਨ ਰਿਜਜਿਜੂ ਨੇ ਸਲੋਵਾਕੀਆ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਅਸੀਂ ਸਲੋਵਾਕੀਆ ਵਿਚ ਫਸੇ ਹੋਏ ਭਾਰਤੀਆਂ ਨੂੰ ਕੱਢਣ ਲਈ ਤਾਲਮੇਲ ਕਰਾਂਗੇ ਤੇ ਯੂਕਰੇਨ ਤੋਂ ਆਉਣ ਵਾਲੇ ਸਾਡੇ ਵਿਦਿਆਰਥੀਆਂ ਲਈ ਵੀਜ਼ਾ ਸਬੰਧੀ ਉਨ੍ਹਾਂ ਦੀ ਸਰਕਾਰ ਤੋਂ ਸਹਿਯੋਗ ਮੰਗਾਂਗੇ। ਸਾਡੀ ਸਭ ਤੋਂ ਵੱਡੀ ਪਹਿਲ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣਾ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment