ਕੈਨੇਡਾ ‘ਚ 28 ਸਾਲਾ ਪੰਜਾਬੀ ਨੌਜਵਾਨ ਦੀ ਭੇਤਭਰੀ ਬਿਮਾਰੀ ਕਾਰਨ ਮੌਤ

TeamGlobalPunjab
2 Min Read

ਟੋਰਾਂਟੋ: ਕੈਨੇਡਾ ‘ਚ ਪੰਜਾਬੀ ਨੌਜਵਾਨ ਨੇ ਭੇਤਭਰੀ ਬਿਮਾਰੀ ਕਾਰਨ ਦਮ ਤੋੜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ 28 ਸਾਲਾ ਤਰਨਦੀਪ ਸਿੰਘ ਨੂੰ ਕੁਝ ਦਿਨ ਪਹਿਲਾਂ ਬੁਖਾਰ ਹੋਇਆ ਸੀ ਤੇ ਜਿਸ ਵੱਲ ਪਹਿਲਾਂ ਉਸ ਨੇ ਧਿਆਨ ਨਹੀਂ ਦਿੱਤਾ, ਪਰ ਬੁਖਾਰ ਜ਼ਿਆਦਾ ਹੋਣ ਤੋਂ ਬਾਅਦ ਉਸ ਨੂੰ ਨਿਆਗਰਾ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਇਥੇ ਵੀ ਉਸ ਦੀ ਹਾਲਤ ‘ਚ ਸੁਧਾਰ ਨਹੀਂ ਹੋਇਆ ਅਤੇ ਤਰਨਦੀਪ ਸਿੰਘ ਨੂੰ ਹੈਮਿਲਟਨ ਦੇ ਸੇਂਟ ਕੈਥਰੀਨਜ਼ ਹਸਪਤਾਲ ਰੈਫ਼ਰ ਕਰ ਦਿੱਤਾ।

ਡਾਕਟਰਾਂ ਨੂੰ ਤਰਨਦੀਪ ਸਿੰਘ ਦੀ ਸਿਹਤ ‘ਚ ਸੁਧਾਰ ਨਜ਼ਰ ਨਹੀਂ ਆ ਰਿਹਾ ਸੀ ਅਤੇ ਇਸੇ ਦੌਰਾਨ ਉਸ ਦੇ ਦਿਮਾਗ ਦੀ ਨਾੜ ਫਟ ਗਈ। ਬਰੇਨ ਹੈਮਰੇਜ ਦੀ ਹਾਲਤ ‘ਚ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਤੇ ਇਸ ਤੋਂ ਬਾਅਦ ਤਰਨਦੀਪ ਸਿੰਘ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ 19 ਜੁਲਾਈ ਨੂੰ ਪੰਜਾਬੀ ਨੌਜਵਾਨ ਨੇ ਆਖਰੀ ਸਾਹ ਲਏ। ਡਾਕਟਰ ਤਰਨਦੀਪ ਸਿੰਘ ਨੂੰ ਬਚਾਉਣ ‘ਚ ਕਾਮਯਾਬ ਨਾਂ ਹੋਏ ਅਤੇ ਨਾਂ ਹੀ ਉਸ ਦੀ ਬਿਮਾਰੀ ਦੇ ਕਾਰਨਾਂ ਬਾਰੇ ਪਤਾ ਲੱਗ ਸਕਿਆ।

ਤਰਨਦੀਪ ਸਿੰਘ ਮਾਪਿਆਂ ਦੀ ਇਕਲੌਤੀ ਔਲਾਦ ਸੀ ਤੇ ਹੁਣ ਤਰਨਦੀਪ ਦੀ ਦੇਹ ਭਾਰਤ ਭੇਜਣ ਲਈ ਕੋਮਲਪ੍ਰੀਤ ਕੌਰ ਅਤੇ ਉਸ ਦੇ ਦੋਸਤਾਂ ਵੱਲੋਂ gofundme ਪੇਜ ਬਣਾਇਆ ਗਿਆ ਹੈ। ਇਸ ਰਾਹੀਂ 40 ਹਜ਼ਾਰ ਡਾਲਰ ਦੀ ਰਕਮ ਇਕਠੀ ਕਰਨ ਦਾ ਟੀਚਾ ਰੱਖਿਆ ਗਿਆ ਸੀ ਪਰ ਖਬਰ ਲਿਖੇ ਜਾਣ ਤੱਕ 47 ਹਜ਼ਾਰ ਡਾਲਰ ਤੋਂ ਵੱਧ ਇਕੱਠੇ ਹੋ ਚੁੱਕੇ ਸਨ। ਤਰਨਦੀਪ ਸਿੰਘ ਦੇ ਦੋਸਤਾਂ ਨੇ ਕਿਹਾ ਕਿ ਦੇਹ ਭਾਰਤ ਭੇਜਣ ‘ਤੇ ਖ਼ਰਚ ਹੋਣ ਵਾਲੀ ਰਕਮ ਤੋਂ ਬਾਅਦ ਜਿੰਨੇ ਪੈਸੇ ਬਚਣਗੇ, ਉਹ ਤਰਨਦੀਪ ਸਿੰਘ ਦੇ ਮਾਪਿਆਂ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿੱਤੇ ਜਾਣਗੇ।

- Advertisement -

Share this Article
Leave a comment