ਕੈਨੇਡਾ ‘ਚ ਇੱਕ ਹੋਰ ਨੌਜਵਾਨ ਦੀ ਹੋਈ ਅਚਨਚੇਤ ਮੌਤ

Prabhjot Kaur
1 Min Read

ਓਨਟਾਰੀਓ: ਰੋਜ਼ੀ ਰੋਟੀ ਕਮਾਉਣ ਅਤੇ ਚੰਗੇ ਭਵਿੱਖ ਲਈ ਆਪਣੇ ਸੁਪਨੇ ਪੂਰੇ ਕਰਨ ਪੰਜਾਬੀ ਨੌਜਵਾਨ ਕੈਨੇਡਾ ਦੀ ਧਰਤੀ ‘ਤੇ ਗਿਆ, ਪਰ ਉਸ ਨੂੰ ਨਹੀਂ ਸੀ ਪਤਾ ਸੀ ਕਿ ਆਪਣੇ ਸੁਪਨੇ ਪੂਰੇ ਕਰਨ ਲਈ ਉਹ ਕੈਨੇਡਾ ਜਾ ਤਾਂ ਰਿਹਾ ਹੈ ਪਰ ਮੁੜ ਕਦੇ ਵੀ ਆਪਣੇ ਘਰ ਵਾਪਸ ਨਹੀਂ ਆਵੇਗਾ।

ਓਨਟਾਰੀਓ ਦੇ ਸੂਬੇ ਹੈਮਿਲਟਨ ਦੇ ਰਹਿਣ ਵਾਲੇ 31 ਸਾਲਾ ਪੰਜਾਬੀ ਨੌਜਵਾਨ ਹਰਮੀਤ ਸਿੰਘ ਦੀ ਅਚਨਚੇਤ ਮੌਤ ਹੋਣ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਹਰਮੀਤ ਸਿੰਘ ਦੀ ਭੈਣ ਜੈਸਮੀਨ ਕੌਰ ਵਲੋਂ ਸਾਂਝੀ ਕੀਤੀ ਗਈ ਜੋ ਕਿ ਕੈਨੇਡਾ ਵਿੱਚ ਹੀ ਰਹਿੰਦੀ ਹੈ। ਜੈਸਮੀਨ ਵਲੋਂ ਗੋਫੰਡ ਮੀ ਪੇਜ ‘ਤੇ ਦੱਸਿਆ ਗਿਆ ਹੈ ਕਿ ਬੀਤੀ 28 ਮਈ 2023 ਨੂੰ ਹਰਮੀਤ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜੈਸਮੀਨ ਕੌਰ ਨੇ ਲਿਖਿਆ ਕਿ ਉਹ ਸਸਕਾਰ ਲਈ ਸਾਰੇ ਖਰਚੇ ਖੁਦ ਪੂਰਾ ਕਰਨ ਵਿੱਚ ਅਸਮਰੱਥ ਹੈ। ਇਸ ਲਈ ਉਸ ਨੇ ਗੋਫੰਡਮੀ ਪੇਜ ਸ਼ੁਰੂ ਕਰਕੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment