Home / ਓਪੀਨੀਅਨ / 300 ਸਾਲਾ ਜਨਮ ਦਿਨ ‘ਤੇ ਵਿਸ਼ੇਸ਼- ਸ਼ਹੀਦ ਭਾਈ ਤਾਰੂ ਸਿੰਘ

300 ਸਾਲਾ ਜਨਮ ਦਿਨ ‘ਤੇ ਵਿਸ਼ੇਸ਼- ਸ਼ਹੀਦ ਭਾਈ ਤਾਰੂ ਸਿੰਘ

-ਡਾ. ਚਰਨਜੀਤ ਸਿੰਘ ਗੁਮਟਾਲਾ

ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਈ. ਸੈਂਕੜੇ ਸਾਥੀਆਂ ਸਮੇਤ ਕਤਲ ਕਰਕੇ ਦਿੱਲੀ ‘ਤੇ ਉਸ ਸਮੇਂ ਦੇ ਬਾਦਸ਼ਾਹ ਫ਼ਰਖ਼ਸੀਅਰ ਨੇ ਸਮਝਲਿਆ ਕਿ ਉਸ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ। ਦਲੇਰਿ-ਜੰਗ ਨੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਪਿੱਛੋਂ ਪੰਜ ਛੇ ਸਾਲ ਬੜੀ ਸਖ਼ਤੀ ਕੀਤੀ ਪਰ ਪਿੱਛੋਂ ਜਾ ਕੇ ਆਯਾਸ਼ੀ ਵਿੱਚ ਪੈ ਗਿਆ। ਇਸ ਨਾਲ ਸਖ਼ਤੀ ਦੇ ਦੌਰ ਵਿੱਚ ਢਿੱਲ ਆ ਗਈ। ਇਸ ਨਾਲ ਸਿੰਘ ਜੰਗਲਾਂ ਨੂੰ ਛੱਡ ਕੇ ਆਪਣੇ ਪਿੰਡਾਂ ਵਿੱਚ ਆ ਗਏ ਤੇ ਵਾਹੀ ਵਗੈਰਾ ਕੰਮ ਵਿੱਚ ਲੱਗ ਗਏ। ਇਸ ਢਿੱਲ ਕਾਰਨ ਲੁੱਟਾਂ-ਖੋਹਾਂ, ਡਾਕੇ, ਚੋਰੀਆਂ ਵਿੱਚ ਤੇਜ਼ੀ ਆ ਗਈ। ਜਦ ਇਸ ਦੀਖ਼ਬਰ ਦਿੱਲੀ ਪਹੁੰਚੀ ਤਾਂ ਉਸ ਨੂੰ ਲਾਹੌਰ ਤੋਂ ਮੁਲਤਾਨ ਬਦਲ ਦਿੱਤਾ ਗਿਆ ਤੇ ਉਸ ਦੇ ਪੁਤਰ ਜ਼ਕਰੀਆ ਖ਼ਾਨ ਨੂੰ ਕਸ਼ਮੀਰੋਂ ਲਾਹੌਰ ਲਿਆਂਦਾ ਗਿਆ।

ਜ਼ਕਰੀਆ ਖਾਨ ਨੇ ਗੱਦੀ ਸੰਭਾਲਦਿਆਂ ਹੀ ਸਿੱਖਾਂ ਨੂੰ ਖ਼ਤਮ ਕਰਨ ਦਾ ਮਨ ਬਣਾਇਆ। ਉਸ ਨੇ ਗਸ਼ਤੀ ਫੌਜ ਦੀ ਗਿਣਤੀ ਬਹੁਤ ਵਧਾ ਦਿੱਤੀ। ਜੋ ਪਿੰਡਾਂ ਵਿੱਚ ਹਰ ਲਹਰ ਲਕਰਦੀ ਫਿਰਦੀ ਸੀ। ਅੰਮਿ੍ਰਤਧਾਰੀ ਹੋਣਾ ਹੀ ਦੁਸ਼ਮਣ ਦੀ ਪਛਾਣ ਸੀ। ਗਸ਼ਤੀ ਫੌਜ ਨੇ ਹਰ ਪਿੰਡ ਵਿੱਚ ਮੁਖਬਰਾਂ ਦਾ ਜਾਲ ਵਿਛਾ ਦਿੱਤਾ। ਇਨਾਂ ਮੁਖਬਰਾਂ ਨੇ ਆਮ ਸਿੱਖਾਂ ਜਿਹੜੇ ਨਿੱਕਾ ਮੋਟਾ ਕੰਮ ਕਰਦੇ ਸਨ ਨੂੰ ਫੜਾਉਣਾ ਸ਼ੁਰੂ ਕਰ ਦਿੱਤਾ। ਇਨਾਂ ਮਾਸੂਮ ਸਿੱਖਾਂ ਨੂੰ ਲਾਹੌਰ ਲਿਆ ਕਿ ਇੱਕੋ ਪ੍ਰਸ਼ਨ ਪੁੱਛਿਆ ਜਾਂਦਾ ਸੀ ਕਿ ਜੇ ਜਾਨ ਬਚਾਉਣੀ ਹੈ ਤਾਂ ਸਿੱਖੀ ਤਿਆਗ ਕੇ ਮੁਸਲਮਾਨ ਧਰਮ ਧਾਰਨ ਕਰ ਲਉ।ਅਨੇਕਾਂ ਸਿੱਖਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਪਰ ਆਪਣਾ ਧਰਮ ਨਹੀਂ ਹਾਰਿਆ।

ਸਿੱਖਾਂ ਨੂੰ ਖ਼ਤਮ ਕਰਨ ਲਈ ਜਿਨਾਂ ਮੁਖਬਰਾਂ ਤੇ ਸੂਹੀਆਂ ਦਾ ਜਿਹੜਾ ਜਾ ਲਵਿਛਾਇਆ ਸੀ, ਉਨਾਂ ਵਿੱਚ ਜਿਨਾਂ ਨੇ ਸਭ ਤੋਂ ਵੱਧ ਜ਼ੋਰ ਲਾਇਆ, ਉਨਾਂ ਦੀ ਇੱਕ ਸੂਚੀ ਪਿ੍ਰੰਸੀਪਲ ਕੈਪਟਨ ਸਵਰਨ ਸਿੰਘ ਚੂਸਲੇਵੜ ਨੇ ਆਪਣੀ ਪੁਸਤਕ ਸ਼ਹੀਦੀ ਸਾਕਾ ਭਾਈ ਤਾਰੂ ਸਿੰਘ ਜੀ ਵਿਚ ਦਿੱਤੀ ਹੈ। ਇਨਾਂ ਵਿੱਚੋਂ ਭਗਤ ਨਿਰੰਜਨੀਆ ਜੰਡਿਆਲਾ ਤੇ ਰਾਮਾ ਰੰਧਾਵਾ ਘਣੀਏ ਵਾਲਾ ਸਭ ਤੋਂ ਜ਼ਿਆਦਾ ਜ਼ਾਲਮ ਸਨ। ਰਾਮਾ ਰੰਧਾਵਾ ਨੇ ਤਾਂ ਸਿੰਘਾਂ ਦੇ ਛੋਟੇ ਛੋਟੇ ਬੱਚੇ ਵੀ ਸੂਹਾਂ ਦੇ ਕੇ ਮਰਵਾ ਦਿੱਤੇ। ਸਿੰਘ ਆਪਣੇ ਉਪਰ ਜ਼ੁਲਮ ਨੂੰ ਵੇਖਦੇ ਹੋਏ, ਉਹ ਆਪਣੇ ਘਰ ਘਾਟ ਛੱਡ ਕੇ ਪਹਾੜਾਂ ਵਿੱਚ ਤੇ ਕਈ ਰਾਜਸਥਾਨ ਦੇ ਜੰਗਲਾਂ ਵਿੱਚ ਚਲੇ ਗਏ।

1739 ਈ. ਵਿੱਚ ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਕਾਬਲ ਨੂੰ ਜਿੱਤ ਕੇ ਭਾਰਤ ਨੂੰ ਜਿੱਤਣ ਆਇਆ। ਦਿੱਲੀ ਲੁੱਟਮਾਰ ਤੇ ਕਤਲੇ ਆਮ ਕਰਕੇ ਜਦ ਵਾਪਿਸ ਆਇਆ ਤਾਂ ਰਸਤੇ ਵਿੱਚ ਸਿੰਘਾਂ ਨੇ ਉਸ ਨੁੰ ਲੁੱਟ ਲਿਆ। ਉਸਨੇ ਜ਼ਕਰੀਆ ਖ਼ਾਨ ਨੂੰ ਸੁਚੇਤ ਕਰ ਦਿੱਤਾ ਗਿਆ ਕਿ ਸਿੰਘਾਂ ਤੋਂ ਬਚ ਕੇ ਰਹੀ ਤੇ ਆਪਣੀ ਤਾਕਤ ਇਕੱਠੀ ਕਰ ਕਿਉਂਕਿ ਇਹ ਛੇਤੀ ਉੱਠ ਖਲਾਉਣਗੇ।

ਜ਼ਕਰੀਆ ਖ਼ਾਨ ਨੇ ਸਿੰਘਾਂ ਨੂੰ ਪੰਜਾਬ ਛੱਡ ਕੇ ਜੰਗਲਾਂ ਵਿੱਚ ਜਾਣ ਲਈ ਮਜ਼ਬੂਰ ਕਰ ਦਿੱਤਾ। ਉਸ ਨੇ ਦਰਬਾਰ ਸਾਹਿਬ ਦੁਆਲੇ ਪਹਿਲਾਂ ਨਾਲੋਂ ਜ਼ਿਆਦਾ ਪਹਿਰੇ ਬਿਠਾ ਦਿੱਤੇ। ਮੱਸਾ ਰੰਘੜ ਜਿਸ ਨੇ 1740 ਈ. ਵਿੱਚ ਅਤਿ ਚੁੱਕੀ ਹੋਈ ਸੀ ਤੇ ਸ੍ਰੀ ਦਰਬਾਰ ਸਾਹਿਬ ਕੰਜਰੀਆਂ ਨਿਚਾਉਣ ਲੱਗ ਪਿਆਸੀ ਨੂੰ ਸਿੰਘਾਂ ਨੇੇ ਕਤਲ ਕਰ ਦਿੱਤਾ। ਸਿੱਖਾਂ ਉਪਰ ਜ਼ੁਲਮ ਦੀ ਹਨੇਰੀ 1745 ਈ. ਤੀਕ ਜ਼ਕਰੀਆ ਖ਼ਾਨ ਦੀ ਮੌਤ ਤੀਕ ਝੂਲਦੀ ਰਹੀ।

ਇਸ ਦੇ ਬਾਵਜੂਦ ਅਨੇਕਾਂ ਸਿੱਖ ਪਿੰਡਾਂ ਵਿੱਚ ਵਾਹੀ ਕਰਕੇ ਜਾਂ ਹੋਰ ਕੋਈ ਕੰਮ ਕਰਕੇੇ ਰਹਿੰਦੇ ਸਨ, ਜਿਹੜੇ ਆਪਣੇ ਘਰ ਲੰਗਰ ਤਿਆਰਕਰਕੇ ਜੰਗਲਾਂ ਵਿੱਚ ਸਿੰਘਾਂ ਨੂੰ ਅਤੇ ਰਾਹਗੀਰਾਂ ਨੂੰ ਛਕਾਉਂਦੇ ਸਨ। ਅਜਿਹੀਆਂ ਸਖ਼ਸ਼ੀਅਤਾਂ ਵਿੱਚ ਪੂਹਲਾ ਪਿੰਡ ਜੋ ਕਿ ਪਹਿਲਾਂ ਲਾਹੌਰ ਜ਼ਿਲੇ ਦੀ ਤਹਿਸੀਲ ਕਸੂਰ ਵਿੱਚ ਹੁੰਦਾ ਸੀ ਤੇ ਹੁਣ ਇਹ ਪਿੰਡ ਤਹਿਸੀਲ ਪੱਟੀ ਜ਼ਿਲਾ ਤਰਨਤਾਰਨ ਵਿੱਚ ਹੈ ਦੇ ਭਾਈਤਾਰੂ ਸਿੰਘ ਰਹਿੰਦੇ ਸਨ, ਜੋ ਕਿ ਛੋਟੇ ਜ਼ਿੰਮੀਦਾਰ ਸਨ। ਉਹ ਬਚਪਨ ਵਿੱਚ ਅੰਮਿ੍ਰਤਪਾਨ ਕਰਕੇ ਸਿੰਘ ਸੱਜ ਗਏ। ਉਨਾਂ ਦੇ ਪਿਤਾ ਭਾਈਜੋਧ ਸਿੰਘ ਸੂਬਾ ਸਰਹੰਦ ਦੀ ਫੌਜ ਨਾਲ ਲੜਦੇ ਹੋਏ ਮੁਕਤਸਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ।ਭਾਈਤਾਰੂ ਸਿੰਘ ਨੇ ਭਾਈਮਨੀ ਸਿੰਘ ਜੀ ਦੀਜਥੇਦਾਰੀ ਵਿੱਚ ਅੰਮਿ੍ਰਤ ਛਕਿਆ ਸੀ। ਉਨਾਂ ਦੇ ਘਰ ਤਿੰਨ ਜੀਅ ਸਨ।ਭਾਈ ਜੀ, ਮਾਤਾ ਜੀ ਤੇ ਉਨਾਂ ਦੀ ਛੋਟੀ ਭੈਣ ਬੀਬੀ ਤਾਰੋ ਜਿਸ ਦਾ ਪਤੀ ਸਵਰਗਵਾਸ ਹੋ ਚੁੱਕਾ ਸੀ ਤੇ ਉਹ ਆਪਣੇ ਪੇਕੇ ਹੀ ਰਹਿੰਦੀ ਸੀ।

ਇਹ ਸਾਰਾ ਪਰਿਵਾਰ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਛਕਾਉਂਦਾ ਸੀ। ਕਈ ਰਾਹਗੀਰ ਉਨਾਂ ਘਰ ਰਾਤ ਠਹਿਰਵੀ ਜਾਂਦੇ ਸਨ। ਉਨਾਂ ਦੇ ਦਰਵਾਜ਼ੇ ਬਿਨਾਂ ਭਿੰਨ ਭਾਵ ਦੇ ਸਭ ਲਈ ਖੁੱਲੇ ਸਨ। ਪਿੰਡ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਵਾਲੇ ਇਸ ਗੁਰਸਿੱਖ ਪਰਿਵਾਰ ਨੂੰ ਪਿਆਰ ਕਰਦੇ ਸਨ। ਇਲਾਕੇ ਵਿੱਚ ਉਨਾਂ ਦਾ ਮਾਣ ਸਤਿਕਾਰ ਸੀ। ਇਹ ਪਿੰਡ ਲਾਹੌਰ ਤੋਂ ਕੋਈ 45 ਕਿਲੋਮੀਟਰ ਦੂਰ ਸੀ। ਲਾਹੌਰ ਵਿੱਚ ਜੋ ਕੁਝ ਵਾਪਰਦਾ ਸੀ ਇਸ ਦੀ ਖ਼ਬਰ ਇਸ ਪਿੰਡ ਵਿੱਚ ਵੀ ਪਹੁੰਚ ਜਾਂਦੀ ਸੀ। ਇੱਥੋਂ ਹੀ ਜੰਗਲਾਂ ਵਿੱਚ ਰਹਿੰਦੇ ਸਿੰਘਾਂ ਨੂੰ ਲਾਹੌਰ ਦੀਆਂ ਖ਼ਬਰਾਂ ਪੁੱਜ ਜਾਂਦੀਆਂ ਸਨ।

1740 ਈ. ਵਿੱਚ ਮੱਸੇ ਰੰਘੜ ਦਾ ਦਰਬਾਰ ਸਾਹਿਬ ਅੰਮਿ੍ਰਤਸਰ ਕਤਲ ਹੋਇਆ। ਇਸ ਸਮੇਂ ਮੁਖਬਰਾਂ ਨੇ ਸਿੱਖਾਂ ਨੂੰ ਫੜਾਉਣ ਵਿੱਚ ਕੋਈ ਕਸਰਨਾ ਛੱਡੀ। ਪਰ ਕਿਸੇ ਨੇ ਭਾਈਤਾਰੂ ਸਿੰਘ ਬਾਰੇ ਜਾਣਕਾਰੀ ਨਾ ਦਿੱਤੀ ਕਿਉਂਕਿ ਮੁਸਲਮਾਨ ਵੀ ਉਸ ਨਾਲ ਪਿਆਰ ਕਰਦੇ ਸਨ। ਸਰਕਾਰ ਦੇ ਵਫ਼ਾਦਾਰਾਂ ਵਿੱਚ ਜੰਡਿਆਲਾ ਗੁਰੂ ਦਾ ਮੁਖਬਰ ਹਰ ਭਗਤ ਨਿਰੰਜਨੀਆ ਵੀ ਸੀ ਜੋ ਕਿ ਬਹੁਤ ਨਿਰਦਈ ਸੀ। ਪਿੰਡ ਪੂਹਲਾ ਇਸ ਦੇ ਇਲਾਕੇ ਵਿੱਚ ਨਹੀਂ ਸੀ ਆਉਂਦਾ। ਪਿੰਡ ਪੂਹਲਾ ਚੌਧਰੀ ਸਾਹਿਬ ਰਾਏ ਨੌਸ਼ਹਿਰੀਏ ਦੀ ਚੌਧਰਾਇਤ ਵਿੱਚ ਆਉਂਦਾ ਸੀ। ਚੌਧਰੀ ਹਿੰਮਤ ਰਾਏ ਨੌਸ਼ਹਿਰਾ ਪਨੂੰਆਂ ਵਾਲਾ 32 ਕੁ ਕਿਲੋਮੀਟਰ ਦੀ ਦੂਰੀ ‘ਤੇ ਰਹਿੰਦਾ ਸੀ। ਹੈਬਤ ਮੱਲ ਨੇਸ਼ਟੇ ਵਾਲਾਪੂਹਲਿਆ ਤੋਂ ਬਹੁਤ ਦੂਰ ਨਹੀਂ ਸੀ।ਇਨਾਂ ਸਾਰਿਆਂ ਨੂੰ ਪਤਾ ਸੀ ਕਿ ਪੂਹਲੇ ਭਾਈਤਾਰੂ ਸਿੰਘ ਰਹਿੰਦਾ ਹੈ। ਪਰ ਕਿਸੇ ਨੇ ਮੁਖਬਰੀ ਨਹੀਂ ਸੀ ਕੀਤੀ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਭਾਈ ਤਾਰੂ ਸਿੰਘ ਸਰੱਬਤ ਦਾਭਲਾ ਮੰਗਣ ਵਾਲਾ ਸੀ ਤੇ ਸਭਦਾ ਸਾਂਝਾ ਸੀ ਨਹੀਂ ਤਾਂ ਸਰਕਾਰ ਦੇ ਮੁਖਬਰ ਉਸ ਨੂੰ ਕਦੇ ਨਾ ਬਖਸ਼ਦੇ।

ਹਰ ਭਗਤ ਨਿਰੰਜਨੀਆ ਸਿੱਖਾਂ ਦਾ ਕੱਟੜ ਵੈਰੀ ਸੀ। ਇਸ ਨੇ ਜ਼ਕਰੀਆ ਖਾਨ ਨਾਲੋਂ ਵੀਅਤਿ ਚੁੱਕੀ ਹੋਈ ਸੀ।ਇਸ ਨੇ ਜ਼ਕਰੀਆ ਖ਼ਾਨ ਪਾਸ ਲਾਹੌਰ ਜਾ ਕੇ ਭਾਈ ਤਾਰੂ ਸਿੰਘ ਵਿਰੱੁਧ ਉਸ ਦੇ ਕੰਨ ਭਰੇ। ਉਸ ਨੇ ਕਿਹਾ ਕਿ ਪੂਹਲੇ ਭਾਈ ਤਾਰੂ ਸਿੰਘ ਨਾਂ ਦਾ ਸੰਧੂ ਜੱਟ ਰਹਿੰਦਾ ਹੈ। ਇਹ ਵੇਖਣ ਨੂੰ ਬੜਾ ਭਲਾਮਾਣਸ ਹੈ, ਪਰ ਇਸ ਪਾਸ ਸਰਕਾਰ ਦੇ ਵਿਦਰੋਹੀ ਸਿੰਘ ਰਾਤਾਂ ਕੱਟਦੇ ਹਨ। ਇਹ ਉਨਾਂ ਨੂੰ ਲੰਗਰ ਖੁਆਉਂਦਾ ਹੈ। ਸਿੰਘ ਬਾਹਰ ਇਸ ਦੇ ਖੇਤਾਂ ਵਿੱਚ ਠਹਿਰਦੇ ਹਨ। ਇਹ ਦਿਨੇ ਹਲ ਚਲਾਉਂਦਾ ਹੈ ਤੇ ਰਾਤ ਨੂੰ ਸੰਨਾਂ ਲਾਉਂਦਾ ਹੈ। ਆਪ ਮਾੜਾ ਖਾਂਦਾ ਹੈ ਪਰ ਸਿੰਘਾਂ ਨੂੰ ਵਧੀਆ ਅੰਨ ਪਾਣੀ ਛਕਾਉਂਦਾ ਹੈ ਤੇ ਕੱਪੜਾ ਲੀੜਾਵੀ ਦੇਂਦਾ ਹੈ। ਚੌਧਰੀ ਮੱਸੇ ਦਾ ਕਾਤਿਲ ਮਹਿਤਾਬ ਸਿੰਘ ਮੀਰਾਕੋਟ ਤੇ ਹੋਰ ਖ਼ਤਰਨਾਕ ਸਿੰਘ ਇਸ ਪਾਸ ਠਹਿਰਦੇ ਹਨ। ਇਹ ਤੁਹਾਨੂੰ ਕਤਲ ਕਰਨ ਦੀਆਂ ਵਿਉਤਾਂ ਬਣਾ ਰਹੇ ਹਨ। ਸਰਕਾਰ ਨੂੰ ਹੁਣ ਬੰਦੋਬਸਤ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਉਹ ਕੋਈ ਕਾਰਾ ਕਰੇ, ਹੁਣੇ ਹੀ ਫੜਕੇ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਹੈ।

ਬਸ ਫੇਰ ਕੀ ਸੀ ਇੱਕ ਅਫ਼ਸਰ ਪੁਲਿਸ ਦਾ ਦਸਤਾ ਲੈ ਕੇ ਪਿੰਡ ਪੂਹਲਾ ਆ ਗਿਆ। ਪਿੰਡ ਆ ਕੇ ਉਸ ਨੇ ਨੰਬਰਦਾਰ ਬੁਲਾ ਕੇ ਉਨਾਂ ਦੀਝਾੜ ਝੰਬ ਕੀਤੀ ਕਿ ਉਨਾਂ ਨੇੇ ਵਿਦਰੋਹੀਤਾਰੂ ਸਿੰਘ ਦੀਰਿਪੋਰਟ ਕਿਉਂ ਨਹੀਂ ਦਿੱਤੀ? ਪਿੰਡ ਦੇ ਹੋਰਲੋਕਵੀ ਇਕੱਠੇ ਹੋ ਗਏ। ਸਾਰੇ ਕਹਿਣ ਲੱਗੇ ਕਿ ਉਹ ਬਹੁਤ ਨੇਕ ਦਿਲ ਇਨਸਾਨ ਹੈ, ਜ਼ਰੂਰ ਕਿਸੇ ਨੇ ਸ਼ਰਾਰਤਕੀਤੀ ਹੈ। ਪਰਪੁਲਿਸਅਫ਼ਸਰ ਨੇ ਕੋਈ ਗੱਲ ਨਾਸੁਣੀ।ਪਹਿਲਾਂ ਪੁਲਿਸਵਾਲੇ ਮਾਂ ਤੇ ਭੈਣ ਨੂੰ ਫੜ ਕੇ ਨਾਲਖੜਨ ਲੱਗੇ ਪਰ ਪਿੰਡ ਵਾਸੀਆਂ ਦੀਆਂ ਮਿੰਨਤਾਂ ਕਰਕੇ ਉਹ ਉਨਾਂ ਨੂੰ ਛੱਡਣ ਲਈਮਜ਼ਬੂਰ ਹੋ ਗਏ। ਤੁਰਨ ਲੱਗਿਆ ਭਾਈਤਾਰੂ ਸਿੰਘ ਨੇ ਮਾਤਾ ਤੇ ਭੈਣ ਨੂੰ ਕਿਹਾ ਕਿ ਮੈਂ ਬਿਲਕੁਲਨਿਰਦੋਸ਼ ਹਾਂ। ਤੁਸੀਂ ਸਬਰ ਤੇ ਹੌਂਸਲਾ ਰੱਖਣਾ। ਗੁਰੂ ਕਾ ਲੰਗਰ ਪਹਿਲਾਂ ਵਾਂਗ ਹੀ ਜਾਰੀ ਰੱਖਣਾ, ਵਾਹਿਗੁਰੂ ਸਹਾਈ ਹੋਣਗੇ। ਤੁਹਾਡੇ ਲਈ ਪਿੰਡ ਵਾਲੇ ਹੀ ਤਾਰੂ ਸਿੰਘ ਹਨ। ਪਿੰਡ ਵਾਸੀਆਂ ਨੂੰ ਵੀ ਕਿਹਾ ਕਿ ਮੇਰੀ ਮਾਂ ਤੇ ਭੈਣਤੁਹਾਨੂੰ ਸੌਂਪ ਕੇ ਜਾ ਰਿਹਾ ਹਾਂ। ਮੇਰੀਤੁਹਾਨੂੰਆਖ਼ਰੀਫਤਿਹ ਹੈ।

ਭਾਈਤਾਰੂ ਸਿੰਘ ਨੂੰ ਹੱਥਕੜੀਆਂ ਤੇ ਬੇੜੀਆਂ ਪਾ ਕੇ ਜ਼ਕਰੀਆਖ਼ਾਨਦੀਕਚਹਿਰੀ ਵਿੱਚ ਪੇਸ਼ਕੀਤਾ ਗਿਆ। ਭਾਈਤਾਰੂ ਸਿੰਘ ਨੇ ਪੁੱਛਿਆ ਕਿ ਮੇਰਾ ਗੁਨਾਹ ਕੀ ਹੈ ? ਲਾਲਪੀਲੇ ਹੋਏ ਖ਼ਾਨਬਹਾਦਰ ਨੇ ਕੜਕ ਕਿ ਕਿਹਾ ਕਿ ਤੇਰੇ ਪਾਸਧਾੜਵੀਂ ਤੇ ਡਾਕੂ ਆਉਂਦੇ ਹਨ।ਉਨਾਂ ਪਾਸੋਂ ਮਾਝੇ ਵਿੱਚ ਡਾਕੇ ਮਰਵਾਉਂਦਾ ਹੈ ਤੇ ਚੋਰੀਆਂ ਕਰਵਾਉਂਦਾ ਹੈ ਤੇ ਲੁੱਟ ਦੇ ਮਾਲ ਵਿੱਚੋਂ ਹਿੱਸਾ ਲੈਂਦਾ ਹੈ। ਲੰਗਰ ਨੂੰ ਉਸ ਨੇ ਢੌਂਗ ਦੱਸਿਆ। ਉਸ ਨੇ ਭਾਈਤਾਰੂ ਸਿੰਘ ਨੂੰ ਕਿਹਾ ਆਪਣੀਜਾਨਬਚਾਉਣਲਈਇਸਲਾਮਕਬੂਲਕਰਲੈ।ਭਾਈ ਜੀ ਨੇ ਜੁਆਬ ਦਿੱਤਾ ਕਿ ਮੁਸਲਮਾਨਬਣ ਕੇ ਵੀ ਤਾਂ ਆਖ਼ਰਮਰਨਾ ਹੈ। ਇਹ ਸਿੱਖੀ ਕੇਸਾਂ ਸਵਾਸਾਂ ਨਾਲਨਿਭੇਗੀ। ਜੋ ਜੀਅ ਆਵੇ ਤੂੰ ਉਸੇ ਤਰਾਂ ਕਰਲੈ।ਮੈਂ ਤੈਥੋਂ ਰਹਿਮਦੀਭੀਖਨਹੀਂ ਮੰਗਣੀ।
ਭਾਈਤਾਰੂ ਸਿੰਘ ਨੂੰ ਜ਼ਲਾਦਾਂ ਨੇ ਪਹਿਲਾਂ ਚਰਖੀਚਾੜਿਆ। ਜਿੰਨਾ ਚਿਰਹੋਸ਼ਰਹੀ ਉਹ ਵਾਹਿਗੁਰੂ ਵਾਹਿਗੁਰੂ ਦਾਜਾਪਕਰਦਾਰਿਹਾ।ਜਦ ਉਹ ਬੇਹੋਸ਼ ਹੋ ਗਿਆ ਤਾਂ ਬੰਦੀ ਖਾਨੇ ਭੇਜ ਦਿੱਤਾ। ਅਗਲੇ ਦਿਨਫਿਰਪੇਸ਼ੀ ਹੋਈ। ਇਸਲਾਮਧਾਰਨਦੀ ਗੱਲ ਮੁੜਦੁਹਰਾਈ ਗਈ। ਭਾਈਤਾਰੂ ਸਿੰਘ ਨੇ ਮੁੜ ਗੱਲ ਦੁਹਰਾਈ ਕਿ ਮੇਰੀ ਸਿੱਖੀ ਕੇਸਾਂ ਸੁਆਸਾਂ ਨਾਲਨਿਭੇਗੀ।ਜ਼ਕਰੀਆਖ਼ਾਨ ਨੇ ਨਾਈ ਮੰਗਵਾ ਕੇ ਉਸ ਨੇ ਕੇਸ ਕਤਲਕਰਨਦਾਹੁਕਮ ਦਿੱਤਾ । ਨਾਈ ਨੇ ਕਈ ਰਗੜੇ ਮਾਰੇ ਪਰ ਇੱਕ ਕੇਸ ਵੀਨਾ ਕੱਟਿਆ ਗਿਆ। ਫਿਰਖਾਨਬਹਾਦਰ ਨੇ ਝਟਮੋਚੀ ਮੰਗਵਾ ਕੇ ਹੁਕਮ ਦਿੱਤਾ ਕਿ ਰੰਬੀ ਨਾਲ ਕੇਸਾਂ ਸਣੇ ਖੋਪਰੀ ਹੀ ਉਡਾਦਿਉ।

ਮੋਚੀ ਨੇ ਭਾਈ ਜੀ ਦੀਖੋਪਰੀਲਾਉਣੀਸ਼ੁਰੂ ਕੀਤੀ।ਭਾਈਸਾਹਿਬਜਪੁਜੀਸਾਹਿਬਦਾਪਾਠਕਰੀ ਗਏ। ਇਹ ਦਿ੍ਰਸ਼ਬੜਾਦਰਦਨਾਕ ਸੀ। ਸਾਰੇ ਤ੍ਰਾਹਤ੍ਰਾਹਕਰਰਹੇ ਸਨ ਕਿ ਇਹ ਸਿੱਖ ਪੀੜਕਿਵੇਂ ਜਰੀ ਜਾ ਰਿਹਾ ਹੈ। ਜਦੋਂ ਖੋਪਰੀ ਲੱਥ ਗਈ ਤਾਂ ਖੂਨ ਵਿੱਚ ਲੱਥਪੱਥ ਭਾਈਤਾਰੂ ਸਿੰਘ ਨੇ ਪੁੱਛਿਆ ਕਿ ਖਾਨਬਹਾਦਰ! ਕੋਈ ਹੋਰਅਰਮਾਨ ਜੇ ਪੂਰਾਕਰਨਵਾਲਾ ਰਹਿੰਦਾ ਹੋਵੇ ਤਾਂ ਸਿੰਘ ਹਾਜ਼ਰ ਹੈ। ਖਾਨਬਹਾਦਰ ਅੱਖਾਂ ਨਾਮਿਲਾ ਸਕਿਆ। ਕੁਝ ਦੇਰਬਾਅਦਭਾਈਤਾਰੂ ਸਿੰਘ ਵੀਬੇਹੋਸ਼ ਹੋ ਕੇ ਖ਼ੂਨਦੀਬਣੀ ਹੋਈ ਝੀਲ ਵਿੱਚ ਡਿੱਗ ਪਿਆ।
ਇਹ ਸਾਰਾਵਰਤਾਰਾ ਜਿਸ ਨੂੰ ਅੱਜ ਕੱਲ ਨਖ਼ਾਸ ਚੌਂਕ ਕਹਿੰਦੇ ਹਨ, ਸ਼ਹੀਦ ਗੰਜ ਸਿੰਘਾਂ ਸਿੰਘਣੀਆਂ ਦੇ ਸਾਹਮਣੇ ਹੈ ,ਓਥੇ ਹੋਇਆ। ਇੱਥੇ ਨਾਜ਼ਮ ਲਾਹੌਰ ਦੀਕਚਹਿਰੀ ਲੱਗਦੀ ਸੀ। ਇਸ ਦੇ ਦੁਆਲੇ ਢੂੰਘੀ ਖਾਈ ਸੀ। ਜਿੱਥੇ ਭਾਈਤਾਰੂ ਸਿੰਘ ਨੂੰ ਨੀਮਮੁਰਦਾਹਾਲਤ ਵਿੱਚ ਸੁਟਿਆ ਗਿਆ।
ਸਾਰੇ ਸ਼ਹਿਰ ਵਿੱਚ ਤੇ ਪਿੰਡਾਂ ਵਿੱਚ ਇਹ ਖ਼ਬਰ ਅੱਗ ਵਾਂਗ ਫੈਲ ਗਈ ਕਿ ਖਾਨਬਹਾਦਰ ਨੇ ਭਾਈਤਾਰੂ ਸਿੰਘ ਦੀਖੋਪਰੀਉਤਰਵਾ ਦਿੱਤੀ ਹੈ ਤੇ ਉਹ ਅਜੇ ਜੀਉਂਦਾ ਹੈ ਤੇ ਬਾਹਰ ਖਾਈ ਵਿੱਚ ਪਿਆ ਹੈ। ਇਹ ਦੁਖਦਾਈਖ਼ਬਰਜਦੋਂ ਲਾਹੌਰ ਵਿੱਚ ਰਹਿੰਦੇ ਰਾਮਗੜੀਆਂ ਨੂੰ ਮਿਲੀ ਤਾਂ ਉਹ ਜਰਨਾ ਸਕੇ। ਕਿਸੇ ਵਸੀਲੇ ਰਾਹੀਂ ਸਰਕਾਰੀ ਆਗਿਆ ਲੈ ਕੇ ਉਹ ਭਾਈ ਜੀ ਨੂੰ ਇੱਕ ਧਰਮਸ਼ਾਲਾ ਵਿੱਚ ਲੈ ਗਏ। ਜ਼ਕਰੀਆਖਾਨ ਦੇ ਡਰੋਂ ਕੋਈ ਵੀਹਕੀਮ ਜਾਂ ਡਾਕਟਰਇਲਾਜ਼ ਕਰਨਲਈਨਾ ਮੰਨਿਆ। ਉਨਾਂ ਨੇ ਕੋਈ ਚਾਰਾਨਾ ਚੱਲਦਾ ਵੇਖ ਕੇ ਨਿੰਮ ਦੇ ਗਰਮਪਾਣੀਨਾਲਪਹਿਲਾਂ ਸਾਰੇ ਸਿਰ ਨੂੰ ਜੋ ਕਿ ਇੱਕ ਵੱਡੇ ਜ਼ਖ਼ਮ ਵਾਂਗ ਬਣ ਚੁੱਕਿਆ ਸੀ, ਧੋਤਾ ਤੇ ਫਿਰਕੜਾਹਬਣਾ ਕੇ ਕੋਸਾ ਕੋਸਾਭਾਈ ਜੀ ਦੇ ਸਿਰ‘ਤੇ ਬੰਨਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀਪਹਿਲਾਂ ਭਾਈਸਾਹਿਬਹੋਸ਼ ਵਿੱਚ ਆਏ ਤੇ ਫਿਰਕਾਇਮਹੋਣ ਲੱਗੇ।

ਰੱਬ ਦੀਕਰਨੀਵੇਖੋ! ਉਸੇ ਰਾਤ ਜ਼ਕਰੀਆਖਾਨ ਨੂੰ ਪੇਸ਼ਾਬਦਾ ਬੰਨ ਪੈ ਗਿਆ। ਉਸ ਨੂੰ ਬੜੀਤਕਲੀਫਹੋਣ ਲੱਗੀ। ਹਕੀਮ ਸੱਦੇ ਗਏ। ਜਦ ਕੋਈ ਫ਼ਰਕਨਾਪਿਆ ਤਾਂ ਮੌਲਵੀ ਮਲਾਣੇ, ਪੀਰਫਕੀਰਬੁਲਾਏ ਗਏ। ਤਵੀਤਬਣਾ ਕੇ ਗੱਲ ਪਾਏ ਗਏ। ਪਰਫਿਰਵੀ ਉਸ ਦੀਤਕਲੀਫ਼ ਵੱਧਦੀ ਜਾਵੇ। ਉਸ ਦੀਆਂ ਹਾਏ ਹਾਏ ਦੀਆਂ ਆਵਾਜ਼ਾਂ ਦੂਰਤੀਕਸੁਣਾਈਦੇਣ ਲੱਗੀਆਂ। ਸਭਕਹਿਣ ਲੱਗੇ ਕਿ ਉਸ ਨੇ ਰੱਬ ਦੇ ਪਿਆਰੇ ਨਾਲਘੋਰਅਪਰਾਧਕੀਤਾ ਹੈ। ਜ਼ੁਲਮਵਾਲੀ ਅੱਤ ਕਰ ਦਿੱਤੀ ਹੈ। ਅਖ਼ੀਰ ਇੱਕ ਪ੍ਰਸਿੱਧ ਸਿੱਖ ਭਾਈਸੁਬੇਗ ਸਿੰਘ ਨੂੰ ਧਰਮਸ਼ਾਲਾਭੇਜਿਆ ਗਿਆ ਜਿੱਥੇ ਰਾਮਗੜੀਏ ਭਾਈਤਾਰੂ ਸਿੰਘ ਦਾਇਲਾਜ਼ ਕਰਰਹੇ ਸਨ।
ਜਦ ਉਹ ਭਾਈਤਾਰੂ ਪਾਸ ਗਏ ਤਾਂ ਉਨਾਂ ਕਿਹਾ ਕਿ ਹੁਣਖ਼ਾਲਸਾ ਹੀ ਬਖਸ਼ਸਕਦਾ ਹੈ। ਭਾਈਸੁਬੇਗ ਸਿੰਘ ਸਿੱਧੇ ਜੰਗਲ ਨੂੰ ਗਏ ਜਿੱਥੇ ਖ਼ਾਲਸਾ ਜੀ ਦਾ ਵੱਡਾ ਜਥਾ ਸ. ਕਪੂਰ ਸਿੰਘ ਦੀਅਗਵਾਈ ਵਿੱਚ ਡੇਰੇ ਲਾਈਬੈਠਾ ਸੀ। ਸ. ਕਪੂਰ ਸਿੰਘ ਤੇ ਕੁਝ ਬਜ਼ੁਰਗ ਸਿੰਘਾਂ ਨੇ ਕਿਹਾ ਪਿਸ਼ਾਬਦਾ ਬੰਨ ਟੁੱਟ ਸਕਦਾ ਹੈ ਜੇ ਭਾਈਸਾਹਿਬਦੀਆਂ ਜੁਤੀਆਂ ਖੜ ਕੇ ਸੂਬੇ ਦੇ ਸਿਰ ਵਿੱਚ ਮਾਰੀਆਂ ਜਾਣ। ਇਸ ਦੇ ਨਾਲ ਹੀ ਸ਼ਹੀਦ ਸਿੰਘਾਂ ਦੇ ਸਿਰਾਂ ਦੇ ਮੁਨਾਰੇ ਢਾਹ ਕੇ ਸਸਕਾਰਕੀਤਾਜਾਵੇ। ਬੰਦੀ ਸਿੰਘ ਛੱਡੇ ਜਾਣ, ਚਰਖੜੀਆਂ ਪਟਵਾਈਆਂ ਜਾਣ ਤੇ ਅੱਗੇ ਤੋਂ ਸਿੰਘਾਂ ਨੂੰ ਗਿ੍ਰਫਤਾਰਨਾਕੀਤਾਜਾਵੇ।

ਇੰਝ ਹੀ ਕੀਤਾ ਗਿਆ। ਭਾਈਸਾਹਿਬਦੀਜੁਤੀਖੜਕੇ ਜ਼ਕਰੀਆਖਾਨ ਦੇ ਸਿਰਮਾਰੀ ਗਈ, ਜਿਸ ਨਾਲਪਿਸ਼ਾਬਦਾ ਬੰਨ ਟੁੱਟ ਗਿਆ। ਸਭਪਾਸੇ ਖੁਸ਼ੀਆਂ ਮਨਾਈਆਂ ਜਾਣ ਲੱਗੀਆਂ। ਸਿੰਘਾਂ ਦੇ ਸਿਰਾ ਦੇ ਮੁਨਾਰੇ ਢਾਹ ਕੇ ਸਸਕਾਰਕਰਵਾਏ ਗਏ। ਚਰਖੜੀਆਂ ਪੁਟਵਾਈਆਂ ਗਈਆਂ ਤੇ ਨਵਾਬ ਨੇ ਸਿੰਘਾਂ ਦੀਆਂ ਗਿ੍ਰਫਤਾਰੀਆਂ ਬੰਦ ਕਰਨਦਾਐਲਾਨਕੀਤਾ ਤੇ ਬੰਦੀ ਸਿੰਘ ਛੱਡੇ ਗਏ।

ਜ਼ਕਰੀਆਖ਼ਾਨ ਦੇ ਜਦਪਿਸ਼ਾਬਦਾ ਬੰਨ ਲੱਗਦਾ ਤਾਂ ਜੁਤੀਖਾਣਨਾਲ ਟੁੱਟ ਜਾਂਦਾ। ਛਿੱਤਰ ਵਜਦੇ ਵੀਸਿਰ ਵਿੱਚ। ਏਸ ਤਰਾਂ 4 ਦਿਨ ਛਿੱਤਰ ਖਾਂਦਾ ਹੋਇਆ ਉਹ ਰੱਬ ਨੂੰ ਪਿਆਰਾ ਹੋ ਗਿਆ।
ਜਦਭਾਈਤਾਰੂ ਸਿੰਘ ਨੂੰ ਪਤਾ ਲੱਗਾ ਤਾਂ ਉਨਾਂ ਕਿਹਾ ਕਿ ਮੇਰਾਸਮਾਂ ਵੀਹੁਣਆਣ ਪੁੱਜਾ ਹੈ। ਸਾਡਾ ਕੰਮ ਨਵਾਬ ਨੂੰ ਜੁਤੀਆਂ ਮਾਰ ਕੇ ਅੱਗੇ ਲਾਉਣਾ ਸੀ। ਉਹ ਪੂਰਾ ਹੋ ਗਿਆ। ਹੁਣ ਅਸੀਂ ਵੀਚਾਲੇ ਪਾਉਂਦੇ ਹਾਂ। ਇਸ ਤਰਾਂ ਸਿੱਖੀ ਕੇਸਾਂ ਸੁਆਸਾਂ ਨਾਲਨਿਭਾਉਂਦੇ ਹੋਏ ਭਾਈਤਾਰੂ ਸਿੰਘ ਦਿਨਸੋਮਵਾਰਪਹਿਲੀਸਾਵਣ ਸੰਮਤ 1802 ਬਿਕਰਮੀਮੁਤਾਬਕਪਹਿਲੀਜੁਲਾਈ ਸੰਨ 1745 ਈ. ਨੂੰ ਸ਼ਹੀਦੀਪਾ ਗਏ। ਉਨਾਂ ਦਾਸ਼ਹੀਦ ਗੰਜ ਲਾਹੌਰ ਰੇਲਵੇ ਸਟੇਸ਼ਨ ਦੇ ਕੋਲ ਲੰਡਾ ਬਜ਼ਾਰ ਵਿੱਚ ਸ਼ਹੀਦ ਗੰਜ ਸਿੰਘਣੀਆਂ ਦੇ ਲਾਗੇ ਹੀ ਹੈ ਜੋ ਕਿ ਉਨਾਂ ਦੀਯਾਦ ਨੂੰ ਤਾਜ਼ਾ ਰੱਖ ਰਿਹਾ ਹੈ।

Check Also

ਮਾਨ ਅਤੇ ਕਿਸਾਨ ਆਗੂਆਂ ’ਚ ਪਈ ਜੱਫ਼ੀ

ਜਗਤਾਰ ਸਿੰਘ ਸਿੱਧੂ ਐਡੀਟਰ; ਮੁੱਖ ਮੰਤਰੀ ਭਗਵੰਤ ਮਾਨ ਅਤੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵਿਚਕਾਰ ਅੱਜ ਚੰਡੀਗੜ੍ਹ …

Leave a Reply

Your email address will not be published.