ਨਦੀ ਵਿੱਚ ਤੈਰਦੇ ਦਿਖੇ 3,000 ਗੈਸ ਸਿਲੰਡਰ

Global Team
3 Min Read

ਨਿਊਜ਼ ਡੈਸਕ: ਰਾਏਗੜ੍ਹ ਜ਼ਿਲ੍ਹੇ ਵਿੱਚ ਮੌਨਸੂਨ ਦੇ ਭਾਰੀ ਮੀਂਹ ਕਾਰਨ ਇੱਕ ਬੇਹੱਦ ਹੈਰਾਨੀਜਨਕ ਅਤੇ ਚਿੰਤਾਜਨਕ ਮੰਜ਼ਰ ਸਾਹਮਣੇ ਆਇਆ ਹੈ। ਇੱਥੇ ਹੜ੍ਹ ਦਾ ਪਾਣੀ HPCL (ਹਿੰਦੁਸਤਾਨ ਪੈਟਰੋਲੀਅਮ) ਦੇ ਪਾਤਾਲਗੰਗਾ ਐੱਲ.ਪੀ.ਜੀ. ਬੋਟਲਿੰਗ ਪਲਾਂਟ ਦੇ ਅੰਦਰ ਵੜ ਜਾਣ ਕਾਰਨ ਕਰੀਬ 3,000 ਰਸੋਈ ਗੈਸ (LPG) ਸਿਲੰਡਰ ਨਜ਼ਦੀਕੀ ਪਾਤਾਲਗੰਗਾ ਨਦੀ ਵਿੱਚ ਰੁੜ੍ਹ ਗਏ। ਰੁੜ੍ਹੇ ਹੋਏ ਸਿਲੰਡਰਾਂ ਵਿੱਚੋਂ ਕਈ ਭਰੇ ਹੋਏ ਸਨ ਅਤੇ ਕਈ ਖਾਲੀ ਸਨ।

ਕੁਝ ਨਾਗਰਿਕ ਨਦੀ ਵਿੱਚੋਂ ਵਹਿ ਰਹੇ ਸਿਲੰਡਰਾਂ ਨੂੰ ਰੱਸੀ ਨਾਲ ਜੋੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਰਾਏਗੜ੍ਹ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਪਤਾਲਗੰਗਾ ਨਦੀ ਵਿੱਚ  ਹੜ੍ਹ ਆਇਆ ਹੈ। ਪਨਵੇਲ ਤਾਲੁਕਾ ਦੇ ਚਵਾਨੇ ਵਿਖੇ ਐਚਪੀਸੀਐਲ ਪਤਾਲਗੰਗਾ ਐਲਪੀਜੀ ਬੋਤਲਿੰਗ ਪਲਾਂਟ ਦੇ ਲਗਭਗ 3,000 ਗੈਸ ਸਿਲੰਡਰ ਇਸ ਹੜ੍ਹ ਦੇ ਪਾਣੀ ਵਿੱਚ ਵਹਿ ਗਏ ਹਨ। ਪ੍ਰਸ਼ਾਸਨ ਨੇ ਕਿਹਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਸਿਲੰਡਰ ਗੈਸ ਨਾਲ ਭਰੇ ਹੋਏ ਹਨ ਅਤੇ ਕੁਝ ਖਾਲੀ ਹਨ।

ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਸੈਂਕੜੇ ਲਾਲ ਰੰਗ ਦੇ ਸਿਲੰਡਰ ਨਦੀ ਦੇ ਤੇਜ਼ ਵਹਾਅ ਵਿੱਚ ਤੈਰਦੇ ਹੋਏ ਸਾਫ਼ ਦਿਖਾਈ ਦੇ ਰਹੇ ਹਨ। ਜਿਵੇਂ ਹੀ ਇਹ ਸਿਲੰਡਰ ਪਲਾਂਟ ਵਿੱਚੋਂ ਨਿਕਲ ਕੇ ਨਦੀ ਰਾਹੀਂ ਰਿਹਾਇਸ਼ੀ ਇਲਾਕਿਆਂ ਵੱਲ ਵਧੇ, ਤਾਂ ਕਈ ਸਥਾਨਿਕ ਲੋਕ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਦੀ ਵਿੱਚੋਂ ਇਨ੍ਹਾਂ ਸਿਲੰਡਰਾਂ ਨੂੰ ਕੱਢਣ ਅਤੇ ਆਪਣੇ ਘਰ ਲਿਜਾਣ ਲਈ ਦੌੜ ਪਏ।

ਪ੍ਰਸ਼ਾਸਨ ਨੇ ਜਾਰੀ ਕੀਤੀ ਐਮਰਜੈਂਸੀ ‘ਐਡਵਾਈਜ਼ਰੀ’

ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਰਾਏਗੜ੍ਹ ਦੇ ਜ਼ਿਲ੍ਹਾ ਕਲੈਕਟਰ ਕਿਸ਼ਨ ਜਾਵਲੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਦੀ ਜਾਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮਿਲਣ ਵਾਲੇ ਕਿਸੇ ਵੀ ਸਿਲੰਡਰ ਨੂੰ ਬਿਲਕੁਲ ਹੱਥ ਨਾ ਲਗਾਉਣ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ, “ਲੋਕ ਨਦੀ ਵਿੱਚੋਂ ਮਿਲੇ ਸਿਲੰਡਰਾਂ ਨੂੰ ਇਕੱਠਾ ਨਾ ਕਰਨ, ਨਾ ਹੀ ਉਨ੍ਹਾਂ ਨੂੰ ਖੋਲ੍ਹਣ ਜਾਂ ਘਰ ਲੈ ਕੇ ਜਾਣ। ਉੱਪਰੋਂ ਦੇਖ ਕੇ ਇਹ ਪਤਾ ਲਗਾਉਣਾ ਅਸੰਭਵ ਹੈ ਕਿ ਸਿਲੰਡਰ ਖਾਲੀ ਹੈ ਜਾਂ ਉਸ ਵਿੱਚ ਗੈਸ ਭਰੀ ਹੋਈ ਹੈ। ਇਹ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ।”

ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਤੇ ਵੀ ਇਹ ਸਿਲੰਡਰ ਦਿਖਾਈ ਦੇਣ, ਤਾਂ ਉਹ ਖ਼ੁਦ ਚੁੱਕਣ ਦੀ ਬਜਾਏ ਤੁਰੰਤ ਸਥਾਨਕ ਪ੍ਰਸ਼ਾਸਨ ਜਾਂ ਪੁਲਿਸ ਨੂੰ ਸੂਚਿਤ ਕਰਨ। ਅਧਿਕਾਰੀ ਹੁਣ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਇਨ੍ਹਾਂ ਸਿਲੰਡਰਾਂ ਨੂੰ ਲੱਭਣ ਅਤੇ ਸੁਰੱਖਿਅਤ ਬਾਹਰ ਕੱਢਣ ਦੀ ਮੁਹਿੰਮ ਵਿੱਚ ਜੁਟੇ ਹੋਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment