ਸਰਕਾਰ ਨੇ ਆਨਲਾਈਨ ਕਲਾਸਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

TeamGlobalPunjab
1 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਅਜਿਹੇ ਵਿੱਚ ਕੇਂਦਰੀ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਨੇ ਡਿਜਿਟਲ ਐਜੁਕੇਸ਼ਨ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਿਸਦੇ ਤਹਿਤ ਆਨਲਾਈਨ ਕਲਾਸਾਂ ਦੇ ਸਮੇਂ ਨੂੰ ਸੀਮਤ ਕਰ ਦਿੱਤਾ ਗਿਆ ਹੈ।

ਐਚਆਰਡੀ ਮਿਨਿਸਟਰੀ ਦੇ ਮੁਤਾਬਕ, ਪ੍ਰੀ-ਪ੍ਰਾਈਮਰੀ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦਾ ਸਮਾਂ 30 ਮਿੰਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ। ਦਿਸ਼ਾ-ਨਿਰਦੇਸ਼ਾਂ ਵਿੱਚ ਜਮਾਤ 1 ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਐਨਸੀਈਆਰਟੀ ਦੇ ਅਕੈਡਮਿਕ ਕੈਲੇਂਡਰ ਨੂੰ ਵੀ ਅਪਨਾਉਣ ਦਾ ਸੁਝਾਅ ਦਿੱਤਾ ਗਿਆ ਹੈ।

ਜਮਾਤ 1-12 ਤੱਕ ਦੇ ਵਿਦਿਆਰਥੀਆਂ ਲਈ ਟਾਇਮਿੰਗ

ਐਚਆਰਡੀ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਜਮਾਤ ਪਹਿਲੀ ਤੋਂ ਅਠਵੀਂ ਤੱਕ ਲਈ ਹਰ ਇੱਕ 45 ਮਿੰਟ ਤੱਕ ਦੇ ਦੋ ਆਨਲਾਈਨ ਸੈਸ਼ਨ, ਜਮਾਤ 9ਵੀਂ ਤੋਂ 12ਵੀਂ ਲਈ ਚਾਰ ਸੈਸ਼ਨ ਹੋਣਗੇ।

- Advertisement -

Share this Article
Leave a comment