ਡੇਰਾ ਬੱਸੀ ਕਿਡਨੀ ਕਾਂਡ ’ਚ 3 ਮੈਂਬਰੀ SIT ਗਠਿਤ, 16 ਤੋਂ 25 ਲੱਖ ‘ਚ ਕਿਡਨੀ ਵੇਚਣ ਦਾ ਦੋਸ਼

Rajneet Kaur
3 Min Read

ਚੰਡੀਗੜ੍ਹ: ਡੇਰਾ ਬੱਸੀ ਕਿਡਨੀ ਕਾਂਡ ਮਾਮਲੇ ’ਚ 3 ਮੈਂਬਰੀ ਐਸਆਈਟੀ ਦਾ ਗਠਨ ਕੀਤਾ ਗਿਆ ਹੈ।  ਇਸ ਐਸਆਈਟੀ ਦੀ ਅਗਵਾਈ ਐਸਪੀ ਨਵਨੀਤ ਕਰਨਗੇ। ਦਸ ਦਈਏ ਕਿ ਅੰਬਾਲਾ ਮੁਖ ਮਾਰਗ ‘ਤੇ ਪਿੰਡ ਜਵਾਹਰਪੁਰ ਨੇੜੇ ਸਥਿਤ ਇੰਡਸ ਇੰਟਰਨੈਸ਼ਨਲ ਹਸਪਤਾਲ ਨਾਲ ਜੁੜੇ ਕਿਡਨੀ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਹਸਪਤਾਲ ਦੇ ਕੋਆਰਡੀਨੇਟਰ ਅਭਿਸ਼ੇਕ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

28 ਸਾਲਾ ਕਪਿਲ ਵਾਸੀ ਸਿਰਸਾ ਨੇ ਪੈਸਿਆਂ ਦੇ ਲਾਲਚ  ’ਚ 53 ਸਾਲਾ ਸਤੀਸ਼ ਤਾਇਲ ਵਾਸੀ ਸੋਨੀਪਤ ਦਾ ਨਕਲੀ 33 ਸਾਲਾ ਪੁੱਤਰ ਅਮਨ ਤਾਇਲ ਬਣ ਕੇ ਕਿਡਨੀ ਦਿੱਤੀ ਸੀ। ਕਿਡਨੀ ਬਦਲਣ ਦਾ ਸਾਰਾ ਕੰਮ ਬੀਤੀ 6 ਮਾਰਚ ਨੂੰ ਉਕਤ ਨਾਮੀ ਹਸਪਤਾਲ ਵਿਖੇ ਕੀਤਾ ਗਿਆ ਸੀ। ਕਪਿਲ ਮੁਤਾਬਕ ਨਕਲੀ ਪੁੱਤਰ ਬਣਾਉਣ ਦੇ ਸਾਰੇ ਦਸਤਾਵੇਜ਼ ਹਸਪਤਾਲ ’ਚ ਕੰਮ ਕਰਦੇ ਕੋਆਰਡੀਨੇਟਰ ਅਭਿਸ਼ੇਕ ਵੱਲੋਂ ਤਿਆਰ ਕੀਤੇ ਗਏ। ਅਭਿਸ਼ੇਕ ਨੇ ਉਸ ਨੂੰ ਕਿਡਨੀ ਬਦਲੇ 10 ਲੱਖ ਰੁਪਏ ਦੇਣ ਦੀ ਗੱਲ ਕੀਤੀ ਸੀ।

ਅਭਿਸ਼ੇਕ ਨੇ ਉਸ ਨੂੰ ਕਿਡਨੀ ਦੇ ਬਦਲੇ 10 ਲੱਖ ਰੁਪਏ ਦੇਣ ਦੀ ਗੱਲ ਕਹੀ ਸੀ। ਉਸ ਨੇ ਦੋਸ਼ ਲਾਇਆ ਕਿ ਗੁਰਦਾ ਕੱਢਣ ਤੋਂ ਬਾਅਦ ਉਸ ਨੂੰ ਸਿਰਫ਼ 4.5 ਲੱਖ ਰੁਪਏ ਦਿੱਤੇ ਗਏ ਅਤੇ ਘਰ ਭੇਜਣ ਦੀ ਬਜਾਏ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਗਿਆ। 4.5 ਲੱਖ ਰੁਪਏ ‘ਚੋਂ ਉਸ ਨੇ ਆਪਣੇ ਦੋਸਤ ਦੇ ਕਹਿਣ ‘ਤੇ ਦੁੱਗਣਾ ਕਰਨ ਦੇ ਲਾਲਚ ‘ਚ 4 ਲੱਖ ਰੁਪਏ ਗੁਆ ਲਏ। ਹੁਣ ਨਾ ਤਾਂ ਉਸ ਕੋਲ ਪੈਸੇ ਬਚੇ ਹਨ ਅਤੇ ਨਾ ਹੀ ਕਿਡਨੀ। ਦੋਵਾਂ ਪਾਸਿਆਂ ਤੋਂ ਲੁੱਟੇ ਜਾਣ ਤੋਂ ਬਾਅਦ ਉਸ ਨੇ ਪੁਲਿਸ ਹੈਲਪਲਾਈਨ ਨੰਬਰ 112 ‘ਤੇ ਸ਼ਿਕਾਇਤ ਦਿੱਤੀ। ਪੁਲਿਸ ਨੇ ਉਸ ਨੂੰ ਛੁਡਵਾਇਆ ਅਤੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

ਕਪਿਲ ਨੂੰ ਅਸਲੀ ਪੁੱਤਰ ਵਿਖਾਉਣ ਲਈ ਅਸਲੀ ਪਰਿਵਾਰ ਨਾਲ ਫੋਟੋ ਖਿੱਚਵਾ ਕੇ ਰਿਕਾਰਡ ਨਾਲ ਲਾਈ ਗਈ। ਵੋਟਰ ਕਾਰਡ ਤੇ ਆਧਾਰ ਕਾਰਡ ਵੀ ਨਕਲੀ ਬਣਾਇਆ ਗਿਆ ਹੈ। ਪਿੰਡ ਦੀ ਪੰਚਾਇਤ ਦੇ ਦਸਤਾਵੇਜ਼ ਵੀ ਰਿਕਾਰਡ ਨਾਲ ਲਾਏ ਗਏ ਹਨ। ਇਥੋਂ ਤਕ ਕਿ ਬਲੱਡ ਰਿਪੋਰਟ ਵਿਚ ਵੀ ਹੇਰਾਫੇਰੀ ਕੀਤੀ ਗਈ ਹੈ। ਇਸ ਮਾਮਲੇ ‘ਚ ਪੁਲਿਸ ਨੇ ਅਭਿਸ਼ੇਕ, ਇੱਕ ਅਣਪਛਾਤੇ ਅਤੇ ਇੰਡਸ ਹਸਪਤਾਲ ਦੇ ਖਿਲਾਫ ਆਈਪੀਸੀ ਦੀ ਧਾਰਾ 419, 465, 467, 468, 471, 120ਬੀ ਅਤੇ ਟਰਾਂਸਪਲਾਂਟੇਸ਼ਨ ਆਫ਼ ਹਿਊਮਨ ਆਰਗਨ ਐਕਟ ਦੀ ਧਾਰਾ (19) (20) ਤਹਿਤ ਮਾਮਲਾ ਦਰਜ ਕਰ ਲਿਆ ਹੈ।

- Advertisement -

ਕਪਿਲ ਨੇ ਦੋਸ਼ ਲਗਾਇਆ ਕਿ ਆਪਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਦੋ-ਤਿੰਨ ਦਿਨਾਂ ‘ਚ ਠੀਕ ਹੋ ਜਾਵੇਗਾ। ਉਸ ਨੂੰ ਆਸਥਾ ਨਾਮਕ ਅਪਾਰਟਮੈਂਟ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਉਥੇ ਉਸ ਨਾਲ ਧੱਕੇਸ਼ਾਹੀ ਕੀਤੀ ਗਈ। ਇਕ ਦਿਨ ਜਦੋਂ ਉਸ ਨੇ ਫੋਨ ਫੜਿਆ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਏ.ਐਸ.ਪੀ ਡੇਰਾਬੱਸੀ ਡਾ.ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੈ। ਇਸ ਮਾਮਲੇ ਵਿੱਚ ਸਾਡੇ ਕੋਲ ਕਾਫੀ ਸਬੂਤ ਹਨ। ਇਸ ਵਿੱਚ ਇੰਡਸ ਹਸਪਤਾਲ ਦਾ ਸਟਾਫ਼ ਅਤੇ ਕਈ ਹੋਰ ਸ਼ਾਮਲ ਹਨ, ਪਰ ਉਹ ਸਾਰਾ ਕੁਝ ਨਹੀਂ ਦੱਸ ਸਕਦੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment