Breaking News

ਕੈਨੇਡਾ: ਨਾਬਾਲਗ ਕੁੜੀਆਂ ਨੂੰ ਦੇਹ ਵਪਾਰ ‘ਚ ਜਬਰੀ ਧੱਕਣ ਦੇ ਮਾਮਲੇ ‘ਚ  3 ਪੰਜਾਬੀ ਨੌਜਵਾਨ ਗ੍ਰਿਫਤਾਰ

ਬਰੈਂਪਟਨ: ਪੀਲ ਰੀਜ਼ਨਲ ਪੁਲਿਸ ਨੇ ਬਰੈਂਪਟਨ ਦੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਨਾਬਾਲਗ ਕੁੜੀਆਂ ਨੂੰ ਦੇਹ ਵਪਾਰ ਵਿੱਚ ਜਬਰੀ ਧੱਕਣ ਦੇ ਮਾਮਲੇ ‘ਚ  ਗ੍ਰਿਫਤਾਰ ਕੀਤਾ ਹੈ ਅਤੇ ਚੌਥੇ ਸ਼ੱਕੀ ਦੀ ਭਾਲ ਕਰ ਰਹੀ ਹੈ। ਬੋਵੇਅਰਡ ਅਤੇ ਕ੍ਰੇਡਿਟ ਵਿਉ ਰੋਡ ਤੇ ਮਾਰੇ ਛਾਪੇ ਵਿੱਚ ਪੁਲਿਸ ਨੇ ਇੱਕ ਨਾਬਾਲਗ ਲੜਕੀ ਨੂੰ ਇੰਨਾ ਦੇ ਚੁੰਗਲ ਚੋ ਛੁਡਾਇਆ ਹੈ।

ਪੁਲਿਸ ਦਾ ਕਹਿਣਾ ਹੈ ਕਿ 21 ਅਗਸਤ ਨੂੰ, ਅਧਿਕਾਰੀਆਂ ਨੇ ਉਨ੍ਹਾਂ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਕਿ 18 ਸਾਲ ਤੋਂ ਘੱਟ ਉਮਰ ਦੀ ਲੜਕੀ ਨੂੰ ਉਸਦੀ ਇੱਛਾ ਦੇ ਵਿਰੁੱਧ ਰੱਖਿਆ ਗਿਆ ਸੀ,ਉਸ ‘ਤੇ ਕਈ ਵਾਰ ਹਿੰਸਕ ਹਮਲਾ ਕੀਤਾ ਗਿਆ ਸੀ ਅਤੇ ਸੈਕਸ ਵਪਾਰ ਦੇ ਵਿੱਚ ਤਸਕਰੀ ਕੀਤੀ ਜਾ ਰਹੀ ਸੀ। ਪੀੜਤ ਨੂੰ ਗੰਭੀਰ ਪਰ ਗੈਰ-ਜਾਨਲੇਵਾ ਸੱਟਾਂ ਦੇ ਨਾਲ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ।

ਗ੍ਰਿਫਤਾਰ ਕੀਤੇ ਗਏ ਦੋਸ਼ੀਆ ਦੀ ਪਛਾਣ ਅਮ੍ਰਿਤਪਾਲ ਸਿੰਘ(23), ਹਰਕੁਵਰ ਸਿੰਘ(22) ਅਤੇ ਸੁਖਮਨਪ੍ਰੀਤ ਸਿੰਘ(23) ਵਜੋ ਹੋਈ ਹੈ। ਤਿੰਨਾ ਦੀ ੳਨਟਾਰੀਉ ਕੋਰਟ ਆਫ ਜਸਟਿਸ ਵਿਖੇ 22 ਅਗਸਤ ਦੀ ਪੇਸ਼ੀ ਪਈ ਸੀ। ਇਸ ਮਾਮਲੇ ਵਿੱਚ ਚੌਥੇ ਦੋਸ਼ੀ ਦੀ ਭਾਲ ਹਾਲੇ ਜਾਰੀ ਹੈ।  ਪੁਲਿਸ ਦਾ ਕਹਿਣਾ ਹੈ ਕਿ 23 ਸਾਲਾ ਅੰਮ੍ਰਿਤਪਾਲ ਸਿੰਘ ਅਤੇ 22 ਸਾਲਾ ਹਰਕੁਵਰ ਸਿੰਘ ‘ਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਦੀ ਖਰੀਦਦਾਰੀ, ਗੰਭੀਰ ਹਮਲਾ, ਜ਼ਬਰਦਸਤੀ ਕੈਦ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਦੀ ਤਸਕਰੀ ਸਮੇਤ ਅੱਠ ਦੋਸ਼ ਹਨ।

ਤੀਜੇ ਸ਼ੱਕੀ ਦੀ ਪਛਾਣ 23 ਸਾਲਾ ਸੁਖਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ‘ਤੇ ਜ਼ਬਰਦਸਤੀ ਅਗਵਾ ਕਰਨ ਅਤੇ ਹਮਲਾ ਕਰਨ ਦੇ ਦੋਸ਼ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹ ਚੌਥੇ ਸ਼ੱਕੀ ਦੀ ਭਾਲ ਕਰ ਰਹੀ ਹੈ। ਜਿਸਦੀ ਪਛਾਣ ਦੱਖਣੀ ਏਸ਼ੀਆਈ ਪੁਰਸ਼ ਵਜੋਂ ਕੀਤੀ ਹੈ। ਉਸਦਾ ਛੋਟੇ ਕਾਲੇ ਵਾਲਾਂ ਅਤੇ ਕਾਲੀ ਦਾੜ੍ਹੀ ਦੇ ਨਾਲ ਛੇ ਫੁੱਟ ਕਰੀਬ ਕੱਦ ਤੇ 200 ਪੌਂਡ ਭਾਰ ਦਾ ਹੈ।

ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਹੋਰ ਪੀੜਤ ਹੋ ਸਕਦੇ ਹਨ ਅਤੇ ਕਿਸੇ ਨੂੰ ਵੀ ਜਾਣਕਾਰੀ ਦੇ ਨਾਲ 905-453-2121 ਐਕਸਟੈਂਸ਼ਨ 3555 ‘ਤੇ ਸੰਪਰਕ ਕਰਨ ਦੀ ਅਪੀਲ ਜਾਂ ਅਪਰਾਧ ਰੋਕਣ ਵਾਲੇ ਗੁਪਤ ਰੂਪ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੌਮੀ ਇਨਸਾਫ਼ ਮੋਰਚੇ ਨੇ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੀ ਕੀਤੀ ਨਿੰਦਾ

ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ )  :  ਕੌਮੀ ਇਨਸਾਫ਼ ਮੋਰਚਾ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੀ …

Leave a Reply

Your email address will not be published. Required fields are marked *