ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਕਰਫਿਊ ‘ਚ ਨਹੀਂ ਮਿਲੇਗੀ ਢਿੱਲ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ‘ਚ ਲਗਾਏ ਕਰਫਿਊ ਨੂੰ ਲੈ ਕੇ ਕੈਪਟਨ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੈਪਟਨ ਸਰਕਰ ਨੇ ਕਰਫਿਊ ‘ਚ ਢਿੱਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਸਰਕਾਰ ਦਾ ਦਾਅਵਾ ਹੈ ਕਿ ਜੇਕਰ ਕਰਫਿਊ ‘ਚ ਜ਼ਰਾ ਵੀ ਢਿੱਲ ਦਿੱਤੀ ਗਈ ਤਾਂ ਬਾਜ਼ਾਰਾਂ ‘ਚ ਲੋਕ ਵੱਡੀ ਗਿਣਤੀ ‘ਚ ਬਾਹਰ ਆਉਣਗੇ ਅਤੇ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਨੂੰ ਭੁੱਲ ਜਾਣਗੇ। ਇਸ ਲਈ ਸਰਕਾਰ ਨੇ ਫੈਸਲਾ ਲਿਆ ਕਿ ਕਰਫਿਊ ਦੌਰਾਨ ਪੰਜਾਬ ਨੂੰ ਪੂਰਨ ਬੰਦ ਹੀ ਰੱਖਿਆ ਜਾਵੇਗਾ।

ਇਸ ਤੋਂ ਪਹਿਲਾਂ ਪੰਜਾਬ ‘ਚ ਲੌਕ ਡਾਊਨ ਲਗਾਇਆ ਹੋਇਆ ਸੀ ਪਰ ਉਸ ਦੀ ਪਾਲਣਾ ਨਹੀਂ ਹੋ ਰਹੀ ਸੀ ਜਿਸ ਕਰਕੇ ਹੀ ਸਰਕਾਰ ਨੂੰ ਕਰਫਿਊ ਲਗਾਉਣਾ ਪਿਆ ਸੀ।

- Advertisement -

ਕਰਫਿਊ ‘ਚ ਤਾਂ ਸਰਕਾਰ ਨੇ ਢਿੱਲ ਨਹੀਂ ਦਿੱਤੀ ਪਰ ਜਨਤਾਂ ਦੀ ਸਹੂਲਤਾਂ ਨੂੰ ਲੈ ਕੇ ਵੱਡੇ ਫੈਸਲੇ ਲਏ ਹਨ – ਜਿਵੇਂ ਕਿ

-ਜ਼ਰੂਰੀ ਸਮਾਨ ਘਰ-ਘਰ ਪਹੁੰਚਾਇਆ ਜਾਵੇਗਾ

-ਸਰਕਾਰ ਹੋਮ ਡਿਲੀਵਰੀ ਨੂੰ ਦੇਵੇਗੀ ਤਵੱਜੋ

-ਦੁੱਧ, ਸਬਜ਼ੀ, ਫਲ ਤੇ ਰਾਸ਼ਨ ਹੌਕਰ ਜ਼ਰੀਏ ਪਹੁੰਚਾਇਆ ਜਾਵੇਗਾ

-ਆਫ਼ਤ ਦੀ ਸਥਿਤੀ ‘ਚ ਦੁਕਾਨਾਂ ਤਕ ਜਾਣ ਦੀ ਮਿਲੇਗੀ ਇਜ਼ਾਜਤ

- Advertisement -

-ਪੰਜਾਬ ‘ਚ ਬਿਨਾ ਕਰਫਿਊ ਪਾਸ ਦੇ ਕੋਈ ਵਾਹਨ ਨਹੀਂ ਚੱਲੇਗਾ

-ਐਮਰਜੈਂਸੀ ‘ਚ ਪੁਲਿਸ ਜਾਂ ਸਰਕਾਰ ਵੱਲੋਂ ਜਾਰੀ ਨੰਬਰਾਂ ‘ਤੇ ਸੰਪਰਕ ਕਰਨ

ਕੈਪਟਨ ਸਰਕਾਰ ਦਾ ਦਾਅਵਾ ਕਿ ਅਜਿਹਾ ਕਰਨ ਨਾਲ ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਸਾਰ ਨੂੰ ਰੋਕਿਆ ਜਾ ਸਕਦਾ ਹੈ।

Share this Article
Leave a comment