ਐਮਾਜ਼ਾਨ ਦੇ 24 ਸਾਲਾ ਡੇਨ ਵੇਮਸ ( Dean Weymes ) ਨੂੰ ਅਜਿਹਾ ਜੈਕਪਾਟ ਲੱਗਿਆ, ਜਿਸਦੇ ਨਾਲ ਹੁਣ ਉਹ ਜ਼ਿੰਦਗੀ ਭਰ ਘਰ ਬੈਠੇ ਐਸ਼ ਕਰ ਸਕਦਾ ਹੈ। ਜੀ ਹਾਂ, ਇਹ ਵਿਅਕਤੀ ਐਮਾਜ਼ਾਨ ਦੇ ਟਰਾਂਸਪੋਰਟ ਡਿਪਾਰਟਮੈਂਟ ‘ਚ ਕੰਮ ਕਰਦਾ ਸੀ। ਇਸ ਨੇ ਅਜਿਹਾ ਜੈਕਪਾਟ ਜਿੱਤਿਆ ਹੈ ਜਿਸ ਦੇ ਨਾਲ ਇਸ ਨੂੰ ਅਗਲੇ 30 ਸਾਲਾਂ ਤੱਕ ਹਰ ਮਹੀਨੇ 10,000 ਪਾਊਂਡ ( 8.59 ਲੱਖ ਰੁਪਏ ) ਮਿਲਣਗੇ।
ਇਸ ਤਰ੍ਹਾਂ ਦਾ ਨੈਸ਼ਨਲ ਲਾਟਰੀ ਸੈੱਟ ਜਿੱਤਣ ਵਾਲਾ ਇਹ ਪਹਿਲਾ ਵਿਅਕਤੀ ਹੈ। ਜੈਕਪਾਟ ਲੱਗਣ ਵਾਲੇ ਦਿਨ ਡੀਨ ਨੂੰ ਪਤਾ ਵੀ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਹੁਣ ਬਦਲਣ ਵਾਲੀ ਹੈ।
ਡੀਨ ਨੇ ਦੱਸਿਆ ਕਿ ਉਸ ਨੇ ਦਫਤਰ ਦੇ ਪਹਿਲੇ ਬ੍ਰੇਕ ‘ਚ ਆਪਣਾ ਫੋਨ ਚੈੱਕ ਕੀਤਾ, ਤਾਂ ਉਸ ਨੂੰ ਇਸ ਜੈਕਪਾਟ ਬਾਰੇ ਵਿੱਚ ਪਤਾ ਚੱਲਿਆ। ਇਹ ਸੱਚ ਹੈ ਜਾਂ ਨਹੀਂ ਇਸ ਦੇ ਲਈ ਡੀਨ ਨੇ ਫਿਰ ਆਪਣਾ ਮੇਲ ਬਾਕਸ ਚੈੱਕ ਕੀਤਾ।
ਜੈਕਪਾਟ ਬਾਰੇ ਪੱਕਾ ਹੁੰਦੇ ਹੀ ਡੇਨ ਵੇਮਸ ਐੱਚਆਰ ਕੋਲ ਨੌਕਰੀ ਛੱਡਣ ਦੀ ਗੱਲ ਕਰਨ ਗਿਆ, ਪਹਿਲਾਂ ਜਦੋਂ ਜਾਬ ਛੱਡਣ ਦੀ ਵਜ੍ਹਾ ਦੱਸੀ ਤਾਂ ਉਸਨੂੰ ਵੀ ਭਰੋਸਾ ਨਹੀਂ ਹੋਇਆ।
ਪਰ ਡੀਨ ਨੇ ਆਪਣੇ ਅਸਤੀਫੇ ‘ਚ ਜੈਕਪਾਟ ਬਾਰੇ ਦੱਸਿਆ ਤੇ ਨੌਕਰੀ ਛੱਡ ਦਿੱਤੀ ਹੁਣ ਡੀਨ ਪਰਿਵਾਰ ਨਾਲ ਡਿਜਨੀਲੈਂਡ ਘੁੰਮਣਾ ਚਾਹੁੰਦਾ ਹੈ, ਆਪਣੇ ਛੋਟੇ ਭਰਾ ਦਾ ਇਲਾਜ਼ ਕਰਾਵਾਉਣਾ ਚਾਹੁੰਦਾ ਹੈ ਅਤੇ ਆਪਣੇ ਮਨ ਦੀ ਜਾਬ ਯਾਨੀ ਸਕਰਿਪਟ ਰਾਈਟਰ ਬਣਨਾ ਚਾਹੁੰਦਾ ਹੈ।
24 ਸਾਲਾ ਨੌਜਵਾਨ ਨੇ ਜਿੱਤਿਆ ਅਜਿਹਾ ਜੈਕਪਾਟ, ਜ਼ਿੰਦਗੀ ਭਰ ਘਰ ਬੈਠਕੇ ਕਰ ਸਕਦਾ ਐਸ਼
Leave a Comment Leave a Comment