ਮੈਚ ਦੌਰਾਨ ਬੇਸੁਧ ਹੋਈ ਮੈਕਸੀਕਨ ਮੁੱਕੇਬਾਜ਼ ਦੀ 5 ਦਿਨ ਬਾਅਦ ਮੌਤ, ਖੇਡ ਜਗਤ ਸਦਮੇ ‘ਚ

TeamGlobalPunjab
2 Min Read

ਕਿਊਬੈਕ ਸਿਟੀ/ ਮਾਂਟ੍ਰੀਅਲ : ਇੱਕ ਨੌਜਵਾਨ ਮੈਕਸੀਕਨ ਮੁੱਕੇਬਾਜ਼ ਦੇ ਮਾਂਟ੍ਰੀਅਲ ਵਿੱਚ ਮੈਚ ਦੌਰਾਨ ਬੇਹੋਸ਼ ਹੋਣ ਅਤੇ ਕੁਝ ਦਿਨਾਂ ਬਾਅਦ ਮੌਤ ਹਣ ਤੋਂ ਬਾਅਦ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ।

18 ਸਾਲਾ ਜੀਨੇਟ ਜ਼ਕਾਰਿਆਸ ਜ਼ਪਾਟਾ (Jeanette Zacarias Zapata) ਸ਼ਨੀਵਾਰ ਰਾਤ ਨੂੰ ਮਾਂਟਰੀਅਲ ਦੇ ਜੈਰੀ ਪਾਰਕ ਦੇ ਆਈਜੀਏ ਸਟੇਡੀਅਮ ਵਿੱਚ ਜੀਵਾਈਐਮ (GYM) ਗਾਲਾ ਅੰਤਰਰਾਸ਼ਟਰੀ ਮੁੱਕੇਬਾਜ਼ੀ ਸਮਾਗਮ ਵਿੱਚ ਹਿੱਸਾ ਲੈ ਰਹੀ ਸੀ।

 

- Advertisement -

ਉਹ ਕਿਊਬਿਕ ਮੁੱਕੇਬਾਜ਼ ਮੈਰੀ-ਪੀਅਰ ਹੌਲ (Marie-Pier Houle) ਨਾਲ ਲੜ ਰਹੀ ਸੀ, ਪਰ ਛੇ-ਗੇੜ ਦੀ ਲੜਾਈ ਦੇ ਚੌਥੇ ਗੇੜ ਦੇ ਅੰਤ ਵਿੱਚ ਬੇਹੋਸ਼ ਹੋ ਗਈ ।

ਇਵੈਂਟ ਦੇ ਪ੍ਰਮੋਟਰ, ਗਰੁੱਪੇ ਯਵੋਨ ਮਿਸ਼ੇਲ (Groupe Yvon Michel) ਨੇ ਵੀਰਵਾਰ ਦੇਰ ਰਾਤ ਸੋਸ਼ਲ ਮੀਡੀਆ ‘ਤੇ ਜ਼ਪਾਟਾ ਦੀ ਮੌਤ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਉਸਦੀ ਦੁਪਹਿਰ ਲਗਭਗ 3:45 ਵਜੇ ਮੌਤ ਹੋ ਗਈ।

ਯਵੋਨ ਮਿਸ਼ੇਲ ਦੇ ਬਿਆਨ ਵਿੱਚ ਕਿਹਾ ਗਿਆ ਹੈ, “ਅਸੀਂ ਜ਼ਪਾਟਾ ਦੇ ਪਰਿਵਾਰ, ਅਜ਼ੀਜ਼ਾਂ, ਦੋਸਤਾਂ ਅਤੇ ਖਾਸ ਕਰਕੇ ਉਸਦੇ ਪਤੀ ਜੋਵਾਨੀ ਮਾਰਟਿਨੇਜ ਦੇ ਪ੍ਰਤੀ ਆਪਣੀ ਸਭ ਤੋਂ ਸੁਹਿਰਦ ਸੰਵੇਦਨਾਵਾਂ ਪੇਸ਼ ਕਰਨਾ ਚਾਹੁੰਦੇ ਹਾਂ, ਜੋ ਉਸਦੇ ਆਖਰੀ ਪਲਾਂ ਤੱਕ ਉਸਦੇ ਨਾਲ ਸੀ।”

 

- Advertisement -

 

ਕਿਊਬਿਕ ਦੀ ਜਨਤਕ ਸੁਰੱਖਿਆ ਮੰਤਰੀ ਜਿਨੇਵੀਵੇ ਗੁਇਲਬੌਲਟ ਨੇ ਸ਼ੁੱਕਰਵਾਰ ਨੂੰ ਟਵਿੱਟਰ ‘ਤੇ ਮੁੱਕੇਬਾਜ਼ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

 

 

ਉਧਰ ਪ੍ਰਮੋਟਰ ਗਰੁੱਪੇ ਯਵੋਨ ਮਿਸ਼ੇਲ ਨੇ ਮੰਤਰੀ ਜਿਨੇਵੀਵੇ ਗੁਇਲਬੌਲਟ ਨੂੰ ਇਸ ਮਾਮਲੇ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ।

Share this Article
Leave a comment