2017 ‘ਚ ਕੀਤਾ ਸੀ ਸੌ ਸੀਟਾਂ ਦਾ ਦਾਅਵਾ ਹੁਣ ‘ਆਪ’ ਨੂੰ ਗੱਠਜੋੜ ਲਈ ਪਾਰਟੀ ਦੀ ਤਲਾਸ਼, ਪਰ ਖਹਿਰਾ ਤੇ ਬੈਂਸ ਤੋਂ ਪਰਹੇਜ

Prabhjot Kaur
2 Min Read

ਚੰਡੀਗੜ੍ਹ : ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੌ ਸੀਟਾਂ ਲੈ ਕੇ ਸਰਕਾਰ ਬਨਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਅੱਜ ਸਿਆਸੀ ਤੌਰ ਤੇ ਆਪਣੇ ਆਪ ਨੂੰ ਇੰਨੀ ਕਮਜ਼ੋਰ ਸਮਝਣ ਲੱਗ ਪਈ ਹੈ ਕਿ ਪਾਰਟੀ ਨੂੰ ਇਹ ਪੱਕਾ ਹੋ ਗਿਆ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਹੁਣ ਹੋਰਨਾਂ ਪਾਰਟੀਆਂ ਨਾਲ ਗਠਜੋੜ ਕੀਤੇ ਬਿਨਾਂ ਨਹੀਂ ਜਿੱਤੀਆਂ ਜਾ ਸਕਦੀਆਂ । ਸ਼ਾਇਦ ਇਸੇ ਲਈ ਆਪ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਐਮ.ਪੀ. ਭਗਵੰਤ ਮਾਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਗੱਠਜੋੜ ਦੀਆਂ ਉਨ੍ਹਾਂ ਸਾਰੀਆਂ ਸੰਭਾਵਨਾਵਾਂ ਦੀ ਤਲਾਸ਼ ਜਾਰੀ ਹੈ ਜਿੰਨ੍ਹਾਂ ਰਾਹੀਂ ਚੋਣ ਜਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸੰਭਾਵੀ ਗੱਠਜੋੜ ਭਵਿੱਖ ਵਿੱਚ ਇਕਜੁੱਟ ਅਤੇ ਇੱਕ ਸੁਰ ਰਹਿ ਕੇ ਪੰਜਾਬ ਦੇ ਰਵਾਇਤੀ ਦਲਾਂ ਨੂੰ ਹਰ ਫਰੰਟ ਤੇ ਮਾਤ ਦੇ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਲਈ ਆਪ ਲੀਡਰਸ਼ਿਪ ਦੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਬਹੁਜਨ ਸਮਾਜ ਪਾਰਟੀ ਨਾਲ ਗੱਲਬਾਤ ਜਾਰੀ ਹੈ।

ਇਸ ਸਬੰਧ ਵਿੱਚ ਇੱਕ ਪ੍ਰੈਸ ਬਿਆਨ ਜ਼ਾਰੀ ਕਰਕੇ ਮਾਨ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੂਬੇ ਨੂੰ ਲੁੱਟ ਖਾਣ ਵਾਲੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਵਰਗੇ ਰਵਾਇਤੀ ਦਲਾਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਆਮ ਆਦਮੀ ਪਾਰਟੀ ਪੰਜਾਬ ਵਿੱਚ ਹਮਖਿਆਲੀ ਧਿਰਾਂ ਨਾਲ ਗੱਠਜੋੜ ਕਰਨ ਦੀ ਹਮਾਇਤੀ ਹੈ । ਉਨ੍ਹਾਂ ਕਿਹਾ ਕਿ ਉਹ ਟਕਸਾਲੀਆਂ ਨਾਲ ਗਠਜੋੜ ਇਸ ਸ਼ਰਤ ਤੇ ਕਰਨਗੇ ਜੇਕਰ ਸੁਖਪਾਲ ਖਹਿਰਾ ਦੀ ‘ਪੰਜਾਬੀ ਏਕਤਾ ਪਾਰਟੀ’ ਅਤੇ ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਨੂੰ ਇਸ ਗਠਜੋੜ ਵਿੱਚ ਸ਼ਾਮਿਲ ਨਾ ਕੀਤਾ ਜਾਵੇ

Share this Article
Leave a comment