SI ਦੇ ਪੁੱਤਰ ਨੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਦਾ ਕੀਤਾ ਕੱਤਲ, ਨਾਜਾਇਜ਼ ਸ਼ਰਾਬ ਫੜਾਉਣ ਦਾ ਸੀ ਸ਼ੱਕ

TeamGlobalPunjab
2 Min Read

ਅੰਮ੍ਰਿਤਸਰ : ਸਬ ਇੰਸਪੈਕਟਰ ਤੇਜਿੰਦਰ ਸਿੰਘ ਦੇ ਪੁੱਤਰ ਅੰਤਰ ਕਾਹਲੋਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤਰਨਤਾਰਨ ਰੋਡ ਉਤੇ ਸਥਿਤ ਰਾਜਿੰਦਰ ਪੈਲੇਸ ਨੇੜੇ ਅਕਸਾਈਜ਼ ਵਿਭਾਗ ਦੇ ਮੁਲਾਜ਼ਮ ਅਵਤਾਰ ਸਿੰਘ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ।ਅਵਤਾਰ ਆਪਣੇ ਦੋਸਤਾਂ ਨਾਲ ਇੱਕ ਬੋਲੇਰੋ ਵਿੱਚ ਘਰ ਜਾ ਰਿਹਾ ਸੀ। ਇਹ ਇਲਜਾਮ ਲਗਾਇਆ ਗਿਆ ਹੈ ਕਿ ਐਸਆਈ ਦੇ ਬੇਟੇ ਨੂੰ ਸ਼ੱਕ ਸੀ ਕਿ ਉਸ ਦੇ ਇੱਕ ਜਾਣਕਾਰ ਦੀ ਨਾਜਾਇਜ਼ ਸ਼ਰਾਬ ਅਵਤਾਰ ਸਿੰਘ ਨੇ ਕੁਝ ਦਿਨ ਪਹਿਲਾਂ ਫੜਵਾਈ ਸੀ।ਏਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਰਾਂਝੇ ਦੀ ਹਵੇਲੀ ਵਾਸੀ ਮਨਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਅਵਤਾਰ ਸਿੰਘ ਪਿਛਲੇ ਤਿੰਨ ਚਾਰ ਸਾਲ ਤੋਂ ਐਕਸਾਈਜ਼ ਵਿਭਾਗ ਵਿਚ ਕੰਮ ਕਰ ਰਿਹਾ ਸੀ। ਕੁਝ ਦਿਨਾਂ ਤੋਂ CIA ਸਟਾਫ ਵਿੱਚ ਤਾਇਨਾਤ ਸਬ-ਇੰਸਪੈਕਟਰ ਤੇਜਿੰਦਰ ਸਿੰਘ ਦਾ ਪੁੱਤਰ ਅੰਤਰ ਕਾਹਲੋਂ ਉਸ ਨਾਲ ਰੰਜਿਸ਼ ਰਖ ਰਿਹਾ ਸੀ। ਪਿਛਲੇ ਦਿਨੀਂ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ।ਤਰਨਤਾਰਨ ਰੋਡ ਉਤੇ ਪਹਿਲਾਂ ਤੋਂ ਅੰਤਰ ਆਪਣੇ ਸਾਥੀਆਂ ਨਾਲ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ।ਜਿਵੇਂ ਹੀ ਅਵਤਾਰ ਸਿੰਘ ਬਲੈਰੋ ਤੋਂ ਉਤਰਿਆ, ਮੁਲਜ਼ਮਾਂ ਨੇ ਰਾਡਾਂ ਅਤੇ ਬੇਸਬੈਟਾਂ ਨਾਲ ਉਨ੍ਹਾਂ ਉਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਅਵਤਾਰ ਸਿੰਘ ਦੇ ਸਿਰ ਉਤੇ ਵਾਰ ਕੀਤੇ। ਜਦ ਅਵਤਾਰ ਦਾ ਛੋਟਾ ਭਰਾ ਹੀਰਾ ਸਿੰਘ ਨੂੰ ਬਚਾਉਣ ਲਈ ਪਹੁੰਚਿਆ ਤਾਂ ਮੁਲਜ਼ਮ ਨੇ ਹਮਲਾ ਕਰ ਦਿੱਤਾ ਅਤੇ ਉਸਨੂੰ ਜ਼ਖਮੀ ਵੀ ਕਰ ਦਿੱਤਾ।

ਹੀਰਾ ਸਿੰਘ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਅਵਤਾਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਦੀ ਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

Share this Article
Leave a comment