ਤਾਲਿਬਾਨ ਨੇ ਰਾਜਧਾਨੀ ਦੀਆਂ ਕੰਧਾਂ ਤੇ ਬਣੇ ਅਫਗਾਨਿਸਤਾਨ ਦੇ ਰਾਸ਼ਟਰੀ ਝੰਡਿਆਂ ਨੂੰ ਹਟਾਇਆ

TeamGlobalPunjab
1 Min Read

ਨਿਊਜ਼ ਡੈਸਕ: ਅਫਗਾਨਿਸਤਾਨ ਦੇ ਰਾਸ਼ਟਰੀ ਝੰਡੇ ਨੂੰ ਤਾਲਿਬਾਨ ਵਲੋਂ ਕਾਬੁਲ ਵਿੱਚ ਰਾਸ਼ਟਰਪਤੀ ਭਵਨ ਤੋਂ ਉਤਾਰ ਦਿੱਤਾ ਗਿਆ ਸੀ। ਹੁਣ ਤਾਲਿਬਾਨ ਨੇ ਰਾਜਧਾਨੀ ਦੀਆਂ ਕੰਧਾਂ ਤੇ ਬਣੇ ਸਾਰੇ ਝੰਡਿਆਂ ਨੂੰ ਵੀ ਹਟਾ ਦਿੱਤਾ ਹੈ ਤੇ ਇਸ ਦੀ ਥਾਂ ਤਾਲਿਬਾਨ ਨੇ ਆਪਣਾ ਝੰਡਾ ਬਣਵਾ ਦਿੱਤਾ ਹੈ। ਉੱਥੇ ਹੀ ਅੱਤਵਾਦੀ ਸੰਗਠਨ ਨੇ ਪੰਜਸ਼ੀਰ ਘਾਟੀ ‘ਚ ਆਪਣੀ ਕਾਰਵਾਈ ਨੂੰ ਵੀ ਤੇਜ਼ ਕਰ ਦਿੱਤਾ ਹੈ ਅਤੇ ਰਜ਼ਿਸਟੈਂਸ ਫੋਰਸ ਦੇ ਆਗੂਆਂ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਤਾਲਿਬਾਨ ਨੇ ਪੰਜਸ਼ੀਰ ਘਾਟੀ ‘ਤੇ ਕਬਜ਼ੇ ਦਾ ਦਾਅਵਾ ਵੀ ਕੀਤਾ ਹੈ।

ਕੁਝ ਗਵਾਹਾਂ ਨੇ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਤਾਲਿਬਾਨ ਲੜਾਕਿਆਂ ਨੇ ਪੂਰੀ ਰਾਤ ਕਾਰਵਾਈ ਕਰਕੇ ਪੰਜਸ਼ੀਰ ਦੇ 8 ਜ਼ਿਲ੍ਹਿਆਂ ‘ਤੇ ਕਬਜ਼ਾ ਕਰ ਲਿਆ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਨੇ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਪੰਜਸ਼ੀਰ ਹੁਣ ਤਾਲਿਬਾਨ ਲੜਾਕਿਆਂ ਦੇ ਕੰਟਰੋਲ ਵਿਚ ਹੈ।

ਮੁਜਾਹਿਦ ਨੇ ਬਾਅਦ ‘ਚ ਕਾਬੁਲ ‘ਚ ਆਯੋਜਿਤ ਪ੍ਰੋਗਰਾਮ ‘ਚ ਕਿਹਾ, ‘ਅਸੀਂ ਗੱਲਬਾਤ ਜ਼ਰੀਏ ਸਮੱਸਿਆ ਦਾ ਹੱਲ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਅਸੀਂ ਲੜਾਕਿਆਂ ਨੂੰ ਭੇਜਿਆ।’

Share this Article
Leave a comment