ਹਿਮਾਚਲ ਬਿਜਲੀ ਬੋਰਡ: 93 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਨਵੇਂ ਦਫ਼ਤਰਾਂ ‘ਚ ਕਰਨ ਦੇ ਨਿਰਦੇਸ਼ ਜਾਰੀ

Rajneet Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਨੇ 100 ਸਰਪਲੱਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਹਨ। ਜਿੰਨ੍ਹਾਂ ‘ਚ ਸੁਪਰਡੈਂਟ, ਕਾਰਜਕਾਰੀ, ਸਹਾਇਕ ਅਤੇ ਜੂਨੀਅਰ ਇੰਜੀਨੀਅਰ ਸਮੇਤ ਸੁਪਰਡੈਂਟ, ਸੀਨੀਅਰ ਸਹਾਇਕ, ਬੇਲਦਾਰ ਅਤੇ ਚਪੜਾਸੀ ਸ਼ਾਮਿਲ ਹਨ। ਕੰਮ ਪੂਰਾ ਹੋਣ ’ਤੇ ਪ੍ਰਾਜੈਕਟ ਦਫ਼ਤਰ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਦਫ਼ਤਰਾਂ ਵਿੱਚ ਦਿੱਤੀਆਂ ਗਈਆਂ ਗੱਡੀਆਂ ਨੂੰ ਬੋਰਡ ਦੇ ਮੁੱਖ ਦਫ਼ਤਰ ਕੁਮਾਰ ਹਾਊਸ, ਸ਼ਿਮਲਾ ਨਾਲ ਜੋੜਿਆ ਗਿਆ ਹੈ। ਬਿਜਲੀ ਬੋਰਡ ਮੈਨੇਜਮੈਂਟ ਦੇ ਇਸ ਫੈਸਲੇ ‘ਤੇ ਕਾਰਜਕਾਰੀ ਡਾਇਰੈਕਟਰ ਪ੍ਰਸੋਨਲ ਮਨੋਜ ਕੁਮਾਰ ਨੇ ਇਸ ਸਬੰਧੀ ਦਫਤਰੀ ਹੁਕਮ ਜਾਰੀ ਕੀਤੇ ਹਨ। ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਗਨਵੀ, ਭਾਵਨਗਰ, ਚੰਬਾ, ਤੀਸਾ, ਸੁੰਦਰਨਗਰ, ਮੰਡੀ ਅਤੇ ਜੁਰੀ ਵਿੱਚ ਪ੍ਰੋਜੈਕਟ ਦਫ਼ਤਰ ਖੋਲ੍ਹੇ ਗਏ ਹਨ।

93 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਨਵੇਂ ਦਫ਼ਤਰਾਂ ਵਿੱਚ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸੱਤ ਅਧਿਕਾਰੀਆਂ ਨੂੰ ਚੀਫ ਇੰਜਨੀਅਰ ਪੀਸੀਏ ਦੇ ਦਫ਼ਤਰ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਦਫ਼ਤਰਾਂ ਵਿੱਚ ਬਾਅਦ ਵਿੱਚ ਨਿਯੁਕਤੀਆਂ ਦਿੱਤੀਆਂ ਜਾਣਗੀਆਂ। ਬੋਰਡ ਮੈਨੇਜਮੈਂਟ ਨੇ ਮੁੱਖ ਇੰਜਨੀਅਰ ਪੀ.ਸੀ.ਏ ਨੂੰ ਬੰਦ ਦਫ਼ਤਰਾਂ ਦਾ ਰਿਕਾਰਡ ਸੁਰੱਖਿਅਤ ਰੱਖਣ ਦੀ ਹਦਾਇਤ ਕੀਤੀ ਹੈ। ਉੱਥੇ ਪਿਆ ਜ਼ਰੂਰੀ ਸਮਾਨ ਨੂੰ ਹੋਰ ਪ੍ਰੋਜੈਕਟ ਦਫਤਰਾਂ ਵਿੱਚ ਸ਼ਿਫਟ ਕੀਤਾ ਜਾਵੇਗਾ।  ਪ੍ਰੋਜੈਕਟ ਦਫ਼ਤਰਾਂ ਵਿੱਚ ਆਊਟਸੋਰਸ ਦੇ ਆਧਾਰ ’ਤੇ ਕੰਮ ਕਰਨ ਵਾਲੇ ਡਰਾਈਵਰਾਂ ਨੂੰ ਵੀ ਮੁੱਖ ਦਫ਼ਤਰ ਵਿੱਚ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment