ਦਿੱਲੀ ਦੇ ਹਾਲਾਤਾਂ ਨੂੰ ਦੇਖ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੂੰ ਆਇਆ ਗੁੱਸਾ, ਅਮਿਤ ਸ਼ਾਹ ਤੋਂ ਮੰਗਿਆ ਅਸਤੀਫਾ, ਲਾਏ ਗੰਭੀਰ ਦੋਸ਼

TeamGlobalPunjab
1 Min Read

ਨਵੀਂ ਦਿੱਲੀ : ਦਿੱਲੀ ਅੰਦਰ ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਇਹ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਕਰ ਗਏ ਹਨ ਜਿਸ ਕਾਰਨ ਇੱਥੇ 20 ਦੇ ਕਰੀਬ ਮੌਤਾਂ ਹੋ ਗਈਆਂ ਹਨ। ਇਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਨੇ ਵੀ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਇਸ ਲਈ ਅੱਜ ਪਾਰਟੀ ਵੱਲੋਂ ਅਪਾਤਕਾਲੀਨ ਬੈਠਕ ਬੁਲਾਈ ਗਈ। ਇਸ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ ਨੇ ਭਾਜਪਾ ‘ਤੇ ਖੂਬ ਨਿਸ਼ਾਨੇ ਸਾਧੇ। ਸੋਨੀਆਂ ਗਾਂਧੀ ਨੇ ਬੋਲਦਿਆਂ ਵਾਪਰ ਰਹੀਆਂ ਇਨ੍ਹਾਂ ਹਿੰਸਕ ਘਟਨਾਵਾਂ ਨੂੰ ਸੋਚੀ ਸਮਝੀ ਸਾਜਿਸ ਕਰਾਰ ਦਿੱਤਾ ਹੈ।

ਸੋਨੀਆਂ ਗਾਂਧੀ ਨੇ ਦੋਸ਼ ਲਾਇਆ ਇਹ ਸਾਜਿਸ਼ ਦਿੱਲੀ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ‘ਚ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਦਿੱਲੀ ਅੰਦਰ ਚੋਣ ਪ੍ਰਚਾਰ ਦੌਰਾਨ ਵੀ ਭਾਜਪਾ ਨੇਤਾਵਾਂ ਵੱਲੋਂ ਜਾਣ ਬੁੱਝ ਕੇ ਭੜਕਾਉ ਭਾਸ਼ਣ ਦਿੱਤੇ ਗਏ। ਉਨ੍ਹਾਂ ਬੋਲਦਿਆਂ ਦਿੱਲੀ ਅੰਦਰ ਬਣੇ ਇਨ੍ਹਾਂ ਹਾਲਾਤਾਂ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਿੰਮੇਵਾਰ ਦੱਸਿਆ। ਸੋਨੀਆਂ ਗਾਂਧੀ ਨੇ ਬੋਲਦਿਆਂ ਕਿਹਾ ਕਿ ਇਸ ਲਈ ਇਹ ਜਿੰਮੇਵਾਰ ਆਪਣੇ ਸਿਰ ਲੈਂਦਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

Share This Article
Leave a Comment