ਸਾਬਕਾ ਰਾਜ ਸਭਾ ਮੈਂਬਰ ਹਰਵਿੰਦਰ ਸਿੰਘ ਹੰਸਪਾਲ ‘ਕਾਂਗਰਸ’ ਛੱਡ ‘ਆਪ’ ਚ ਸ਼ਾਮਲ

TeamGlobalPunjab
1 Min Read

ਚੰਡੀਗੜ੍ਹ – ਪੰਜਾਬ ਦਾ ਇਸ ਵਾਰ ਦਾ ਚੁਣਾਵੀ ਮਾਹੌਲ ਵੱਖ ਅਤੇ ਦਿਲਚਸਪ ਵੇਖਿਆ ਜਾ ਰਿਹਾ ਹੈ ਕਿਉਕਿ ਇਸ ਵਾਰ ਸਿਆਸੀ ਲੀਡਰਾਂ ਦੀਆਂ ਇੱਕ ਪਾਰਟੀ ਤੋਂ ਦੂਜੀ ਪਾਰਟੀ ‘ਚ ਡੱਡੂ ਛਾਲਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਵਿੱਚ ਅੱਜ ਕਾਂਗਰਸੀ ਲੀਡਰ ਤੇ ਸਾਬਕਾ ਰਾਜ ਸਭਾ ਮੈਂਬਰ ਹਰਵਿੰਦਰ ਸਿੰਘ ਹੰਸਪਾਲ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਹਨ। ਹੰਸਪਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ ਤੇ ਸਾਹਨੇਵਾਲ ਸੀਟ ਤੋੰ ਆਪਣੇ ਪੋਤੇ ਲਈ ਕਾਂਗਰਸ ਦੀ ਟਿਕਟ ਮੰਗ ਰਹੇ ਸਨ।

ਜ਼ਿਕਰਯੋਗ ਹੈ ਕਿ ਭਾਵੇਂ ਟਿਕਟਾਂ ਦੀ ਵੰਡ, ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਕਾਗਜ਼ਾਂ ਦੀ ਪੜਤਾਲ ਤੇ ਵਾਪਸੀਆਂ ਦੀ ਕਾਰਵਾਈ ਵੀ ਮੁਕੰਮਲ ਹੋ ਗਈ ਹੈ। ਪਰ ਬਾਵਜੂਦ ਇਸਦੇ ‘ਦਲ ਬਦਲੂਆਂ’ ਵਲੋਂ ਦਲ ਬਦਲਣ ਤੇ ਨਾਰਾਜ਼ਗੀਆਂ ਦਾ ਦੌਰ ਰੁਕਣ ਦਾ ਨਾਮ ਹੀ ਨਹੀਂ ਹੈ।ਹੁਣ ਵੇਖਣਾ ਇਹ ਹੋਵੇਗਾ ਕਿ ‘ਦਲ ਬਦਲੂ’ ਚੋਣਾਂ ਚ ਕਿਸ਼ਤਾਂ ਨੁਕਸਾਨ ਤੇ ਕਿਸ ਦਾ ਫ਼ਾਇਦਾ ਕਰਨਗੇ।

Share this Article
Leave a comment