ਰੰਜਿਸ਼ ਦੇ ਚਲਦਿਆਂ 16 ਸਾਲਾ ਨੌਜਵਾਨ ਨੂੰ ਪਟਰੋਲ ਪਾ ਕੇ ਜ਼ਿੰਦਾ ਸਾੜਿਆ

TeamGlobalPunjab
2 Min Read

ਮਾਨਸਾ: ਸ਼ਹਿਰ ਦੇ ਵਾਰਡ ਨੰਬਰ 15 ਵਿੱਚ ਦਲਿਤ ਪਰਿਵਾਰ ਦੇ 16 ਸਾਲਾ ਲੜਕੇ ਨੂੰ ਅਣਖ ਖਾਤਰ ਪਟਰੋਲ ਪਾ ਕੇ ਜ਼ਿੰਦਾ ਸਾੜ ਦਿੱਤਾ ਗਿਆ। ਪੁਲਿਸ ਨੇ ਉਸ ਦੀ ਲਾਸ਼ ਨੂੰ ਐਤਵਾਰ ਦੀ ਸਵੇਰੇ ਇੱਕ ਸ਼ੈਲਰ ਨੇੜਿਓਂ ਖੁੱਲੇ ਮੈਦਾਨ ‘ਚੋ ਬਰਾਮਦ ਕੀਤਾ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਵੱਡੇ ਭਰਾ ਨੇ ਗੁਆਂਢ ’ਚ ਰਹਿੰਦੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਤੇ ਜੋੜਾ ਵਿਆਹ ਤੋਂ ਬਾਅਦ ਬੁਢਲਾਡਾ ਰਹਿਣ ਲੱਗ ਪਿਆ ਸੀ।

ਮ੍ਰਿਤਕ ਜਸਪ੍ਰੀਤ ਦੇ ਵੱਡੇ ਭਰਾ ਦੇ ਘਰ ਮੁੰਡਾ ਹੋਣ ‘ਤੇ ਛੋਟਾ ਭਰਾ ਭਰਜਾਈ ਦੇ ਪੇਕੇ ਵਾਲੀਆਂ ਦਾ ਮੂੰਹ ਮਿੱਠਾ ਕਰਾਉਣ ਦੀ ਗੱਲ ਕਹਿੰਦਾ ਸੀ ਤੇ ਖ਼ੁਸ਼ੀ ਮਨਾਉਂਦਾ ਮੁਹੱਲੇ ‘ਚ ਕਹਿ ਰਿਹਾ ਸੀ ਕਿ ਉਸ ਦੇ ਭਰਾ-ਭਰਜਾਈ ਹੁਣ ਘਰ ਵਾਪਸ ਆਉਣਗੇ ਤੇ ਇਸੇ ਗੱਲ ’ਤੇ ਲੜਕੀ ਦੇ ਪਰਿਵਾਰ ਵਾਲੇ ਪਹਿਲਾਂ ਨਾਲੋਂ ਵੀ ਵੱਧ ਰੰਜਿਸ਼ ਰੱਖਣ ਲੱਗ ਗਏ।

ਦੋਸ਼ ਹੈ ਕਿ ਇਸ ਤੋਂ ਨਾਰਾਜ਼ ਹੋ ਕੇ ਉਸ ਦੀ ਭਰਜਾਈ ਦੇ ਪੇਕੇ ਵਾਲਿਆਂ ਨੇ ਉਸਨੂੰ ਜ਼ਿੰਦਾ ਸਾੜ ਦਿੱਤਾ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਥਾਣਾ ਸਿਟੀ ਦੀ ਪੁਲਿਸ ਨੇ ਦੋ ਭਰਾਵਾਂ ਸਣੇ ਤਿੰਨ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਬਾਗ ਵਾਲਾ ਗੁਰਦੁਆਰੇ ਦੇ ਕੋਲ ਰਹਿਣ ਵਾਲੇ ਜਸਪ੍ਰੀਤ ਸਿੰਘ ਨੂੰ ਸ਼ਨੀਵਾਰ ਦੀ ਰਾਤ ਕੁੱਝ ਮੁੰਡੇ ਘਰੋਂ ਬੁਲਾ ਕੇ ਲੈ ਗਏ ਤੇ ਨੇੜੇ ਹੀ ਖਾਲੀ ਪਏ ਪਲਾਟ ’ਚ ਉਸ ਦੇ ਹੱਥ-ਪੈਰ ਬੰਨ੍ਹ ਕੇ ਤਸ਼ੱਦਦ ਤੋਂ ਬਾਅਦ ਪੂਰੇ ਸਰੀਰ ’ਤੇ ਪੈਟਰੋਲ ਪਾ ਕੇ ਉਸ ਨੂੰ ਜ਼ਿਊਂਦਾ ਸਾੜ ਦਿੱਤਾ।

- Advertisement -

ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਨੇ ਜਸਪ੍ਰੀਤ ਦੇ ਪਿਤਾ ਸੂਰਤ ਸਿੰਘ ਦੇ ਬਿਆਨਾਂ ‘ਤੇ ਲੜਕੀ ਦੇ ਭਰਾ ਜਸ਼ਨ ਸਿੰਘ, ਉਸਦੀ ਮਾਸੀ ਦੇ ਮੁੰਡੇ ਗੁਰਜੀਤ ਸਿੰਘ ਤੇ ਇੱਕ ਹੋਰ ਮੁੰਡੇ ਰਾਜੂ ‘ਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਤੇ ਬੀਤੀ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ।

Share this Article
Leave a comment