ਦੁਨੀਆ ‘ਚ ਹਰ ਮਿੰਟ ਭੁੱਖ ਨਾਲ ਹੁੰਦੀ ਹੈ 11 ਲੋਕਾਂ ਦੀ ਮੌਤ, ਕੋਰੋਨਾ ਕਾਲ ਦੌਰਾਨ ਅੰਕੜਿਆਂ ‘ਚ ਹੋਇਆ ਵਾਧਾ

TeamGlobalPunjab
1 Min Read

ਨਿਊਜ਼ ਡੈਸਕ : ਕੋਰੋਨਾ ਵਾਇਰਸ ਦਾ ਅਸਰ ਪੂਰੀ ਦੁਨੀਆ ‘ਤੇ ਦੇਖਣ ਨੂੰ ਮਿਲਿਆ ਹੈ, ਪਰ ਸਭ ਤੋਂ ਜ਼ਿਆਦਾ ਉਸ ਵਰਗ ਨੂੰ ਫਰਕ ਪਿਆ ਜੋ ਪਹਿਲਾਂ ਤੋਂ ਹੀ ਗਰੀਬੀ ਅਤੇ ਭੁੱਖ ਨਾਲ ਜੂਝ ਰਿਹਾ ਸੀ। ਗਰੀਬੀ ਨਾਲ ਜੁੜੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਅੰਤਰਰਾਸ਼ਟਰੀ ਸੰਗਠਨ ਆਕਸਫੈਮ ( Oxfam ) ਦਾ ਕਹਿਣਾ ਹੈ ਕਿ ਹਰ ਮਿੰਟ ਭੁੱਖ ਨਾਲ 11 ਲੋਕਾਂ ਦੀ ਮੌਤ ਹੋ ਜਾਂਦੀ ਹੈ।

ਦੱਸ ਦਈਏ ਕਿ ਦੁਨੀਆ ਭਰ ਵਿੱਚ ਅਕਾਲ ਵਰਗੇ ਗੰਭੀਰ ਹਾਲਤਾਂ ਦਾ ਸਾਹਮਣਾ ਕਰਨ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 6 ਗੁਣਾ ਵੱਧ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਭੁੱਖ ਨਾਲ ਜੂਝਣ ਵਾਲਿਆਂ ਦੇ ਅੰਕੜੇ ‘ਚ 2 ਕਰੋੜ ਦਾ ਵਾਧਾ ਹੋਇਆ ਹੈ। ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਅਤੇ ਜਲਵਾਯੂ ਤਬਦੀਲੀ ਵਰਗੀਆਂ ਸਾਰੀਆਂ ਪਰੇਸ਼ਾਨੀਆਂ ਨੇ ਭੁੱਖ ਨਾਲ ਜੂਝ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾਇਆ ਹੈ।

ਆਕਸਫੈਮ ਨੇ ‘ਦ ਹੰਗਰ ਵਾਇਰਸ ਮਲਟੀਪਲਾਈਜ਼’ ਨਾਮ ਦੀ ਇੱਕ ਰਿਪੋਰਟ ਵਿੱਚ ਕਿਹਾ ਕਿ ਅਕਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਕੋਰੋਨਾ ਕਾਰਨ ਮਰਨ ਵਾਲਿਆਂ ਤੋਂ ਵੀ ਜ਼ਿਆਦਾ ਹੈ, ਹਰ ਮਿੰਟ ਲਗਭਗ 11 ਲੋਕ ਭੁੱਖ ਕਾਰਨ ਦਮ ਤੋੜ ਦਿੰਦੇ ਹਨ। ਆਕਸਫੈਮ ਅਮਰੀਕਾ ਦੇ ਪ੍ਰਧਾਨ ਅਤੇ ਸੀਈਓ ਏਬੀ ਮੈਕਸਮੈਨ ਨੇ ਕਿਹਾ, ਇਹ ਅੰਕੜੇ ਹੈਰਾਨ ਕਰਨ ਵਾਲੇ ਹਨ।

Share this Article
Leave a comment