14 ਸਾਲ ਤੋਂ ਲਾਪਤਾ ਨੌਜਵਾਨ ਦੀ ਭਾਲ ਲਈ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

TeamGlobalPunjab
2 Min Read

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸ਼ਹਿਰ ਬਰਨਬੀ ਦਾ ਰਹਿਣ ਵਾਲਾ 24 ਸਾਲਾ ਨੌਜਵਾਨ ਆਸਿਮ ਚੌਧਰੀ 2007 ਤੋਂ ਲਾਪਤਾ ਹੈ, ਪਰ 14 ਸਾਲ ਬਾਅਦ ਹੁਣ ਤੱਕ ਉਸ ਦਾ ਕੁਝ ਪਤਾ ਨਹੀਂ ਲਗ ਸਕਿਆ। ਬਰਨਬੀ ਦੀ ਆਰਸੀਐਮਪੀ ਨੇ ਆਸਿਮ ਚੌਧਰੀ ਦੀ ਭਾਲ ਲਈ ਹੁਣ ਲੋਕਾਂ ਤੋਂ ਮਦਦ ਮੰਗੀ ਹੈ।

ਪੁਲਿਸ ਨੇ ਦੱਸਿਆ ਕਿ 24 ਸਾਲਾ ਆਸਿਮ ਚੌਧਰੀ 21 ਜੁਲਾਈ 2007 ਨੂੰ ਲਾਪਤਾ ਹੋਇਆ ਸੀ। ਲਾਪਤਾ ਹੋਣ ‘ਤੇ ਆਸਿਮ ਦੇ ਪਰਿਵਾਰ ਨੇ ਦੱਸਿਆ ਸੀ ਕਿ ਉਹ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਪੜ੍ਹਾਈ ਕਰਨ  ਲਈ ਸਿਮਨ ਫਰੇਜ਼ਰ ਯੂਨੀਵਰਸਿਟੀ ਦੀ ਲਾਇਬਰੇਰੀ ਜਾ ਰਿਹਾ ਹੈ।

ਉਹ ਹਰ ਰੋਜ਼ 135 ਨੰਬਰ ਬੱਸ ਰਾਹੀਂ ਸਿਮਨ ਫਰੇਜ਼ਰ ਯੂਨੀਵਰਸਿਟੀ ਜਾਂਦਾ ਸੀ। 20 ਜੁਲਾਈ 2007 ਦੀ ਸ਼ਾਮ ਉਹ ਆਖਰੀ ਵਾਰ ਪ੍ਰੋਡਕਸ਼ਨ ਵੇਅ ਐਂਡ ਲਫੀਡ ਹਾਈਵੇਅ ਖੇਤਰ ’ਚ ਦਿਖਾਈ ਦਿੱਤਾ ਸੀ। ਉਸ ਤੋਂ ਬਾਅਦ ਹੁਣ ਤੱਕ ਉਸ ਦਾ ਕੁਝ ਪਤਾ ਨਹੀਂ ਲੱਗਿਆ।

ਬਰਨਬੀ ਆਰਸੀਐਮਪੀ ਲਗਾਤਾਰ ਉਸ ਦੀ ਭਾਲ ਕਰਦੀ ਆ ਰਹੀ ਹੈ, ਪਰ ਅਜੇ ਤੱਕ ਉਸ ਬਾਰੇ ਕੋਈ ਸੁਰਾਗ ਹੱਥ ਨਹੀਂ ਲੱਗਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਆਸਿਮ ਚੌਧਰੀ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਫੋਨ ਨੰਬਰ 604-646-9999 ’ਤੇ ਸੰਪਰਕ ਕਰ ਸਕਦਾ ਹੈ।

Share this Article
Leave a comment