Home / ਸੰਸਾਰ / ਦੁਬਈ ਦੇ ਰਾਜੇ ਦੀ ਪਤਨੀ ਬੱਚਿਆਂ ਸਮੇਤ 271 ਕਰੋੜ ਰੁਪਏ ਲੈ ਕੇ ਫਰਾਰ
Dubai princess flees UAE with Rs 271 crore

ਦੁਬਈ ਦੇ ਰਾਜੇ ਦੀ ਪਤਨੀ ਬੱਚਿਆਂ ਸਮੇਤ 271 ਕਰੋੜ ਰੁਪਏ ਲੈ ਕੇ ਫਰਾਰ

ਦੁਬਈ: ਯੂਏਈ ਦੇ ਅਰਬਪਤੀ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਦੀ ਛੇਵੀਂ ਪਤਨੀ ਸ਼ਹਿਜ਼ਾਦੀ ਹਿਆ ਬਿੰਤ ਅਲ ਹੁਸੈਨ ਨੇ ਕਥਿਤ ਤੌਰ ‘ਤੇ ਦੁਬਈ ਛੱਡ ਦਿੱਤਾ ਹੈ। ਉਹ ਆਪਣੇ ਨਾਲ ਦੋਵਾਂ ਬੱਚਿਆਂ ਤੇ 271 ਕਰੋੜ ਰੁਪਏ (3.1 ਕਰੋੜ ਪਾਉਂਡ) ਸਮੇਤ ਫਰਾਰ ਹੋ ਗਈ ਹੈ। Dubai princess flees UAE with Rs 271 crore ਮੀਡੀਆ ਦੀ ਰਿਪੋਰਟ ਦੇ ਮੁਤਾਬਕ ਹਿਆ ਹਾਲੇ ਲੰਦਨ ਵਿੱਚ ਹਨ ਕਿਹਾ ਜਾ ਰਿਹਾ ਹੈ ਕਿ ਦੁਬਈ ਤੋਂ ਨਿਕਲਣ ‘ਚ ਉਨ੍ਹਾਂ ਦੀ ਸਹਾਇਤਾ ਜਰਮਨ ਦੇ ਡਿਪਲੋਮੈਟ ਨੇ ਕੀਤੀ ਸੀ। ਜਰਮਨੀ ਜਾਣ ਤੋਂ ਬਾਅਦ ਉਨ੍ਹਾਂ ਨੇ ਉੱਥੇ ਸਿਆਸੀ ਸ਼ਰਨ ਦੀ ਮੰਗ ਕੀਤੀ ਸੀ ਤੇ ਇਸ ਦੇ ਨਾਲ ਹੀ ਉੱਥੋਂ ਹੀ ਉਸਨੇ ਆਪਣੇ ਪਤੀ ਮਖਤੂਮ ਤੋਂ ਤਲਾਕ ਮੰਗਿਆ । ਹਿਆ ਜਾਰਡਨ ਦੇ ਕਿੰਗ ਅਬਦੁੱਲਾ ਦੀ ਧੀ ਹੈ ਆਕਸਫੋਰਡ ਤੋਂ ਪੜ੍ਹੀ ਹਿਆ 20 ਮਈ ਤੋਂ ਬਾਅਦ ਨਾ ਤਾਂ ਸੋਸ਼ਲ ਮੀਡੀਆ ਤੇ ਨਾ ਹੀ ਜਨਤਕ ਤੌਰ ‘ਤੇ ਕਿਤੇ ਦੇਖੀ ਗਈ। Dubai princess flees UAE with Rs 271 crore ਇਸ ਤੋਂ ਪਹਿਲਾਂ ਮਖਤੂਮ ਦੀ ਧੀ ਰਾਜਕੁਮਾਰੀ ਲਤੀਫਾ ਨੇ ਵੀ ਦੇਸ਼ ਛੱਡ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਭਾਰਤੀ ਤਟ ਤੋਂ ਦੂਰ ਸਮੁੰਦਰ ‘ਚ ਇੱਕ ਕਸ਼ਤੀ ਤੋਂ ਫੜ ਲਿਆ ਗਿਆ ਸੀ ਤੇ ਉਹ ਉਸ ਤੋਂ ਬਾਅਦ ਕਦੇ ਨਜ਼ਰ ਨਹੀਂ ਆਈ। ਕਿਹਾ ਜਾ ਰਿਹਾ ਹੈ ਕਿ ਉਹ ਯੂਏਈ ਵਿੱਚ ਹੀ ਹੈ ਅਤੇ ਉਸ ਨੂੰ ਨਜ਼ਰਬੰਦ ਰੱਖਿਆ ਗਿਆ ਹੈ। ਲਤੀਫਾ ਨੇ ਦੋਸ਼ ਲਾਇਆ ਸੀ ਕਿ ਉਹ ਪਿਤਾ ਦੇ ਜ਼ੁਲਮਾਂ ਦੇ ਕਾਰਨ ਦੇਸ਼ ਤੋਂ ਫਰਾਰ ਹੋਣ ਲਈ ਮਜਬੂਰ ਹੋਈ ਸੀ।

Check Also

ਬਰੈਂਪਟਨ: ਮਹਿਲਾ ਕੋਲੋਂ BMW ਕਾਰ ਖੋਹਣ ਦੇ ਮਾਮਲੇ ‘ਚ 19 ਸਾਲਾ ਪੰਜਾਬੀ ਨੌਜਵਾਨ ਗ੍ਰਿਫਤਾਰ

ਬਰੈਂਪਟਨ: ਉਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਮਹਿਲਾ ਤੋਂ BMW ਕਾਰ ਖੋਹਣ ਦੇ ਮਾਮਲੇ ਵਿੱਚ …

Leave a Reply

Your email address will not be published. Required fields are marked *