100 ਸਾਲਾ ਕੱਛੂਕੁਮੇ ਨੇ ਆਪਣੀ ਪ੍ਰਜਾਤੀ ਬਚਾਉਣ ਲਈ ਪਾਇਆ ਅਹਿਮ ਯੋਗਦਾਨ, ਬਣਿਆ 800 ਬੱਚਿਆ ਦਾ ਪਿਤਾ

TeamGlobalPunjab
2 Min Read

ਕੈਲੀਫੋਰਨੀਆ : 100 ਸਾਲਾ ਡਿਏਗੋ ਨਾਮੀ ਕੱਛੂਕੁਮਾ ਨੇ 800 ਬੱਚਿਆਂ ਨੂੰ ਜਨਮ ਦਿੱਤਾ ਹੈ। ਡਿਏਗੋ ਕੱਛੂਕੁਮਾ ਦਾ ਭਾਰ 80 ਕਿਲੋ ਹੈ। ਇਸ ਕੱਛੂਕੁਮਾ ਨੇ ਖਤਮ ਹੋਣ ਦੀ ਕਗਾਰ ‘ਤੇ ਪਹੁੰਚ ਚੁੱਕੀ ਆਪਣੀ ਪ੍ਰਜਾਤੀ ਨੂੰ ਬਚਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਡਿਏਗੋ ਨਾਮੀ ਕੱਛੂ ਚੇਲੋਨੋਇਡਿਸ ਹੁਡੇਨਸਿਸ ਪ੍ਰਜਾਤੀ ‘ਚੋਂ ਹੈ। ਡਿਏਗੋ ਨਾਮੀ ਕੱਛੂ ਦੀ ਉਮਰ 100 ਸਾਲ ਹੈ ਤੇ ਇਸ ਨੇ ਕੁਲ 800 ਕੱਛੂਆਂ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਡਿਏਗੋ 800 ਬੱਚਿਆਂ ਦਾ ਪਿਤਾ ਬਣ ਗਿਆ ਹੈ।

ਲਗਭਗ 50 ਸਾਲ ਪਹਿਲਾਂ ਸਿਰਫ 2 ਮੇਲ ਕੱਛੂ ਤੇ 12 ਫੀਮੇਲ ਕੱਛੂ ਹੀ ਬੱਚੇ ਸਨ। ਇਹ ਕੱਛੂ ਗਾਲਾਪੋਗਾਸ ਟਾਪੂ (ਆਈਲੈਂਡ) ‘ਤੇ ਰਹਿੰਦਾ ਸੀ। ਗਾਲਾਪੋਗਾਸ ਟਾਪੂ (ਆਈਲੈਂਡ) ਕਾਫੀ ਵੱਡਾ ਸੀ ਜਿਸ ਕਾਰਨ ਇਨ੍ਹਾਂ ਕੱਛੂਆਂ ਦੀ ਆਬਾਦੀ ਵਧਣ ‘ਚ ਪਰੇਸ਼ਾਨੀ ਆ ਰਹੀ ਸੀ।

1965 ‘ਚ ਡਿਏਗੋ ਨਾਮੀ ਕੱਛੂ ਤੇ 14 ਹੋਰ ਕੱਛੂਆਂ ਨੂੰ ਗਾਲਾਪੋਗਾਸ ਟਾਪੂ (ਆਈਲੈਂਡ) ਤੋਂ ਇੱਕ ਬੰਧਕ ਪ੍ਰਜਨਨ ਪ੍ਰੋਗਰਾਮ ਅਧੀਨ ਦੱਖਣੀ ਕੈਲੀਫੋਰਨੀਆ ਦੇ ਸਾਂਤਾ ਕਰੂਜ਼ ਟਾਪੂ (ਆਈਲੈਂਡ) ਦੇ ਚਿੜੀਆਘਰ ‘ਚ ਲਿਆਂਦਾ ਗਿਆ ਸੀ। ਜਿੱਥੇ ਸਭ ਤੋਂ ਪਹਿਲਾਂ ਡਿਏਗੋ ਨਾਮੀ ਕੱਛੂ ਨੂੰ 12 ਫੀਮੇਲ ਕੱਛੂਆਂ ਨਾਲ ਰੱਖਿਆ ਗਿਆ ਸੀ।

- Advertisement -

ਸਾਂਤਾ ਕਰੂਜ਼ ਟਾਪੂ (ਆਈਲੈਂਡ) ਦੇ ਰੇਂਜਰ ਦਾ ਕਹਿਣਾ ਹੈ ਕਿ ਇਸ ਦੌਰਾਨ ਕੱਛੂਆਂ ਦੀ ਆਬਾਦੀ 2000 ਵਧੀ ਹੈ। ਜਿਸ ‘ਚੋਂ 800 ਕੱਛੂਆਂ ਦਾ ਪਿਤਾ ਡਿਏਗੋ ਨਾਮੀ ਕੱਛੂ ਹੈ। ਡਿਏਗੋ ਨਾਮੀ ਕੱਛੂ ਨੇ ਆਪਣੀ ਖਤਮ ਹੋਣ ਜਾ ਰਹੀ ਪ੍ਰਜਾਤੀ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ।

ਡਿਏਗੋ ਨਾਮੀ ਕੱਛੂ ਨੂੰ ਲਗਭਗ 5 ਦਹਾਕਿਆਂ ਤੋਂ ਆਪਣੀ ਪ੍ਰਜਾਤੀ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਇਸ ਸਾਲ ਮਾਰਚ ‘ਚ ਡਿਏਗੋ ਨਾਮੀ ਕੱਛੂ ਨੂੰ ਰਿਟਾਇਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਡਿਏਗੋ ਨੂੰ ਉਸ ਦੇ ਘਰ ਗਾਲਾਪੋਗਾਸ ਟਾਪੂ (ਆਈਲੈਂਡ) ਭੇਜ ਦਿੱਤਾ ਜਾਵੇਗਾ ਜੋ ਕਿ ਪ੍ਰਸਾਂਤ ਮਹਾਂਸਾਗਰ ‘ਚ ਸਥਿਤ ਹੈ।

Share this Article
Leave a comment