ਦੰਦਾ ਦੇ ਦਰਦ ਤੋਂ ਇਸ ਤਰ੍ਹਾਂ ਪਾ ਸਕਦੇ ਹੋ ਛੁਟਕਾਰਾ

Rajneet Kaur
2 Min Read

ਨਿਊਜ਼ ਡੈਸਕ: ਜਦੋਂ ਕਿਸੇ ਵਿਅਕਤੀ ਨੂੰ ਦੰਦਾਂ ਵਿੱਚ ਦਰਦ ਹੁੰਦਾ ਹੈ, ਤਾਂ ਇਸਦਾ ਸਿੱਧਾ ਅਸਰ ਉਸਦੇ ਖਾਣ ਪੀਣ ‘ਤੇ ਪੈਂਦਾ ਹੈ।  ਦੰਦਾਂ ਦਾ ਦਰਦ ਕੈਵਿਟੀ ਕਾਰਨ ਵੀ ਹੋ ਸਕਦਾ ਹੈ ਜਾਂ ਫਿਰ ਇਹ ਬੈਕਟੀਰੀਅਲ ਇਨਫੈਕਸ਼ਨ, ਕੈਲਸ਼ੀਅਮ ਦੀ ਕਮੀ ਜਾਂ ਦੰਦਾਂ ਦੀ ਸਹੀ ਤਰ੍ਹਾਂ ਸਫਾਈ ਨਾ ਕਰਨਾ ਵੀ ਜ਼ਿੰਮੇਵਾਰ ਹੋ ਸਕਦਾ ਹੈ।

ਸਿਹਤ ਮਾਹਿਰਾਂ ਅਨੁਸਾਰ ਪਿਆਜ਼ ਦੀ ਵਰਤੋਂ ਨਾਲ ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਪਿਆਜ਼ ਦੀ ਵਰਤੋਂ ਕਿਵੇਂ ਕੀਤੀ ਜਾਵੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਦੰਦਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਪਿਆਜ਼ ਦੀ ਵਰਤੋਂ ਕਿਵੇਂ ਕਰ ਸਕਦੇ ਹੋ।

ਪਿਆਜ਼ ਅਤੇ ਨਿੰਬੂ ਦੀ ਇਕੱਠੇ ਵਰਤੋਂ ਨਾਲ ਦੰਦਾਂ ਦੀਆਂ ਕਈ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਇੱਕ ਕਟੋਰੀ ਵਿੱਚ ਨਮਕ ਅਤੇ ਨਿੰਬੂ ਦੇ ਰਸ ਦਾ ਮਿਸ਼ਰਣ ਤਿਆਰ ਕਰੋ। ਹੁਣ ਤਿਆਰ ਮਿਸ਼ਰਣ ਨੂੰ ਪਿਆਜ਼ ਦੇ ਟੁਕੜਿਆਂ ਨਾਲ ਦੰਦਾਂ ‘ਤੇ ਰਗੜੋ। ਅਜਿਹਾ ਕਰਨ ਨਾਲ ਤੁਸੀਂ ਨਾ ਸਿਰਫ ਕੈਵਿਟੀ ਤੋਂ ਰਾਹਤ ਪਾ ਸਕਦੇ ਹੋ, ਸਗੋਂ ਦੰਦਾਂ ਦੇ ਦਰਦ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

ਅਕਸਰ ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਦੰਦਾਂ ‘ਤੇ ਪਿਆਜ਼ ਦੀ ਵਰਤੋਂ ਕਰਦੇ ਹਨ ਤਾਂ ਬਦਬੂ ਵਰਗੀ ਸਮੱਸਿਆ ਹੋ ਸਕਦੀ ਹੈ। ਪਰ  ਦੱਸ ਦੇਈਏ ਕਿ ਜੇਕਰ ਪਿਆਜ਼ ਨੂੰ ਨਮਕ ਦੇ ਨਾਲ ਵਰਤਿਆ ਜਾਵੇ ਤਾਂ ਇਹ ਨਾ ਸਿਰਫ਼ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਸਕਦਾ ਹੈ ਸਗੋਂ ਦੰਦਾਂ ਦੇ ਦਰਦ ਤੋਂ ਵੀ ਰਾਹਤ ਦਿਵਾ ਸਕਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment