ਭਰਮੌਰ-ਪਠਾਨਕੋਟ ਹਾਈਵੇਅ ‘ਤੇ ਫੌਜ ਦਾ ਟਰੱਕ ਪਲਟਿਆ, 1 ਨੌਜਵਾਨ ਦੀ ਮੌਤ

Prabhjot Kaur
2 Min Read

ਚੰਬਾ: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ‘ਚ ਭਰਮੌਰ-ਪਠਾਨਕੋਟ ਹਾਈਵੇਅ ‘ਤੇ ਸ਼ੁੱਕਰਵਾਰ ਨੂੰ ਫੌਜ ਦਾ ਇੱਕ ਟਰੱਕ ਪਲਟ ਗਿਆ। ਇਸ ਹਾਦਸੇ ਦੀ ਲਪੇਟ ‘ਚ ਸੜਕ ‘ਤੇ ਜਾ ਰਹੇ ਦੋ ਨੌਜਵਾਨ ਆ ਗਏ। ਇਹਨ੍ਹਾਂ ‘ਚੋਂ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।

ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਦੀ ਭੀੜ ਨੇ ਫੌਜ ਦੇ ਟਰੱਕ ਨੂੰ ਘੇਰ ਲਿਆ ਅਤੇ ਹਾਈਵੇਅ ਜਾਮ ਕਰ ਦਿੱਤਾ। ਇਸ ਕਾਰਨ ਸੜਕ ’ਤੇ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਹਾਦਸਾ ਸਵੇਰੇ 8:50 ਵਜੇ ਵਾਪਰਿਆ ਅਤੇ 11:20 ਵਜੇ ਤੱਕ ਜਾਮ ਲੱਗਿਆ ਰਿਹਾ। ਲਗਭਗ ਢਾਈ ਘੰਟੇ ਤੱਕ ਹਾਈਵੇਅ ’ਤੇ ਚੱਕਾ ਜਾਮ ਰਿਹਾ। ਮੌਕੇ ’ਤੇ ਪੁੱਜੀ ਪੁਲੀਸ ਟੀਮ ਨੇ ਕਾਫੀ ਮੁਸ਼ੱਕਤ ਮਗਰੋਂ ਆਵਾਜਾਈ ਬਹਾਲ ਕਰਵਾਈ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਉਲਟ ਦਿਸ਼ਾ ਤੋਂ ਆ ਰਹੇ ਫੌਜ ਦੇ ਟਰੱਕ ਨੇ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਜਦਕਿ ਹੁਣ ਫੌਜ ਦੇ ਜਵਾਨ ਬਰੇਕ ਫੇਲ ਹੋਣ ਦਾ ਡਰਾਮਾ ਕਰ ਰਹੇ ਹਨ।

ਮ੍ਰਿਤਕ ਪਰਿਵਾਰਾਂ ਦੇ ਰਿਸ਼ਤੇਦਾਰਾਂ ਨੇ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਪਛਾਣ 21 ਸਾਲਾ ਅਭੈ ਕੁਮਾਰ ਡਲਹੌਜ਼ੀ ਵਜੋਂ ਹੋਈ ਹੈ ਤੇ ਹਾਦਸੇ ਵਿੱਚ 19 ਸਾਲਾ ਨਵੀਨ ਕੁਮਾਰ ਜ਼ਖ਼ਮੀ ਹੋ ਗਿਆ। ਉਥੇ ਹੀ ਦੂਜੇ ਪਾਸੇ ਡੀਐਸਪੀ ਹੇਮੰਤ ਠਾਕੁਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment