ਸਮਰਹਿੱਲ ਦੇ ਸ਼ਿਵ ਬਾਵੜੀ ਮੰਦਿਰ ‘ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ‘ਚ ਇਕ ਹੋਰ ਮਿਲੀ ਲਾਸ਼

Rajneet Kaur
2 Min Read

ਸ਼ਿਮਲਾ: ਰਾਜਧਾਨੀ ਦੇ ਸਮਰਹਿੱਲ ਦੇ ਸ਼ਿਵ ਬਾਵੜੀ ਮੰਦਿਰ ‘ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀਆਂ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਲਾਸ਼ਾਂ ਨੂੰ ਲੱਭਣ ਦੀ ਮੁਹਿੰਮ ਦੇ ਪੰਜਵੇਂ ਦਿਨ ਸ਼ੁੱਕਰਵਾਰ ਨੂੰ ਇਕ ਹੋਰ ਲਾਸ਼ ਮਿਲੀ ਹੈ। ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 15 ਤੱਕ ਪਹੁੰਚ ਗਈ ਹੈ। NDRF, SDRF ਅਤੇ ਪੁਲਿਸ ਕਰਮਚਾਰੀ ਲਾਸ਼ ਨੂੰ ਮਲਬੇ ‘ਚੋਂ ਬਾਹਰ ਕੱਢ ਰਹੇ ਹਨ।

 ਯੂਨੀਵਰਸਿਟੀ ਦੇ ਸੀਨੀਅਰ ਪ੍ਰੋਫੈਸਰ ਅਤੇ ਯੂਆਈਟੀ ਦੇ ਸਾਬਕਾ ਡਾਇਰੈਕਟਰ ਪ੍ਰੋ. ਪੀ.ਐਲ.ਸ਼ਰਮਾ ਦੀ ਲਾਸ਼ ਬਰਾਮਦ ਹੋਈ ਹੈ। ਐੱਨ.ਡੀ.ਆਰ.ਐੱਫ. ਅਤੇ ਐੱਸ.ਡੀ.ਆਰ.ਐੱਫ. ਅਤੇ ਪੁਲਿਸ ਕਰਮਚਾਰੀਆਂ ਨੇ ਇਹ ਲਾਸ਼ ਮੰਦਿਰ ਤੋਂ ਕਰੀਬ 500 ਮੀਟਰ ਦੂਰ ਇਕ ਡਰੇਨ ‘ਚ ਮਿੱਟੀ ਦੇ ਹੇਠਾਂ ਤੋਂ ਮਿਲੀ ਹੈ। ਉਸ ਦੀ ਪਤਨੀ ਦੀ ਲਾਸ਼ ਪਹਿਲਾਂ ਹੀ ਮਿਲ ਚੁੱਕੀ ਹੈ ਅਤੇ ਪੁੱਤਰ ਅਜੇ ਲਾਪਤਾ ਹੈ। ਉਨ੍ਹਾਂ ਦੇ ਜੀਜਾ ਸੁਭਾਸ਼ ਨੇ ਉਨ੍ਹਾਂ ਦੇ ਹੱਥ ਵਿੱਚ ਪਾਈ ਮੁੰਦਰੀ ਤੋਂ ਲਾਸ਼ ਦੀ ਪਹਿਚਾਣ ਕੀਤੀ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਆਈਜੀਐਮਸੀ ਭੇਜ ਦਿੱਤਾ ਗਿਆ ਹੈ।

ਪੁਲਿਸ ਸੁਪਰਡੈਂਟ ਸੰਜੇ ਗਾਂਧੀ ਨੇ ਮੌਕੇ ‘ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੂਚਨਾ ਅਨੁਸਾਰ 21 ਸਥਾਨਿਕ ਲੋਕ ਲਾਪਤਾ ਹਨ।NDRF ਦੇ ਇੰਸਪੈਕਟਰ ਨਫੀਸ ਖਾਨ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਰੋਜ਼ਾਨਾ ਸਵੇਰੇ 6.30 ਵਜੇ ਤੋਂ ਸ਼ੁਰੂ ਹੁੰਦੀ ਹੈ, ਇਹ ਮੁਹਿੰਮ ਰਾਤ 9 ਵਜੇ ਤੱਕ ਚਲਾਈ ਜਾਂਦੀ ਹੈ। ਪੁਲਿਸ ਡਾਇਰੈਕਟਰ ਜਨਰਲ ਸੰਜੇ ਕੁੰਡੂ ਨੇ ਵੀ ਮੌਕੇ ਦਾ ਮੁਆਇਨਾ ਕੀਤਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment