ਸੁਰੇਂਦਰ ਬਣੇ ਸ਼ਿਮਲਾ ਨਗਰ ਨਿਗਮ ਦੇ ਮੇਅਰ, ਉਮਾ ਡਿਪਟੀ ਮੇਅਰ

Prabhjot Kaur
1 Min Read

ਸ਼ਿਮਲਾ: ਨਗਰ ਨਿਗਮ ਸ਼ਿਮਲਾ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੇ ਸੋਮਵਾਰ ਨੂੰ ਅਹੁਦੇ ਦੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਵਿੱਚ ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ, ਸਿੱਖਿਆ ਮੰਤਰੀ ਰੋਹਿਤ ਠਾਕੁਰ, ਪੰਚਾਇਤੀ ਰਾਜ ਮੰਤਰੀ ਅਨਿਰੁਧ ਸਿੰਘ, ਸ਼ਿਮਲਾ ਸ਼ਹਿਰੀ ਵਿਧਾਇਕ ਹਰੀਸ਼ ਜਨਾਰਥਾ, ਬੜ੍ਹਸਰ ਦੇ ਵਿਧਾਇਕ ਇੰਦਰਦੱਤ ਲਖਨਪਾਲ ਹਾਜ਼ਰ ਸਨ।

ਛੋਟਾ ਸ਼ਿਮਲਾ ਵਾਰਡ ਤੋਂ ਕੌਂਸਲਰ ਸੁਰੇਂਦਰ ਚੌਹਾਨ ਨੂੰ ਸ਼ਿਮਲਾ ਨਗਰ ਨਿਗਮ ਦਾ ਮੇਅਰ ਬਣਾਇਆ ਗਿਆ ਹੈ। ਸੁਰੇਂਦਰ ਚੌਹਾਨ ਸ਼ਿਮਲਾ ਦੇ ਮੇਅਰ ਵਜੋਂ ਬਗੈਰ ਮੁਕਾਬਲਾ ਚੁਣੇ ਗਏ। ਡਿਪਟੀ ਮੇਅਰ ਦਾ ਅਹੁਦਾ ਮਹਿਲਾ ਨੂੰ ਮਿਲਿਆ ਹੈ। ਟੂਟੀਕੰਡੀ ਵਾਰਡ ਤੋਂ ਕੌਂਸਲਰ ਉਮਾ ਕੌਸ਼ਲ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। ਉਮਾ ਕੌਸ਼ਲ ਵੀ ਬਗੈਰ ਮੁਕਾਬਲਾ ਡਿਪਟੀ ਮੇਅਰ ਚੁਣੀ ਗਈ।

ਸ਼ਿਵਮ ਪ੍ਰਤਾਪ ਸਿੰਘ ਨੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਚੁਕਾਈ। ਦੱਸ ਦਈਏ ਕਿ ਸ਼ਿਮਲਾ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ 24 ਵਾਰਡਾਂ ਵਿੱਚ ਪੂਰਨ ਬਹੁਮਤ ਹਾਸਲ ਕਰਕੇ ਜਿੱਤ ਦਾ ਝੰਡਾ ਲਹਿਰਾਇਆ ਹੈ। ਭਾਜਪਾ ਨੇ 9 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment