ਹੋਰ ਖਾਓ ਸੈਂਡਵਿਚ ! ਅਗਲਿਆਂ ਨੇ ਸੰਸਦ ਚੋਂ ਬਾਹਰ ਕੱਢ ਤਾ !

Prabhjot Kaur
3 Min Read
ਸਲੋਵੇਨੀਆ : ਸੰਸਦ ‘ਚ ਵਿਧਾਇਕਾਂ ਦੇ ਅਸਤੀਫੇ ਅਤੇ ਮੁੜ ਵਾਪਸੀ ਤਾਂ ਅਕਸਰ ਚਲਦੀ ਹੀ ਰਹਿੰਦੀ ਹੈ। ਪਰ ਕਿਸੇ ਵੀ ਵਿਧਾਇਕ ਦੇ ਅਸਤੀਫਾ ਦੇਣ ਪਿੱਛੇ ਕੋਈ ਕਾਰਨ ਹੁੰਦਾ ਹੈ, ਜਿਸ ਕਰਕੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਹੈ। ਪਰ ਅੱਜ ਜੋ ਅਸਤੀਫਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਦਾ ਕਾਰਨ ਜਾਣ ਕੇ ਤੁਸੀਂ ਸਾਰੇ ਹੀ ਹੈਰਾਨ ਰਹਿ ਜਾਓਗੇ ”ਕਿਉਂਕਿ ਗੱਲ ਹੀ ਕੁਝ ਅਜਿਹੀ ਹੈ ਯੂਰਪ ਦੇ ਇੱਕ ਦੇਸ਼ ਸਲੋਵੇਨੀਆ ਜਿੱਥੇ ਇੱਕ ਵਿਧਾਇਕ ਨੂੰ ਸੈਂਡਵਿਚ ਖਾਣਾ ਇੰਨਾਂ ਮਹਿੰਗਾ ਪੈ ਗਿਆ ਕਿ ਉਸ ਨੂੰ ਆਪਣੇ ਅਹੁਦੇ ਤੋਂ ਹੀ ਅਸਤੀਫਾ ਦੇਣਾ ਪਿਆ। ਪਰ ਜਾਣਕਾਰੀ ਮੁਤਾਬਕ ਉਹ ਸੈਂਡਵਿਚ ਉਸ ਨੇ ਚੋਰੀ ਕੀਤਾ ਸੀ। ਸੰਸਦ ‘ਚ ਇਸ ਦਾ ਵਿਰੋਧ ਹੋਣ ਮਗਰੋਂ ਉਸ ਵਿਧਾਇਕ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ।

ਦੱਸ ਦਈਏ ਕਿ ਸਲੋਵੇਨੀਆਂ ਦੀ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਦਾਰਜੀ ਕ੍ਰੇਜਿਸਿਚ ਸੰਸਦ ‘ਚ ਕਿਸੇ ਵਿਸ਼ੇ ‘ਤੇ ਹੋ ਰਹੀ ਚਰਚਾ ‘ਚ ਸ਼ਾਮਲ ਹੋਏ ਸਨ। ਜਿੱਥੇ  ਉਨ੍ਹਾਂ ਨੇ ਆਪ ਖੁਦ ਹੀ ਆਪਣੇ ਮੂੰਹੋਂ ਸੈਂਡਵਿਚ ਚੋਰੀ ਕਰਨ ਦੀ ਘਟਨਾ ਨੂੰ ਦੱਸਿਆ। ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਉਸ ਨੇ ਸੁਪਰ ਮਾਰਕਿਟ ‘ਚੋਂ ਉਸ ਨੇ ਇੱਕ ਸੈਂਡਵਿਚ ਚੋਰੀ ਕੀਤਾ ਅਤੇ ਇਸ ਹਰਕਤ ਵੱਲ ਸੁਪਰਮਾਰਕੀਟ ਦੇ ਕਿਸੇ ਵੀ ਕਰਚਾਰੀ ਨੇ ਕੋਈ ਧਿਆਨ ਨਹੀਂ ਦਿੱਤਾ। ਇੱਥੇ ਹੀ ਬੱਸ ਨਹੀਂ ਉਸ ਨੇ ਕਿਹਾ ਕਿ ਉਹ ਕਿੰਨਾਂ ਸਮਾਂ ਇਤਜਾਰ ਕਰਨ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਹੀ ਚਲਾ ਆਇਆ ਤਾਂ ਵੀ ਸੁਪਰਮਾਰਕੀਟ ਦੇ ਮੁਲਾਜ਼ਮਾਂ ਨੇ ਕੋਈ ਧਿਆਨ ਨਹੀਂ ਦਿੱਤਾ।

ਸੰਸਦ ਮੈਂਬਰ ਵੱਲੋਂ ਅਜੇ ਆਪਣੀ ਇਹ ਘਟਨਾ ਬਾਰੇ ਦੱਸਿਆ ਹੀ ਜਾ ਰਿਹਾ ਸੀ ਕਿ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਘਟਨਾ ਦੀ ਨਿੰਦਾ ਵੀ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਤੁਰੰਤ ਬਾਅਦ ਦਾਰਜੀ ਨੇ ਆਪਣਾ ਅਸਤੀਫਾ ਸੰਸਦ ਸਪੀਕਰ ਨੂੰ ਸੌਂਪ ਦਿੱਤਾ ਅਤੇ ਕਿਹਾ ਕਿ ਇਹ ਸਿਰਫ ਇੱਕ ਸੋਸ਼ਲ ਪ੍ਰਯੋਗ ਸੀ, ਜਿਸ ਦਾ ਮਕਸਦ ਸਰਵਿਲਾਂਸ ਸਿਸਟਮ ਦੀ ਜਾਂਚ ਕਰਨਾ ਸੀ। ਜਾਣਕਾਰੀ ਮੁਤਾਬਕ ਦਾਰਜੀ ਨੂੰ ਅਜੇ ਸੰਸਦ ਮੈਂਬਰ ਬਣਿਆ 5 ਮਹੀਨੇ ਹੀ ਹੋਏ ਸਨ। ਇਸ ਘਟਨਾ ਤੋ਼ ਬਾਅਦ ਕਈਆਂ ਨੇ ਦਾਰਜੀ ਦੀ ਇਸ ਇਮਾਨਦਾਰੀ ਭਰੀ ਘਟਨਾ ਦੀ ਪ੍ਰਸ਼ੰਸ਼ਾ ਕੀਤੀ ਉੱਥੇ ਕਈਆਂ ਨੇ ਇਸ ਦੀ ਨਿੰਦਾ ਵੀ ਕੀਤੀ। ਹਾਲਾਂਕਿ ਇਸ ਬਾਰੇ ਦਾਰਜੀ ਨੇ ਆਪਣੀ ਸਫਾਈ ਵੀ ਦਿੱਤੀ ਕਿ ਜੇਕਰ ਸਮੇਂ ‘ਚ ਮੁੜ ਤੋਂ ਵਾਪਸ ਜਾਣ ਦੀ ਕੋਈ ਤਕਨੀਕ ਹੁੰਦੀ ਤਾਂ ਉਹ ਅਜਿਹੀ ਘਟਨਾ ਨੂੰ ਅੰਜ਼ਾਮ ਨਾ ਦਿੰਦੇ।

 

- Advertisement -

 

Share this Article
Leave a comment