ਦੁਨੀਆ ਭਰ ‘ਚ WhatsApp, Facebook ਸਣੇ Instagram ਡਾਊਨ

TeamGlobalPunjab
2 Min Read

ਨਿਊਜ਼ ਡੈਸਕ: ਦੁਨੀਆਂ ਭਰ ‘ਚ WhatsApp, Facebook ਸਣੇ Instagram ਮੈਸਿਜਿੰਗ ਐਪ ਡਾਊਨ ਹੋ ਗਈਆਂ ਹਨ। ਜਿਸ ਤੋਂ ਬਾਅਦ ਟਵਿੱਟਰ ‘ਤੇ ਲੋਕਾਂ ਵਲੋਂ ਸ਼ਿਕਾਇਤਾਂ ਦਾ ਹੜ੍ਹ ਆ ਗਿਆ।

WhatsApp ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ ਸਾਡੀ ਟੀਮ ਇਸ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਲਦ ਹੀ ਅਪਡੇਟ ਨਾਲ ਵਾਪਸ ਆਵਾਂਗੇ।

ਉਥੇ ਹੀ Facebook ਨੇ ਵੀ ਟਵੀਟ ਕਰ ਕਿਹਾ ਕਿ, ਅਸੀਂ ਜਾਣਦੇ ਹਾਂ ਕਿ ਕੁਝ ਲੋਕਾਂ ਨੂੰ ਸਾਡੀ ਐਪਸ ਐਕਸੈਸ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਅਸੀਂ ਸਮੱਸਿਆ ਨੂੰ ਜਲਦ ਤੋਂ ਜਲਦ ਦੂਰ ਕਰਨ ਲਈ ਕੰਮ ਕਰ ਰਹੇ ਹਾਂ, ਅਤੇ ਅਸੀਂ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ।

WhatsApp, Facebook ਸਣੇ Instagram ਦੀਆਂ ਸੇਵਾਵਾਂ ਠੱਪ ਹੋਣ ਤੋਂ ਬਾਅਦ ਕੁਝ ਸਕਿੰਟਾਂ ‘ਚ ਹੀ ਟਵਿੱਟਰ ਤੇ #facebookdown, #whatsappdown  ਤੇ #instagramdown ਹੈਸ਼ਟੈਗ ਟ੍ਰੈਂਡ ਕਰਨ ਲੱਗੇ।

ਸੇਵਾਵਾਂ ਡਾਊਨ ਹੁੰਦੇ ਹੀ ਟਵੀਟਰ ‘ਤੇ ਆਇਆ memes ਦਾ ਹੜ੍ਹ

TAGGED:
Share this Article
Leave a comment