ਹਾਂਗਕਾਂਗ- ਦਸਤਾਰ ਸਜਾਉਣਾ ਸਿੱਖ ਧਰਮ ਦਾ ਇਕ ਅਹਿਮ ਹਿੱਸਾ ਹੈ ਤੇ ਹਾਂਗਕਾਂਗ ‘ਚ ਪੈਦਾ ਹੋਏ ਸੁਖਦੀਪ ਸਿੰਘ ਦਸਤਾਰ ਪਹਿਨਣਾ ਮਾਣ ਦੀ ਗੱਲ ਸਮਝਦੇ ਹਨ ਤੇ ਇਸੇ ਵਜ੍ਹਾ ਕਾਰਨ ਸੁਖਦੀਪ ਨੇ ਹਾਂਗਕਾਂਗ ‘ਚ ਪਹਿਲਾ ਦਸਤਾਰਧਾਰੀ ਡਾਕਟਰ ਬਣਨ ਦੀ ਠਾਣ ਲਈ।
ਚੀਨੀ ਯੂਨੀਵਰਸਿਟੀ ‘ਚ ਆਖ਼ਰੀ ਸਾਲ ਦੇ ਮੈਡੀਕਲ ਵਿਦਿਆਰਥੀ 23 ਸਾਲਾ ਸੁਖਦੀਪ ਸਿੰਘ ਨੇ ਹਾਂਗਕਾਂਗ ‘ਚ ਪਹਿਲਾ ਦਸਤਾਰਧਾਰੀ ਡਾਕਟਰ ਬਣ ਕੇ ਇਤਿਹਾਸ ਰਚਣ ਜਾ ਰਹੇ ਹਨ। ਸੁਖਦੀਪ ਸਿੰਘ ਨੇ ਦੁਨੀਆ ਭਰ ਵਿਚ ਸਿੱਖ ਧਰਮ ਨੂੰ ਮੰਨਣ ਵਾਲੇ ਹੋਰਨਾਂ ਲੋਕਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ। ਹੋਰਨਾਂ ਦੇਸ਼ਾਂ ਦੀ ਤਰ੍ਹਾਂ ਸ਼ੁਰੂਆਤ ‘ਚ ਸੁਖਦੀਪ ਸਿੰਘ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਖ਼ੁਦ ਨੂੰ ਦ੍ਰਿੜ੍ਹ ਬਣਾਈ ਰੱਖਿਆ ਤੇ ਹੁਣ ਉਹ ਵੱਡਾ ਇਤਿਹਾਸ ਸਿਰਜਣ ਜਾ ਰਹੇ ਹਨ। ਸੁਖਦੀਪ ਸਿੰਘ ਹਾਂਗਕਾਂਗ ਵਿਚ ਵਸਦੇ 12 ਹਜ਼ਾਰ ਸਿੱਖਾਂ ਵਿਚੋਂ ਇਕ ਹਨ ਜਿਸ ਨੂੰ ਇਹ ਮਾਣ ਹਾਸਲ ਹੋਇਆ ਹੈ।
ਇਸ ਤੋਂ ਇਲਾਵਾ ਸੁਖਦੀਪ ਸਿੰਘ ਹਾਂਗਕਾਂਗ ਵਿਚ ਘੱਟ ਗਿਣਤੀ ਜਾਤੀ ਦੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਲਈ ਇਕ ਮਿਸ਼ਨ ‘ਤੇ ਕੰਮ ਵੀ ਕਰ ਰਹੇ ਹਨ। ਇਸ ਦੇ ਲਈ ਉਨ੍ਹਾਂ ਨੇ ਹੋਰ ਨੌਜਵਾਨ ਪੇਸ਼ੇਵਰਾਂ ਦੇ ਨਾਲ ਇਕ ਗ਼ੈਰ ਲਾਭਕਾਰੀ ਸੰਗਠਨ ‘ਪਰਗਨਾ’ ਦੀ ਸਥਾਪਨਾ ਕੀਤੀ ਹੈ। ਇਸ ਸੰਗਠਨ ਦੇ ਜ਼ਰੀਏ ਸੁਖਦੀਪ ਸਿੰਘ ਘੱਟ ਗਿਣਤੀਆਂ ਦੇ ਪ੍ਰਤੀ ਬਹੁਮਤ ਦੇ ਨਜ਼ਰੀਏ ਨੂੰ ਬਦਲਣਾ ਚਾਹੁੰਦੇ ਹਨ ਖ਼ੈਰ ਸੁਖਦੀਪ ਸਿੰਘ ਨੇ ਸਮੁੱਚੀ ਸਿੱਖ ਕੌਮ ਦਾ ਸਿਰ ਉਚਾ ਕੀਤਾ ਹੈ ਜਿਸ ਦੇ ਲਈ ਉਹ ਵਧਾਈ ਦਾ ਪਾਤਰ ਹਨ।
ਹਾਂਗਕਾਂਗ ‘ਚ ਜਨਮੇ ਸੁਖਦੀਪ ਸਿੰਘ ਨੇ ਸਿਰਜਿਆ ਇਤਿਹਾਸ, ਹੋਣਗੇ ਪਹਿਲੇ ਦਸਤਾਰਧਾਰੀ ਡਾਕਟਰ

Leave a Comment
Leave a Comment