ਚੰਡੀਗੜ: ਪੰਜਾਬ ਦੇ ਬਹੁਤੇ ਨੌਜਵਾਨਾਂ ਦਾ ਸੁਪਨਾ ਵਿਦੇਸ਼ ‘ਚ ਜਾ ਕੇ ਪੜਾਈ ਕਰਨ ਅਤੇ ਸੈਟਲ ਹੋਣ ਦਾ ਹੈ। ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਹਜ਼ਾਰਾ ਨੌਜਵਾਨਾਂ ਦਾ ਭਵਿੱਖ ਫਿਲਹਾਲ ਸੰਕਟ ਵਿਚ ਹੈ। ਪੰਜਾਬ ਤੇ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਤੋਂ ਕੈਨੇਡਾ ‘ਚ ਵੀਜ਼ਾ ਲਈ ਕੀਤੇ ਗਏ ਹਜ਼ਾਰਾਂ ਅਰਜ਼ੀਆਂ ਸਿੱਖਿਆ ਸੰਸਥਾਵਾਂ ‘ਚ ਸੀਟਾਂ ਫੁੱਲ ਹੋਣ ਨਾਲ ਉਥੋਂ ਦੀ ਸਰਕਾਰ ਨੇ ਫਿਲਹਾਲ ਰੋਕ ਦਿੱਤੇ ਹਨ।
ਕੈਨੇਡਾ ਵਿਚ ਹਰ ਤਰ੍ਹਾਂ ਦੇ ਵੀਜ਼ੇ ਸਮੇਤ ਕਰੀਬ ਸਾਢੇ ਸੱਤ ਲੱਖ ਅਰਜ਼ੀਆਂ ਪੈਂਡਿੰਗ ਹਨ। ਇੰਨੀ ਵੱਡੀ ਗਿਣਤੀ ‘ਚ ਅਰਜ਼ੀਆਂ ਪੈਂਡਿੰਗ ਹੋਣ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਸਲੇ ‘ਚ ਦਖਲ ਅੰਦਾਜ਼ੀ ਕੀਤੀ ਜਾਵੇ। ਇਨ੍ਹਾਂ ਵਿਚ ਕੁਝ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੂੰ ਕਾਲਜਾਂ ‘ਚ ਦਾਖਲਾ ਤੇ ਟਿਊਸ਼ਨ ਫੀਸ ਜਮ੍ਹਾ ਕਰਵਾ ਦਿੱਤੀ ਹੈ ਤੇ ਹੁਣ ਆਪਣੇ ਵੀਜ਼ਾ ਤੇ ਵਿਦਿਆਰਥੀ ਪਰਮਿਟ ਦੀ ਪ੍ਰਕਿਰਿਆ ਵਿਚ ਦੇਰੀ ਦੀ ਵਜ੍ਹਾ ਤੋਂ ਪ੍ਰੇਸ਼ਾਨ ਹਨ।
ਬੀਤੀ ਜੁਲਾਈ ਤੱਕ ਇਸ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਸੀ। ਇਸ ਦੌਰਾਨ ਓਟਾਵਾ ਵਿਚ ਭਾਰੀ ਅਧਿਕਾਰੀ ਤੇ ਟੋਰਾਂਟੋ ਤੇ ਵੈਨਕੂਵਰ ਵਿਚ ਵਣਜ ਦੂਤਾਵਾਸ ਨੇ ਸਿੱਖਿਆ ਸੰਸਥਾਵਾਂ ਤੇ ਕੈਨੇਡਾ ਸਰਕਾਰ ਦੇ ਪ੍ਰਤੀਨਿਧੀਆਂ ਤੋਂ ਇਹ ਮਸਲਾ ਚੁੱਕਿਆ ਸੀ ਪਰ ਇਸ ਦਾ ਹੱਲ ਨਹੀਂ ਹੋ ਸਕਿਆ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.