ਹਾਲ ਹੀ ਵਿੱਚ ਇੱਕ ਵੈੱਬ ਸੀਰੀਜ਼ ‘ਚ ਖਤਰਨਾਕ ਰੋਲ ਕਰ ਸੁਰਖੀਆਂ ਵਿੱਚ ਆਏ ਅਭਿਨੇਤਾ ਅਲੀ ਫਜ਼ਲ ਸਾਈਬਰ ਕਰਾਈਮ ਦਾ ਵੱਡਾ ਸ਼ਿਕਾਰ ਹੋਏ ਹਨ। ਖਬਰ ਹੈ ਕਿ ਬੀਤੇ ਸ਼ਨੀਵਾਰ ਨੂੰ ਉਨ੍ਹਾਂ ਦੀ ਕੁੱਝ ਨਿੱਜੀ ਤਸਵੀਰਾਂ ਇੰਟਰਨੈੱਟ ‘ਤੇ ਲੀਕ ਹੋ ਗਈਆਂ ਹਨ। ਅਦਾਕਾਰ ਨੇ ਇੱਕ ਵੀਡੀਓ ਜਾਰੀ ਕਰ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਥੇ ਹੀ ਫੋਟੋ ਹੁਣ ਇੰਟਰਨੈੱਟ ਤੋਂ ਹਟਾ ਲਈ ਗਈਆਂ ਹਨ।
ਅਲੀ ਨੇ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਇਸਨ੍ਹੂੰ ਬਹੁਤ ਹੀ ਘਿਨੌਣਾ ਕੰਮ ਦੱਸਿਆ ਹੈ। ਵੀਡੀਓ ਵਿੱਚ ਅਲੀ ਨੇ ਇਹ ਵੀ ਸਵੀਕਾਰ ਕੀਤਾ ਇਹ ਉਨ੍ਹਾਂ ਦੀ ਨਿਜੀ ਤਸਵੀਰਾਂ ਹਨ। ਵੀਡੀਓ ਵਿੱਚ ਉਹ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਵੀ ਗੱਲ ਕਰ ਰਹੇ ਹਨ।
ਇਸ ਤੋਂ ਪਹਿਲਾਂ ਐਕਟਰੈਸ ਰਿਚਾ ਚੱਢਾ ਨਾਲ ਰਿਸ਼ਤੇ ‘ਤੇ ਬੋਲਦੇ ਹੋਏ ਐਕਟਰ ਨੇ ਟਾਈਮਸ ਆਫ ਇੰਡੀਆ ਨੂੰ ਦੱਸਿਆ ਸੀ ਮੈਨੂੰ ਲੱਗਦਾ ਹੈ ਇਹ ਅਜੀਬ ਹੈ , ਕਿਉਂਕਿ ਮੈਂ ਸਾਡੇ ਦੋਵਾਂ ‘ਚੋਂ ਬਹੁਤ ਸ਼ਮੀਲ ਇਨਸਾਨ ਹਾਂ, ਮੈਨੂੰ ਰਿਲੇਸ਼ਨਸ਼ਿਪ ਦੇ ਬਾਰੇ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਹੈ ਕਿਉਂਕਿ ਮੈਂ ਹਾਲੇ ਸਾਡੇ ਫ਼ਾਸਲੇ ਨੂੰ ਇੰਜੁਆਏ ਕਰਦਾ ਹਾਂ, ਲੋਕ ਚਾਹੇ ਕਿੰਨੇ ਹੀ ਸਵਾਲ ਕਰਨ ਪਰ ਮੈਂ ਆਪਣੀ ਪਰਸਨਲ ਲਾਈਫ ਨੂੰ ਨਿੱਜੀ ਹੀ ਰੱਖਦਾ ਹਾਂ।
https://www.instagram.com/p/BuOXHJ0lNda/
ਦੱਸ ਦੇਈਏ ਕਿ ਅਲੀ ਨੂੰ ਫਿਲਮ ਥਰੀ ਇਡੀਅਟਸ, ਫੁਕਰੇ ਅਤੇ ਫੁਕਰੇ 2 ਵਰਗੀਆਂ ਫਿਲਮਾਂ ਵਿੱਚ ਵੇਖਿਆ ਗਿਆ ਹੈ। ਅਲੀ ਦੀ ਇਹ ਤਿੰਨਾਂ ਫਿਲਮਾਂ ਬਹੁਤ ਹੀ ਹਿਟ ਸਾਬਤ ਰਹੀਆਂ ਸਨ। ਹਾਲਾਂਕਿ ਫਿਲਮ ਥਰੀ ਇਡੀਅਟਸ ਵਿੱਚ ਅਲੀ ਦਾ ਛੋਟਾ ਕਿਰਦਾਰ ਭਲੇ ਹੀ ਸੀ ਪਰ ਯਾਦਗਾਰ ਸੀ। ਉਥੇ ਹੀ, ਫਿਲਮ ਫੁਕਰੇ ਦੇ ਦੋਵੇਂ ਪਾਰਟ ਵਿੱਚ ਅਲੀ ਦਾ ਰੋਲ ਦਮਦਾਰ ਵਿਖਾਇਆ ਗਿਆ ਸੀ। ਦੱਸ ਦੇਈਏ ਕਿ ਇਹ ਪਹਿਲੀ ਬਾਰ ਨਹੀਂ ਹੈ ਜਦੋਂ ਕਿਸੇ ਐਕਟਰ ਅਤੇ ਐਕਟਰੈਸ ਦੀ ਪ੍ਰਾਇਵੇਟ ਫੋਟੋ ਇਸ ਤਰ੍ਹਾਂ ਲੀਕ ਹੋਈ ਹੋਵੇ।