ਦਿਖਣਾ ਹੈ ਸਭ ਤੋਂ ਖੂਬਸੂਰਤ ਤਾਂ ਇੰਝ ਕਰੋ ਗੁਲਾਬ ਜਲ ਦੀ ਵਰਤੋਂ

TeamGlobalPunjab
3 Min Read

ਨਿਊਜ਼ ਡੈਸਕ : ਪੁਰਾਣੇ ਸਮਿਆਂ ‘ਤੋਂ ਲੈ ਕੇ ਹੁਣ ਤੱਕ ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਗੁਲਾਬ ਜਲ ਦਾ ਉਪਯੋਗ ਕੀਤਾ ਜਾਂਦਾ ਰਿਹਾ ਹੈ। ਗੁਲਾਬ ਜਲ ‘ਚ ਐਂਟੀ ਆਕਸੀਡੈਂਟ ਤੇ ਐਂਟੀ ਇੰਫਲੇਮੇਟਰੀ ਦੇ ਕਈ ਗੁਣ ਪਾਏ ਜਾਂਦੇ ਹਨ। ਇਸ ਲਈ ਖੂਬਸੂਰਤ ਦਿਖਣ ਲਈ ਗੁਲਾਬ ਜਲ ਦਾ ਉਪਯੋਗ ਕਾਫੀ ਫਾਇਦੇਮੰਦ ਹੁੰਦਾ ਹੈ। ਗੁਲਾਬ ਜਲ ਨਾ ਸਿਰਫ ਸਕਿਨ ਨੂੰ ਠੰਡਾ ਕਰਨ ‘ਚ ਮਦਦ ਕਰਦਾ ਹੈ ਬਲਕਿ ਇਸ ਦੇ ਉਪਯੋਗ ਨਾਲ ਚਿਹਰੇ ‘ਤੇ ਪਈਆਂ ਝੁੱਰੜੀਆਂ ਵੀ ਘੱਟ ਹੋ ਜਾਂਦੀਆਂ ਹਨ। ਗੁਲਾਬ ਜਲ ‘ਚ ਮੁਲਤਾਨੀ ਮਿੱਟੀ ਨੂੰ ਮਿਲਾ ਕੇ ਲੇਪ ਬਣਾ ਲਓ ਤੇ ਫਿਰ ਇਸ ਨੂੰ ਆਪਣੇ ਚਿਹਰੇ ‘ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਚਿਹਰੇ ‘ਤੇ ਨਿਖਾਰ ਆਉਂਦਾ ਹੈ।

Image result for rose water with multani mitti

ਦਹੀ ਤੇ ਨਿੰਬੂ ‘ਚ ਗੁਲਾਬ ਜਲ ਮਿਲਾਓ। ਇਸ ਮਿਸ਼ਰਣ ਨੂੰ ਹੁਣ ਚਿਹਰੇ ‘ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਚਿਹਰੇ ‘ਤੇ ਪਏ ਡਾਰਕ ਸਰਕਲ ਖਤਮ ਹੋ ਜਾਣਗੇ।

ਇੱਕ ਹੋਰ ਵਿਧੀ ‘ਚ ਦਹੀਂ, ਬੇਸਣ ਅਤੇ ਗੁਲਾਬ ਜਲ ਮਿਲਾ ਕੇ ਮਿਕਸ ਕਰੋ। ਇਸ ਨੂੰ ਚਿਹਰੇ ‘ਤੇ ਲਗਾਓ ਅਤੇ 10 ਮਿੰਟ ਬਾਅਦ ਧੋ ਲਓ। ਇਸ ਤਰ੍ਹਾਂ ਕਰਨ ਨਾਲ ਸਕਿਨ ਨਰਮ ਤੇ ਚਿਹਰੇ ‘ਤੇ ਨਿਖਾਰ ਆਵੇਗਾ।

- Advertisement -

Image result for rose water

ਗੁਲਾਬ ਜਲ ਨੂੰ ਰੋਜ਼ਾਨਾ ਚਿਹਰੇ ‘ਤੇ ਲਗਾਉਣ ਨਾਲ ਚਿਹਰੇ ‘ਤੇ ਆਇਲ (ਤੇਲ) ਦੇ ਕਾਰਨ ਹੋਣ ਵਾਲੇ ਕਿੱਲ ਮੁਹਾਸੇ ਵੀ ਦੂਰ ਹੋ ਜਾਂਦੇ ਹਨ।

ਗੁਲਾਬ ਜਲ ਦਾ ਉਪਯੋਗ ਤੁਹਾਨੂੰ ਸਿਰ ਦਰਦ ਤੋਂ ਵੀ ਰਾਹਤ ਦਵਾ ਸਕਦਾ ਹੈ। ਇਕ ਕੱਪੜੇ ਨੂੰ ਗੁਲਾਬ ਜਲ ਵਿਚ ਭਿਓਂ ਕੇ ਅਪਣੇ ਸਿਰ ‘ਤੇ 2 ਘੰਟੇ ਲਈ ਰੱਖੋ। ਇਸ ਤਰ੍ਹਾਂ ਕਰਨ ਨਾਲ ਸਿਰ ਦਰਦ ਦੂਰ ਹੋ ਜਾਵੇਗਾ।

Image result for rose water

ਗੁਲਾਬ ਜਲ ਨੂੰ ਔਸ਼ਧੀ ਦੇ ਰੂਪ ਵਿਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕੰਨ ‘ਚ ਦਰਦ ਹੋਣ ‘ਤੇ ਗੁਲਾਬ ਜਲ ਦੀਆਂ 2 ਤੋਂ 3 ਬੂੰਦਾਂ ਕੰਨ ‘ਚ ਪਾਓ। ਇਸ ਨਾਲ ਕੰਨ ਦੇ ਦਰਦ ਤੋਂ ਰਾਹਤ ਮਿਲੇਗੀ। ਗੁਲਾਬ ਜਲ ‘ਚ ਨੀਂਬੂ ਦਾ ਰਸ ਮਿਲਾ ਕੇ ਜਾੜ ‘ਤੇ ਲਗਾਉਣ ਨਾਲ ਜਾੜ ਦਾ ਦਰਦ ਵੀ ਠੀਕ ਹੋ ਜਾਂਦਾ ਹੈ।

- Advertisement -

Image result for rose water

ਹੱਥ ਜਾਂ ਪੈਰ ਜਲਨ ਦੀ ਸੂਰਤ ‘ਚ ਗੁਲਾਬ ਜਲ ਦਾ ਉਪਯੋਗ ਕੀਤਾ ਜਾ ਸਕਦਾ ਹੈ। ਜਲੇ ਹੋਏ ਹਿੱਸੇ ‘ਤੇ ਗੁਲਾਬ ਜਲ ਪਾਉਣ ਨਾਲ ਠੰਢਕ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਗੁਲਾਬ ਜਲ ਦੀਆਂ 2 ਤੋਂ 3 ਬੂੰਦਾਂ ਅੱਖਾਂ ‘ਚ ਪਾਉਣ ਨਾਲ ਅੱਖਾਂ ਦੀ ਜਲਨ ਤੋਂ ਛੁਟਕਾਰਾ ਮਿਲਦਾ ਹੈ।

ਅੱਖਾਂ ਦੇ ਹੇਠਾਂ ਬਣੇ ਕਾਲੇ – ਧੱਬਿਆਂ ਨੂੰ ਦੂਰ ਕਰਨ ਲਈ ਵੀ ਗੁਲਾਬ ਜਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਰੂੰ ਨੂੰ ਗੁਲਾਬ ਜਲ ‘ਚ ਡਿਪ ਕਰਕੇ 10 ਮਿੰਟ ਧੱਬਿਆਂ ‘ਤੇ ਰੱਖਣ ਨਾਲ ਹੌਲੀ – ਹੌਲੀ ਕਾਲੇ ਧੱਬੇ ਖਤਮ ਹੋ ਜਾਣਗੇ।

Image result for rose water

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment