ਸਿਮੀ ਚਹਿਲ ਨੂੰ ਪੰਜਾਬੀ ਇੰਡਸਟਰੀ ਦੇ ‘ਚ ਹੋਏ ਪੂਰੇ 5 ਸਾਲ, ਸ਼ੁਰੂਆਤੀ ਦਿਨ੍ਹਾਂ ਨੂੰ ਇੰਝ ਕੀਤਾ ਯਾਦ

TeamGlobalPunjab
2 Min Read

ਨਿਊਜ਼ ਡੈਸਕ (ਐਰਾ ਰਾਹਿਲ) : ਫ਼ਿਲਮਾਂ ਦੇ ‘ਚ ਆਉਣਾ ਹਰ ਕਲਾਕਾਰ ਦਾ ਸੁਫ਼ਨਾ ਹੁੰਦਾ ਹੈ। ਇਹੋ ਜਿਹਾ ਸੁਫ਼ਨਾ ਸਾਡੀ ਚੁਲਬੁਲੇ ਸੁਬਾਹ ਵਾਲੀ ਅਦਾਕਰਾ ਸਿਮੀ ਚਹਿਲ ਦਾ ਵੀ ਸੀ ਜੋ ਕੇ ਹੁਣ ਪੂਰਾ ਹੋ ਚੁੱਕਿਆ ਹੈ।

ਦਰਅਸਲ ਸਿਮੀ ਚਾਹਲ ਨੂੰ ਪੰਜਾਬੀ ਇੰਡਸਟਰੀ ਦੇ ‘ਚ ਪੂਰੇ 5 ਸਾਲ ਹੋ ਚੁੱਕੇ ਹਨ। ਤੁਹਾਨੂੰ ਦਸ ਦਈਏ ਕੇ ਸਿਮੀ ਚਹਿਲ ਨੇ ਪੰਜਾਬੀ ਇੰਡਸਟਰੀ ਦੇ ‘ਚ ਫਿਲਮ ਬੰਬੂਕਾਟ ਨਾਲ ਡੈਬਿਊ ਕੀਤਾ ਸੀ ਜੋ ਕੇ 2016 ਦੇ ‘ਚ ਰਿਲੀਜ਼ ਹੋਈ ਸੀ। ਜਿਸ ‘ਚ ਸਿਮੀ ਦੇ ਕਿਰਦਾਰ ਦਾ ਨਾ ਪਕੋ ਸੀ । ਇਸ ਫਿਲਮ ਦੀ ਸਟੋਰੀ ਤੇ ‘ਪੱਕੋ’ ਦੇ ਕਿਰਦਾਰ ਨੇ ਦਰਸ਼ਕਾਂ ਦੇ ਦਿੱਲਾਂ ਨੂੰ ਛੋ ਲਿਆ ਸੀ ਤੇ ਐਮੀ ਵਿਰਕ ਤੇ ਸਿੱਮੀ ਚਹਿਲ ਦੀ ਇਸ ਜੋੜੀ ਨੂੰ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ।

ਆਪਣੇ 5 ਸਾਲ ਪੂਰੇ ਕਰਨ ਦੀ ਖੁਸ਼ੀ ਦੇ ‘ਚ ਸਿੱਮੀ ਚਹਿਲ ਨੇ ਇਕ ਭਾਵੁਕ ਪੋਸਟ ਦਰਸ਼ਕਾਂ ਲਈ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਸ਼ੇਅਰ ਕੀਤੀ ਹੈ। ਜਿਸ ‘ਚ ਸਿੱਮੀ ਚਹਿਲ ਨੇ ਕੈਪਸ਼ਨ ਦੇ ਵਿਚ ਲਿਖਿਆ ਹੈ ਕੇ ਕੁਝ ਅਣਦੇਖੀਆਂ ਤਸਵੀਰਾਂ ਫਿਲਮ ਬੰਬੂਕਾਟ ਤੋਂ । ਮੈਂ ਇਸ ਕਿਰਦਾਰ ਨਾਲ ਆਪਣੇ ਆਪ ਨੂੰ ਬਹੁਤ ਜ਼ਿਆਦਾ ਤੇ ਜਲਦੀ ਜੋੜ ਲਿਆ ਸੀ । ਮੇਰਾ ਮੰਨਣਾ ਹੈ ਕੇ ਹਰ ਇਕ ਇਨਸਾਨ ਦੇ ਵਿਚ ਕਿਥੇ ਨਾ ਕਿਥੇ ਪਕੋ ਜਰੂਰ ਹੁੰਦੀ ਹੈ ਖਾਸ ਕਰ ਜਵਾਨੀ ਦੇ ਸ਼ੁਰੂਵਾਤੀ ਸਮੇਂ ਦੇ ਵਿਚ ਅਤੇ ਇਸ ਕਿਰਦਾਰ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਇਹ ਇੰਨਸੈਕਿਊਰਿਟੀਜ਼ ਸਾਡੀ ਕਮਜ਼ੋਰੀ ਨੀ ਤਾਕਤ ਹਨ।

ਜੇ ਗੱਲ ਕਰੀਏ ਸਿਮੀ ਚਹਿਲ ਦੇ ਵਰਕ ਫਰੰਟ ਦੀ ਤਾਂ ਸਿਮੀ ਚਹਿਲ ਨੇ ਬੰਬੂਕਾਟ  ਤੋਂ ਇਲਾਵਾ ਕਈ ਸੁਪਰਹਿੱਟ ਫ਼ਿਲਮਾਂ ਪੰਜਾਬੀ ਇੰਸਦੁਸਟ੍ਰੀ ਨੂੰ ਇਨ੍ਹਾਂ ਪੰਜਾ ਸਾਲਾਂ ਵਿਚ ਦਿਤੀਆਂ ਹਨ। ਜਿਵੇ ਕੇ ‘ਸਰਵਣ’, ‘ਰੱਬ ਦਾ ਰੇਡੀਓ’, ‘ਗੋਲਕ, ਬੁਗਨੀ ਬੈਂਕ ਤੇ ਬਟੂਆ’, ‘ਦਾਣਾ-ਪਾਣੀ’, ‘ਭੱਜੋ ਵੀਰੋ ਵੇ’, ‘ਮੰਜੇ ਬਿਸਤਰੇ 2’, ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ 2’।

- Advertisement -

Share this Article
Leave a comment