ਸਿਧਾਰਥ ਸ਼ੁਕਲਾ ਨੂੰ ਦੇਹਾਂਤ ਤੋਂ ਬਾਅਦ ਮਿਲਿਆ ਵੈੱਬ ਸੀਰੀਜ਼ ‘ਬ੍ਰੋਕਨ ਬਟ ਬਿਊਟੀਫੁੱਲ 3’ ਲਈ ਬੈਸਟ ਅਦਾਕਾਰ ਦਾ ਐਵਾਰਡ

TeamGlobalPunjab
1 Min Read

ਨਿਊਜ਼ ਡੈਸਕ: ਮਰਹੂਮ ਅਦਾਕਾਰ, ਸਿਧਾਰਥ ਸ਼ੁਕਲਾ ਨੂੰ ਆਖਰੀ ਵਾਰ ਏਕਤਾ ਕਪੂਰ ਦੀ ਵੈੱਬ ਸੀਰੀਜ਼ ‘ਬ੍ਰੋਕਨ ਬਟ ਬਿਊਟੀਫੁੱਲ 3’ ਵਿੱਚ ਵੇਖਿਆ ਗਿਆ ਸੀ। ਇਹ ਸਿਧਾਰਥ ਸ਼ੁਕਲਾ ਦੀ ਡਿਜੀਟਲ ਸ਼ੁਰੂਆਤ  ਸੀ।ਇਸ ਵੈੱਬ ਸੀਰੀਜ਼ ਲਈ ਸਿਧਾਰਥ ਸ਼ੁਕਲਾ ਦੀ ਖ਼ੂਬ ਸ਼ਲਾਘਾ ਹੋਈ। ਹੁਣ ਦਿਹਾਂਤ ਉਪਰੰਤ ਉਸ ਨੂੰ ਉਸ ਦੀ ਆਖ਼ਰੀ ਵੈੱਬ ਸੀਰੀਜ਼ ‘ਬ੍ਰੋਕਨ ਬਟ ਬਿਊਟੀਫੁੱਲ 3’ ਲਈ ਬੈਸਟ ਅਦਾਕਾਰ ਦਾ ਐਵਾਰਡ ਮਿਲਿਆ ਹੈ। ਇਸ ਖ਼ਬਰ ਨੂੰ ਸੁਣ ਕੇ ਸਿਧਾਰਥ ਸ਼ੁਕਲਾ ਦੇ ਫੈਨਜ਼ ‘ਚ ਖੁਸ਼ੀ ਦੀ ਲਹਿਰ ਹੈ। ਉੱਥੇ ਕਈ ਫੈਨਜ਼ ਭਾਵੁਕ ਵੀ ਹੋ ਰਹੇ ਹਨ।

ਆਲਟ ਬਾਲਾਜੀ ਅਧਿਕਾਰਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਇਹ ਜਾਣਕਾਰੀ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ’ਤੇ ਸਿਧਾਰਥ ਸ਼ੁਕਲਾ ਦੇ ਫੈਨਜ਼ ਕੁਮੈਂਟਸ ਕਰ ਕੇ ਅਭਿਨੇਤਾ ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ। ਕਈ ਲੋਕ ਕਹਿ ਰਹੇ ਹਨ ਕਿ ਇਹ ਐਵਾਰਡ ਸਿਧਾਰਥ ਸ਼ੁਕਲਾ ਡਿਜ਼ਰਵ ਕਰਦੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਸਿਧਾਰਥ ਸ਼ੁਕਲਾ ਜੇਕਰ ਹੁਣ ਸਾਡੇ ਵਿੱਚ ਹੁੰਦੇ ਤਾਂ ਉਹ ਬਹੁਤ ਖ਼ੁਸ਼ ਹੁੰਦੇ।

Share this Article
Leave a comment